- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਿਹਨਤੀ ਤੇ ਨਿੱਘੇ ਸੁਭਾਅ ਦੇ ਮਾਲਕ ਸਨ ਤਰਸੇਮ ਸਿੰਘ ਮਾਨ

ਭੋਗ ’ਤੇ ਵਿਸ਼ੇਸ਼
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ: ਜੋ ਇਨਸਾਨ ਇਸ ਸੰਸਾਰ ਤੇ ਆਇਆ ਹੈ ਉਸਨੇ ਇੱਕ ਦਿਨ ਸਵਾਸਾਂ ਦੀ ਪੂੰਜੀ ਭੋਗ ਕੇ ਇਸ ਸੰਸਾਰ ਤੋਂ ਸਦਾ ਲਈ ਚਲੇ ਜਾਣਾ ਹੈ। ਪ੍ਰੰਤੂ ਕੁਝ ਇਨਸਾਨ ਇਸ ਦੁਨੀਆਂ ਤੇ ਆ ਕੇ ਆਪਣੇ ਪਿਆਰ ਦੀ ਅਜਿਹੀ ਮਹਿਕ ਬਿਖੇਰ ਜਾਂਦੇ ਹਨ ਕਿ ਲੋਕ ਉਹਨਾਂ ਨੂੰ ਲੰਮਾ ਸਮਾਂ ਯਾਦ ਕਰਦੇ ਹਨ। ਅਜਿਹੇ ਹੀ ਸਨ ਮਿਹਨਤੀ ਅਤੇ ਨਿੱਘੇ ਸੁਭਾਅ ਦੇ ਮਾਲਕ ਤਰਸੇਮ ਸਿੰਘ ਮਾਨ। ਉਹਨਾਂ ਦਾ ਜਨਮ ਨਾਮਵਾਰ ਕਿਸਾਨ ਮਰਹੂਮ ਬਚਨ ਸਿੰਘ ਦੇ ਗ੍ਰਹਿ ਅਤੇ ਮਾਤਾ ਚਰਨ ਕੌਰ ਦੀ ਕੁੱਖੋਂ ਪਿੰਡ ਮਸਤਕੋਟ ਵਿੱਚ 1964 ਵਿੱਚ ਹੋਇਆ। ਤਰਸੇਮ ਸਿੰਘ ਦੋ ਭਰਾ ਤੇ ਚਾਰ ਭੈਣਾਂ ਦੇ ਲਾਡਲੇ ਭਰਾ ਸਨ। ਉਹਨਾਂ ਨੇ ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਵਡਾਲਾ ਬਾਂਗਰ ਤੋਂ ਕੀਤੀ। ਤਰਸੇਮ ਸਿੰਘ ਨੇ ਪੜ੍ਹਾਈ ਉਪਰੰਤ ਆਪਣੇ ਪਿਤਾ ਨਾਲ ਖੇਤੀਬਾੜੀ ਨੂੰ ਅਪਣਾਇਆ ਅਤੇ ਰਜਿੰਦਰ ਸਿੰਘ ਪਿੰਡ ਸ਼ਿਕਾਰ ਮਾਛੀਆਂ ਦੀ ਪੁੱਤਰੀ ਜਸਬੀਰ ਕੌਰ ਨਾਲ ਵਿਆਹ ਬੰਧਨ ਵਿੱਚ ਬੱਝੇ। ਉਹਨਾਂ ਨੇ ਦੋ ਪੁੱਤਰਾਂ ਨੂੰ ਜਨਮ ਦਿੱਤਾ। ਵੱਡੇ ਪੁੱਤਰ ਜਗਜੀਤ ਸਿੰਘ ਆਰਮਡ ਫੋਰਸ ਅਤੇ ਛੋਟੇ ਪੁੱਤਰ ਪ੍ਰਭਦੀਪ ਸਿੰਘ ਉਘੇ ਪਲੋਟਰੀ ਫਾਰਮਰ ਵਜੋਂ ਇਲਾਕੇ ਵਿੱਚ ਪ੍ਰਸਿੱਧ ਹਨ। ਤਰਸੇਮ ਸਿੰਘ ਆਪਣੀ ਬਾਲ ਫੁਲਵਾੜੀ ਦਾ ਨਿੱਘ ਮਾਰ ਰਹੇ ਸਨ ਕਿ ਬੀਤੇ ਦਿਨੀਂ ਅਚਾਨਕ ਦਿਲ ਦਾ ਦੌਰਾ ਪੈਣ ਕਰਨਾ ਉਹ ਸਦੀਵੀਂ ਵਿਛੋੜੇ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਹਨਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਵੈਰਾਗਮਈ ਕੀਰਤਨ, ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਿੰਘ ਸਭਾ ਮਸਤਕੋਟ ਵਿਖੇ ਹੋਵੇਗਾ ਜਿੱਥੇ ਮਰਹੂਮ ਤਰਸੇਮ ਸਿੰਘ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ।