ਅਧਿਆਪਕਾ ਫਰਹਾਨਾ ਇਰਮ ਸਹੋਦਿਆ ਐਵਾਰਡ ਆਫ਼ ਐਕਸੀਲੈਂਸ ਨਾਲ ਸਨਮਾਨਿਤ ਅਧਿਆਪਕਾ ਫਰਹਾਨਾ ਇਰਮ ਨੂੰ ਸਹੋਦਿਆ ਐਵਾਰਡ ਆਫ਼ ਐਕਸੀਲੈਂਸ ਮਿਲਿਆ
Publish Date: Tue, 29 Sep 2026 05:00 PM (IST)
Updated Date: Tue, 29 Sep 2026 05:00 PM (IST)
ਕਸ਼ਮੀਰ ਸਿੰਘ ਸੰਧੂ\ਤਾਰਿਕ ਅਹਿਮਦ, ਪੰਜਾਬੀ ਜਾਗਰਣ, ਕਾਦੀਆਂ : ਐੱਸਐੱਸ ਬਾਜਵਾ ਸਕੂਲ ਦੀ ਅਧਿਆਪਕਾ ਫਰਹਾਨਾ ਇਰਮ ਨੂੰ ਸਹੋਦਿਆ ਵੱਲੋਂ ਸਾਲ 2026 ਦਾ ਬੈਸਟ ਟੀਚਰ ਐਵਾਰਡ ਆਰਡੀ ਖੋਸਲਾ ਸਕੂਲ ਬਟਾਲਾ ਵਿਖੇ ਪ੍ਰਿੰਸੀਪਲ ਬਿੰਦੂ ਭੱਲਾ ਦੀ ਅਗਵਾਈ ਹੇਠ ਸੀਬੀਐੱਸਈ ਸਕੂਲਾਂ ਦੇ ਅਧਿਆਪਕਾਂ ਲਈ ਹੋਏ ਪੁਰਸਕਾਰ ਸਮਾਗਮ ਦੌਰਾਨ ਮਿਲਿਆ। ਇੱਥੇ ਇਹ ਦੱਸਦੇ ਚੱਲੀਏ ਕਿ ਅਧਿਆਪਕਾ ਫਰਹਾਨਾ ਇਰਮ ਨੂੰ ਐਵਾਰਡ ਦੇ ਰੂਪ ’ਚ ਪ੍ਰਮਾਣ ਪੱਤਰ, ਟੀਚਰ ਐਵਾਰਡ ਅਤੇ ਸ਼ਾਲ ਦੇ ਕੇ ਜਿਥੇ ਸਨਮਾਨਿਤ ਕੀਤਾ ਗਿਆ, ਉਥੇ ਨਾਲ ਹੀ ਵਾਤਾਵਰਣ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਰੱਖਣ ਦਾ ਸੰਦੇਸ਼ ਦਿੰਦੇ ਹੋਏ ਉਨ੍ਹਾਂ ਨੂੰ ਇੱਕ ਪੌਦਾ ਵੀ ਭੇਟ ਕੀਤਾ ਗਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਐੱਮਐੱਲ ਸ਼ਰਮਾ ਨੇ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਦੇ ਭਵਿੱਖ ਨੂੰ ਆਕਾਰ ਦੇਣ ਲਈ ਇਮਾਨਦਾਰੀ ਅਤੇ ਸਮਰਪਣ ਨਾਲ ਸੇਵਾ ਕਰਦੇ ਹਨ। ਇਸ ਦੌਰਾਨ ਡਾਇਰਕੈਟਰ ਸ਼ਰਮਾ ਸਮੇਤ ਚੇਅਰਮੈਨ ਡਾ. ਰਾਜੇਸ਼ ਸ਼ਰਮਾ, ਕੋਆਰਡੀਨੇਟਰ ਡਾ. ਸ਼ਾਲਿਨੀ ਸ਼ਰਮਾ ਤੇ ਵਾਈਸ ਪ੍ਰਿੰਸੀਪਲ ਕਪਿਲ ਸ਼ਰਮਾ ਨੇ ਸਹੋਦਿਆ ਕੰਪਲੈਕਸ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਪੁਰਸਕਾਰ ਜੇਤੂ ਅਧਿਆਪਕਾ ਨੂੰ ਵਧਾਈ ਦਿੱਤੀ। ਜਦਕਿ ਸਕੂਲ ਪ੍ਰਿੰਸੀਪਲ ਅਮਿਤ ਸਿੰਘ ਨੋਗਾ ਨੇ ਕਿਹਾ ਕਿ ਅਜਿਹੇ ਪੁਰਸਕਾਰ ਅਧਿਆਪਕਾਂ ’ਚ ਪ੍ਰੇਰਣਾ ਅਤੇ ਉਤਸ਼ਾਹ ਦੀ ਭਾਵਨਾ ਵਧਾਉਂਦੇ ਹਨ। ਇਸ ਮੌਕੇ ਸਮੂਹ ਸਟਾਫ਼ ਨੇ ਉਕਤ ਅਧਿਆਪਕਾ ਨੂੰ ਮੁਬਾਰਕਬਾਦ ਦਿੱਤੀ।