ਸੁਰਜੀਤ ਸਿੰਘ ਗੁਰਾਇਆ ਚੁਣੇ ਗਏ ਟੀਐੱਸਯੂ ਸਬ ਡਵੀਜ਼ਨ ਕਾਦੀਆਂ ਦੇ ਪ੍ਰਧਾਨ ਟੀਐੱਸਯੂ ਸਬ ਡਵੀਜ਼ਨ ਕਾਦੀਆਂ ਦੇ ਸੁਰਜੀਤ ਸਿੰਘ ਗੁਰਾਇਆ ਪ੍ਰਧਾਨ ਚੁਣੇ ਗਏ
Publish Date: Thu, 01 Oct 2026 04:59 PM (IST)
Updated Date: Thu, 01 Oct 2026 05:00 PM (IST)
ਤਾਰਿਕ ਅਹਿਮਦ\ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ, ਕਾਦੀਆਂ : ਅੱਜ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸੰਵਿਧਾਨ ਅਤੇ ਚੋਣ ਨੋਟੀਫਿਕੇਸ਼ਨ ਤਹਿਤ ਅਗਲੇ 2 ਸਾਲ ਲਈ ਸਬ ਡਵੀਜ਼ਨ ਕਾਦੀਆਂ ਦੀ ਚੋਣ ਕੀਤੀ ਗਈ। ਇਸ ਚੋਣ ਇਜਲਾਸ ਦੀ ਪ੍ਰਧਾਨਗੀ ਸਬ ਡਵੀਜ਼ਨ ਦੇ ਮੀਤ ਪ੍ਰਧਾਨ ਸੁਰਜੀਤ ਸਿੰਘ ਗੁਰਾਇਆ ਅਤੇ ਮੰਡਲ ਕਮੇਟੀ ਦੇ ਆਗੂ ਕਸ਼ਮੀਰ ਸਿੰਘ ਅਤੇ ਜਗਤਾਰ ਸਿੰਘ ਖੁੰਡਾ ਦੀ ਨਿਗਰਾਨੀ ਹੇਠ ਕੀਤੀ ਗਈ। ਇਸ ਸਮੇਂ ਅਗਲੇ 2 ਸਾਲ ਲਈ ਪ੍ਰਧਾਨ ਸੁਰਜੀਤ ਸਿੰਘ ਗੁਰਾਇਆ, ਮੀਤ ਪ੍ਰਧਾਨ ਕੁਲਵਿੰਦਰ ਸਿੰਘ ਐੱਸਐੱਸਏ, ਸਕੱਤਰ ਹਰਦੀਪ ਸਿੰਘ ਸੇਖੋਂ, ਸਹਾਇਕ ਸਕੱਤਰ ਸੁਲੱਖਣ ਸਿੰਘ ਅਤੇ ਖਜ਼ਾਨਚੀ ਪ੍ਰੇਮ ਕੁਮਾਰ ਚੁਣੇ ਗਏ। ਇਸ ਸਮੇਂ ਸਤਨਾਮ ਸਿੰਘ, ਸੁਸ਼ੀਲ ਕੁਮਾਰ, ਬੈਂਸ ਰਾਜ, ਕੁਲਵਿੰਦਰ ਕੌਰ, ਸਮਾਂ, ਲਖਵਿੰਦਰ ਸਿੰਘ ਮੰਡ, ਸੁਰਿੰਦਰ ਸਿੰਘ, ਦਵਿੰਦਰ ਸਿੰਘ ਹਾਜ਼ਰ ਹੋਏ। ਇਸ ਸਮੇਂ ਸੰਬੋਧਨ ਕਰਦਿਆਂ ਸਰਕਲ ਪ੍ਰਧਾਨ ਜਗਤਾਰ ਸਿੰਘ ਖੁੰਡਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪਾਵਰਕੌਮ ਦੀ ਮੈਨੇਜਮੈਂਟ ਮੁਲਾਜ਼ਮ ਮੰਗਾਂ ਪ੍ਰਤੀ ਅੜੀਅਲ ਨੀਤੀ ਧਾਰਨ ਕਰ ਚੁੱਕੀ ਹੈ। ਉਨ੍ਹਾਂ ਮੰਗ ਕੀਤੀ ਕਿ ਪੂਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ,17/7/20 ਦਾ ਪੱਤਰ ਰੱਦ ਕੀਤਾ ਜਾਵੇ, ਹਾਈਕੋਰਟ ਦੇ ਹੁਕਮਾਂ ਅਨੁਸਾਰ 18 ਫੀਸਦੀ ਮਹਿੰਗਾਈ ਭੱਤਾ ਸਮੇਤ ਏਰੀਅਰ ਜਾਰੀ ਕੀਤਾ ਜਾਵੇ, ਆਊਟਸੋਰਸਡ ਠੇਕਾ ਕਾਮਿਆਂ ਨੂੰ ਮਹਿਕਮੇ ਵਿਚ ਪੱਕਾ ਕਰਨ ਦੀ ਨੀਤੀ ਲਾਗੂ ਕੀਤੀ ਜਾਵੇ, ਹਜ਼ਾਰਾਂ ਖਾਲੀ ਆਸਾਮੀਆਂ ਤੇ ਨਵੀਂ ਪੱਕੀ ਭਰਤੀ ਚਾਲੂ ਕੀਤੀ ਜਾਵੇ।