ਪੀਟੀਈ ਵਿੱਚ ਚੰਗਾ ਸਕੋਰ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਪੀਟੀਈ ਵਿੱਚ ਚੰਗਾ ਸਕੋਰ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
Publish Date: Tue, 15 Sep 2026 04:11 PM (IST)
Updated Date: Tue, 15 Sep 2026 04:14 PM (IST)
ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ: ਸ਼ਹਿਰ ਦੇ ਮੇਹਰ ਚੰਦ ਰੋਡ ਤੇ ਸਥਿਤ ਇੰਟਰਨੈਸ਼ਨਲ ਐਜੂਕੇਸ਼ਨ ਸਰਵਿਸ ਐਂਡ ਕੰਸਲਟੈਂਸੀ ਵੱਲੋਂ ਪੀਟੀਈ ਕਰਨ ਵਾਲੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਦੌਰਾਨ ਜਿਨ੍ਹਾਂ ਬੱਚਿਆਂ ਦੇ ਪੀਟੀਈ ਵਿੱਚ ਚੰਗੇ ਸਕੋਰ ਆਏ ਹਨ, ਉਨ੍ਹਾਂ ਨੂੰ ਗਿਫ਼ਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਕੇਕ ਵੀ ਕੱਟਿਆ ਗਿਆ ਅਤੇ ਬੱਚਿਆਂ ਨੇ ਆਪਣੀ ਸਫਲਤਾ ਦਾ ਜਸ਼ਨ ਮਨਾਇਆ। ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਿਹਨਤ ਅਤੇ ਲਗਨ ਲਈ ਵਧਾਈ ਦਿੱਤੀ ਗਈ। ਕੇਂਦਰ ਦੀ ਸੰਚਾਲਕ ਇਸ਼ਿਤਾ ਮਹਾਜਨ ਅਤੇ ਅਭਿਨਵ ਮਹਾਜਨ ਨੇ ਦੱਸਿਆ ਕਿ ਸੈਂਟਰ ਵਿੱਚ ਅਨੁਭਵੀ ਸਟਾਫ਼ ਦੁਆਰਾ ਕਰਵਾਈ ਜਾਂਦੀ ਤਿਆਰੀ ਦੇ ਚਲਦਿਆਂ ਵਿਦਿਆਰਥੀ ਪੀਟੀਈ ਵਿੱਚ ਚੰਗੇ ਸਕੋਰ ਹਾਸਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਹੀ ਮਾਰਗਦਰਸ਼ਨ, ਨਿਯਮਿਤ ਅਭਿਆਸ ਅਤੇ ਵਿਅਕਤੀਗਤ ਧਿਆਨ ਨਾਲ ਵਿਦਿਆਰਥੀ ਇਸ ਪਰੀਖਿਆ ਵਿੱਚ ਬਿਹਤਰੀਨ ਨਤੀਜੇ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪੀਟੀਈ ਵਿੱਚ ਚੰਗਾ ਸਕੋਰ ਵਿਦਿਆਰਥੀਆਂ ਦੀ ਵਿਦੇਸ਼ ਵਿੱਚ ਪੜ੍ਹਾਈ ਅਤੇ ਕਰੀਅਰ ਲਈ ਬਹੁਤ ਮਹੱਤਵਪੂਰਨ ਹੈ। ਕੇਂਦਰ ਦਾ ਉਦੇਸ਼ ਹਰੇਕ ਵਿਦਿਆਰਥੀ ਨੂੰ ਉਸ ਦੀ ਜ਼ਰੂਰਤ ਅਨੁਸਾਰ ਤਿਆਰੀ ਕਰਵਾਉਣਾ ਅਤੇ ਉਸ ਨੂੰ ਸਫਲਤਾ ਦਿਵਾਉਣਾ ਹੈ। ਵਿਦਿਆਰਥੀਆਂ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਿਤ ਕਰੇਗਾ।