ਮਾਂ ਬੋਲੀ ਪੰਜਾਬੀ ਵਿਕਾਸ ਮੰਚ ਬਟਾਲਾ ਵੱਲੋਂ ਸਫਲ ਕਵੀ ਦਰਬਾਰ, ਪੁਸਤਕ ਲੋਕ ਅਰਪਣ ਅਤੇ ਵਿਚਾਰ ਚਰਚਾ ਸਮਾਗਮ ਮਾਂ ਬੋਲੀ ਪੰਜਾਬੀ ਵਿਕਾਸ ਮੰਚ ਬਟਾਲਾ ਵੱਲੋਂ ਸਫਲ ਕਵੀ ਦਰਬਾਰ, ਪੁਸਤਕ ਲੋਕ ਅਰਪਣ ਅਤੇ ਵਿਚਾਰ ਚਰਚਾ ਸਮਾਗਮ
Publish Date: Wed, 14 Oct 2026 03:26 PM (IST)
Updated Date: Wed, 14 Oct 2026 03:27 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ: ਅੱਜ ਮਾਂ ਬੋਲੀ ਪੰਜਾਬੀ ਵਿਕਾਸ ਮੰਚ ਬਟਾਲਾ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਸਰਵ ਸ਼੍ਰੀ ਮੱਖਣ ਕੁਹਾੜ, ਗੁਰਮੀਤ ਸਿੰਘ ਬਾਜਵਾ, ਡਾਕਟਰ ਰਵਿੰਦਰ, ਸੁਲਤਾਨ ਭਾਰਤੀ, ਜਸਵੰਤ ਹਾਂਸ, ਗੁਰਪ੍ਰੀਤ ਸਿੰਘ ਰੰਗੀਲਪੁਰ ਅਤੇ ਮੰਚ ਦੇ ਪ੍ਰਧਾਨ ਕੁਲਦੀਪ ਸਿੰਘ ਹੰਸਪਾਲ ਦੀ ਅਗਵਾਈ ਵਿੱਚ ਕਵੀ ਦਰਬਾਰ, ਪੁਸਤਕ ਲੋਕ ਅਰਪਣ ਅਤੇ ਵਿਚਾਰ ਚਰਚਾ ਸਮਾਗਮ ਕਰਵਾਇਆ ਗਿਆ । ਮੰਚ ਸੰਚਾਲਨ ਬਖੂਬੀ ਨਿਸ਼ਾਨ ਸਿੰਘ ਜੌੜਾ ਸਿੰਘਾ ਨੇ ਕੀਤਾ । ਇਸ ਮੋਕੇ ਅਮਿਤ ਕਾਦੀਆਂ ਦੀ ਪੁਸਤਕ ‘ਕਿਹੜਾ ਵਕਤ ਰੁਕ ਜਾਣਾ’, ਪਰਮਜੀਤ ਸਿੰਘ ਦੀ ਪੁਸਤਕ ‘ਮੇਰਾ ਫਿਨਲੈਂਡ ਦਾ ਸਫ਼ਰਨਾਮਾ’ ਅਤੇ ਨਿਸ਼ਾਨ ਸਿੰਘ ਜੌੜਾ ਦੀ ਪੁਸਤਕ ‘ਵਲਗਣਾਂ ਤੋਂ ਪਾਰ’ ਲੋਕ ਅਰਪਣ ਕੀਤੀਆਂ ਗਈਆਂ । ਇਸ ਮੋਕੇ ਵਿਚਾਰ ਚਰਚਾ ਕਰਦਿਆਂ ਲੇਖਕ ਆਗੂਆਂ ਕਿਹਾ ਕਿ ਲੇਖਕਾਂ ਦੀ ਏਕਤਾ, ਸਾਹਿਤ ਦੀ ਆਜ਼ਾਦੀ ਅਤੇ ਜਮਹੂਰੀ ਕਦਰਾਂ-ਕੀਮਤਾਂ ਦੀ ਮਜ਼ਬੂਤੀ ਲਈ ਸਾਂਝੀ ਪਹਿਲ ਕਰਦੇ ਕਿਉਂਕਿ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਚੋਣ ਸਿਰਫ਼ ਅਹੁਦਿਆਂ ਦੀ ਚੋਣ ਨਹੀਂ, ਸਗੋਂ ਪੰਜਾਬੀ ਸਾਹਿਤਕ ਜਗਤ ਦੇ ਸਰੋਕਾਰਾਂ, ਜਮਹੂਰੀ ਰਵਾਇਤਾਂ ਅਤੇ ਲੇਖਕ ਭਾਈਚਾਰੇ ਦੀ ਸਾਂਝ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਵੀ ਹੈ । ਇਸੇ ਭਾਵਨਾ ਤਹਿਤ 25 ਅਕਤੂਬਰ 2026 ਨੂੰ ਹੋਣ ਵਾਲੀ ਚੋਣ ਲਈ ਜਨਵਾਦੀ ਲੇਖਕਾਂ ਦੇ ਸਰਬ ਸਾਂਝੇ ਉਮੀਦਵਾਰਾਂ ਨੂੰ ਜਿਤਾਉਣ ਲਈ ਸਾਡੀ ਕੋਸ਼ਿਸ਼ ਰਹੇਗੀ । ਆਪ ਸਭ ਦੇ ਸਹਿਯੋਗ, ਭਰੋਸੇ ਅਤੇ ਸਾਂਝ ਲਈ ਮਿਲ ਕੇ ਪੰਜਾਬੀ ਸਾਹਿਤ ਦੀ ਸਾਂਝੀ ਆਵਾਜ਼ ਨੂੰ ਹੋਰ ਬੁਲੰਦ ਕਰਾਂਗੇ ਅਤੇ ਲੇਖਕ ਭਾਈਚਾਰੇ ਦੀ ਸਾਂਝ, ਆਪਸੀ ਸਹਿਯੋਗ ਅਤੇ ਜਮਹੂਰੀ ਰਵਾਇਤਾਂ ਨੂੰ ਹੋਰ ਮਜ਼ਬੂਤ ਕਰਨ ਲਈ ਯਤਨ ਕਰਾਂਗੇ । ਇਸ ਮੌਕੇ ਹਾਜ਼ਰ ਕਵੀਆਂ ਬਲਬੀਰ ਸਿੰਘ ਕਲਸੀ, ਵਿਜੇ ਅਗਨੀਹੋਤਰੀ, ਮੱਖਣ ਕੁਹਾੜ, ਡਾਕਟਰ ਰਵਿੰਦਰ, ਡਾਕਟਰ ਰਮਨਦੀਪ ਸਿੰਘ ਦੀਪ, ਸੁਲਤਾਨ ਭਾਰਤੀ, ਜਸਵੰਤ ਹਾਂਸ, ਗੁਰਮੀਤ ਬਾਜਵਾ, ਗੁਰਪ੍ਰੀਤ ਸਿੰਘ ਰੰਗੀਲਪੁਰ, ਅਮਿਤ ਕਾਦੀਆਂ, ਨਿਸ਼ਾਨ ਸਿੰਘ ਜੌੜਾ ਸਿੰਘਾ, ਓਮ ਪ੍ਰਕਾਸ਼ ਭਗਤ, ਅਰੁਣ ਬਟਾਲਵੀ, ਰਵੀ ਸਨਮ ਸ਼ਾਇਰ, ਜਤਿੰਦਰ ਭਨੋਟ, ਗੁਰਵਿੰਦਰ ਸਿੰਘ, ਰਜਨੀਸ਼ ਭੱਟੀ, ਹਰਸ਼ ਭੱਟੀ, ਕੁਲਬੀਰ ਸਿੰਘ ਸੱਗੂ, ਕੁਲਦੀਪ ਹੰਸਪਾਲ, ਰਮੇਸ਼ ਕੁਮਾਰ ਜਾਨੂੰ, ਜਗਣਨਾਥ ਨਿਮਾਣਾ, ਰਾਜ ਹਰਪੁਰਾ, ਨਾਜ਼ਦੀਪ ਸਿੰਘ, ਸੁਰਿੰਦਰ ਸਿੰਘ, ਸੰਨੀ ਕੁਮਾਰ ਆਦਿ ਹਾਜ਼ਰ ਕਵੀਆਂ ਨੇ ਆਪੋ ਆਪਣੀਆਂ ਰਚਨਾਵਾਂ ਕਹਿ ਕੇ ਰੰਗ ਬੰਨਿਆ । ਇਹਨਾਂ ਤੋਂ ਇਲਾਵਾ ਲੇਖਕ ਤੇ ਚਿੰਤਕ ਸ਼ਮਸ਼ੇਰ ਸਿੰਘ ਨਵਾਂ ਪਿੰਡ, ਵਾਰਤਿਕ ਲੇਖਕ ਪਰਮਜੀਤ ਸਿੰਘ, ਰਮੇਸ਼ ਤਾਲੋਤਰਾ, ਸਮਾਜ ਸੇਵੀ ਰਤਨ ਬਟਵਾਲ, ਮੁਖਵਿੰਦਰ ਸਿੰਘ, ਤਾਜਪ੍ਰੀਤ ਸਿੰਘ ਅਤੇ ਯਾਦਵਿੰਦਰ ਸਿੰਘ ਵੀ ਹਾਜ਼ਰ ਸਨ ।