ਡੀਏਵੀ ਕਾਲਜ ’ਚ ਸਵੱਛਤਾ ਪੰਦਰਵਾੜਾ ਮਨਾਇਆ ਆਰਆਰ ਬਾਵਾ ਡੀਏਵੀ ਕਾਲਜ ਵਿਖੇ ਸਵੱਛਤਾ ਪਖਵਾੜਾ ਆਯੋਜਿਤ
Publish Date: Sat, 10 Oct 2026 04:17 PM (IST)
Updated Date: Sat, 10 Oct 2026 04:20 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਆਰਆਰ ਬਾਵਾ ਡੀਏਵੀ ਕਾਲਜ ਫਾਰ ਗਰਲਜ਼, ਬਟਾਲਾ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ. ਮੀਨਾਕਸ਼ੀ ਦੁੱਗਲ ਦੇ ਨਿਰਦੇਸ਼ਾਂ ਅਨੁਸਾਰ ਪੰਕਜ ਕੁਮਾਰ (ਐੱਨਐੱਸਐੱਸ ਅਡਵਾਈਜ਼ਰ) ਅਤੇ ਹਰਪ੍ਰੀਤ ਅਨੇਜਾ (ਐੱਨਐੱਸਐੱਸ ਨੋਡਲ ਅਫ਼ਸਰ) ਦੇ ਸਹਿਯੋਗ ਨਾਲ ਸਵੱਛਤਾ ਪੰਦਰਵਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਹਫ਼ਤੇ ਦੌਰਾਨ ਛੇ ਦਿਨਾਂ ਵਿੱਚ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆੇ ਪਹਿਲੇ ਦਿਨ ‘ਏਕ ਪੇੜ ਮਾਂ ਕੇ ਨਾਮ’ ਤਹਿਤ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਗਈ। ਦੂਜੇ ਦਿਨ ਏਕਤਾ ਭੰਡਾਰੀ (ਇੰਚਾਰਜ, ਹੈਲਥ ਸਰਵਸਿਸ), ਸਿਮਰਨਜੀਤ ਕੌਰ (ਇੰਚਾਰਜ ਐੱਨਸੀਸੀ) ਅਤੇ ਮਨਦੀਪ ਕੌਰ (ਮੈਡੀਕਲ ਅਫ਼ਸਰ) ਦੇ ਸਹਿਯੋਗ ਨਾਲ ਕਾਲਜ ਦੇ ਸਹਾਇਕ ਸਟਾਫ ਲਈ ਸਿਹਤ ਜਾਂਚ ਕੈਂਪ ਲਗਾਇਆ ਗਿਆ। ਤੀਜੇ ਦਿਨ ਸਫ਼ਾਈ ਮੁਹਿੰਮ ਚਲਾਈ ਗਈ, ਜਿਸ ਵਿਚ ਵਿਦਿਆਰਥਣਾਂ ਨੇ ਕਾਲਜ ਤੇ ਆਪਣੇ ਆਲੇ-ਦੁਆਲੇ ਦੀ ਸਫ਼ਾਈ ਕੀਤੀ। ਚੌਥੇ ਦਿਨ ‘ਸਵੱਛਤਾ ਹੀ ਸੇਵਾ’ ਵਿਸ਼ੇ ’ਤੇ ਰੈਲੀ ਕੱਢਦਿਆਂ ਐੱਨਐੱਸਐੱਸ ਵਲੰਟੀਅਰਾਂ ਨੇ ਵਿਦਿਆਰਥਣਾਂ ਨੂੰ ਸਫ਼ਾਈ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਸੰਦੇਸ਼ ਦਿੱਤਾ। ਪੰਜਵੇਂ ਦਿਨ ‘ਸਵੱਛਤਾ ਹੀ ਸੇਵਾ’ ਵਿਸ਼ੇ ’ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਡਾ. ਲੱਕੀ ਸ਼ਰਮਾ ਅਤੇ ਦੀਪਤੀ ਕਾਂਡਾ ਨੇ ਜੱਜਾਂ ਦੀ ਭੂਮਿਕਾ ਨਿਭਾਈ। ਇਸ ਮੁਕਾਬਲੇ ਵਿੱਚ ਸਲੋਨੀ ਅਤੇ ਅਨਮੋਲ ਨੇ ਪਹਿਲਾ, ਆਂਚਲਪ੍ਰੀਤ ਤੇ ਨਵਜੋਤ ਨੇ ਦੂਜਾ ਅਤੇ ਮਹਿਕਪ੍ਰੀਤ, ਅਨਮੋਲਦੀਪ ਤੇ ਨਿਸ਼ਾ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਪ੍ਰਾਰਥਨਾ, ਡੌਲੀ ਤੇ ਅਨਮੋਲਪ੍ਰੀਤ ਕੌਰ ਨੇ ਸਾਂਝੇ ਤੌਰ ’ਤੇ ਹੌਂਸਲਾ ਅਫ਼ਜ਼ਾਈ ਇਨਾਮ ਪ੍ਰਾਪਤ ਕੀਤਾ। ਛੇਵੇਂ ਦਿਨ ‘ਘਰੇਲੂ ਕੰਪੋਸਟਿੰਗ – ਕੂੜੇ ਤੋਂ ਕੀਮਤੀ ਖਾਦ’ ਵਿਸ਼ੇ ’ਤੇ ਡਾ. ਰਿਤੂ ਗੋਸਵਾਮੀ ਵੱਲੋਂ ਜਾਣਕਾਰੀ ਭਰਪੂਰ ਭਾਸ਼ਣ ਦਿੱਤਾ ਗਿਆ। ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਡਾ. ਮੀਨਾਕਸ਼ੀ ਦੁੱਗਲ ਨੇ ਪ੍ਰਬੰਧਕਾਂ, ਅਧਿਆਪਕਾਂ ਅਤੇ ਵਿਦਿਆਰਥਣਾਂ ਦੇ ਉਤਸ਼ਾਹਪੂਰਨ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਦੌਰਾਨ ਨਈਆ ਮਹਾਜਨ, ਮਿਸ ਕੋਮਲਪ੍ਰੀਤ ਕੌਰ, ਬਲਜਿੰਦਰ ਕੌਰ, ਪ੍ਰਿਯਾਂਸ਼ੂ ਚੌਹਾਨ, ਸਤਿੰਦਰਜੀਤ ਕੌਰ, ਜਸ਼ਨਪ੍ਰੀਤ, ਮਾਨਵੀ ਅਤੇ ਵਿਕੇਸ਼ ਕੁਮਾਰ ਵੀ ਹਾਜ਼ਰ ਸਨ।