ਖੇਡਾਂ ਵਤਨ ਪੰਜਾਬ ਦੀਆਂ 'ਚ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਦੀ ਵਿਦਿਆਰਥੀਆਂ ਮਾਰੀਆਂ ਮੱਲਾਂ ਖੇਡਾਂ ਵਤਨ ਪੰਜਾਬ ਦੀਆਂ 'ਚ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਦੀ ਵਿਦਿਆਰਥੀਆਂ ਮਾਰੀਆਂ ਮੱਲਾਂ
Publish Date: Tue, 15 Sep 2026 04:47 PM (IST)
Updated Date: Tue, 15 Sep 2026 04:50 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ: ਬਾਰਡਰ ਏਰੀਏ ਦੇ ਪਿੰਡਾਂ ਦੇ ਵਿਦਿਆਰਥੀਆਂ ਦਾ ਜੀਵਨ ਪੱਧਰ ਉੱਪਰ ਚੁੱਕਣ ਵਿੱਚ ਅਹਿਮ ਯੋਗਦਾਨ ਪਾ ਰਹੇ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਚੌੜਾ ਖੁਰਦ ਦੀਆਂ ਵਾਲੀਬਾਲ ਟੀਮਾਂ ਅੰਡਰ 14, 17 ਅਤੇ 21 ,ਲੜਕੇ ਅਤੇ ਅੰਡਰ- 17 ਲੜਕੀਆਂ ਦੀਆਂ ਟੀਮਾਂ ਖੇਡਾਂ ਵਤਨ ਪੰਜਾਬ ਦੀਆਂ ਕਲਾਨੌਰ ਵਿੱਚ ਹੋਈਆਂ ਖੇਡਾਂ ਵਿੱਚ ਵੱਖ-ਵੱਖ ਵਰਗਾਂ ਵਿੱਚ ਮੱਲਾਂ ਮਾਰ ਕੇ ਸਕੂਲ ਦੇ ਵਿਦਿਆਰਥੀਆਂ ਨੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਇਸ ਮੌਕੇ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਦੇ ਵਿਦਿਆਰਥੀਆਂ ਨੇ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੂੰ ਹਰਾ ਕੇ ਜਿੱਤਾ ਹਾਸਲ ਕਰਨ ਤੇ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਅੰਡਰ-14 ਦੀ ਵਾਲੀਬਾਲ ਟੀਮ ਨੇ ਭਾਈ ਗੁਰਦਾਸ ਸਕੂਲ ਲੱਖਣ ਕਲਾਂ ਨੂੰ ਸੈਮੀਫਾਈਨਲ ਤੇ ਮਾਡਰਨ ਸਕੂਲ ਖੁਸ਼ੀਪੁਰ ਫਾਈਨਲ ਵਿੱਚ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ। ਅੰਡਰ-17 ਦੀ ਟੀਮ ਨੇ ਸੈਮੀਫਾਈਨਲ ਵਿੱਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਕੂਲ ਕਲਾਨੌਰ ਅਤੇ ਫਾਈਨਲ ਵਿੱਚ ਮਾਤਾ ਗੁਜਰੀ ਸਕੂਲ ਅਮੀਪੁਰ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ। ਉਪਰੋਕਤ ਟੀਮਾ ਦਾ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਕਰਕੇ ਜ਼ਿਲ੍ਹੇ ਪੱਧਰੀ ਖੇਡਣ ਲਈ ਚੋਣ ਹੋਈ। ਇਸ ਮੌਕੇ ਕੋਚ ਸੂਰਜ ਸ਼ਰਮਾ, ਕੋਚ ਗੁਰਜੀਤ ਸਿੰਘ, ਕੋਚ ਜਗਦੀਪ ਸਿੰਘ ਤੋਂ ਇਲਾਵਾ ਕੈਪਟਨ ਗੁਰਕੀਰਤ ਸਿੰਘ, ਨਵਦੀਪ ਸਿੰਘ, ਵਿਵੇਕ ਕੁਮਾਰ, ਸ਼ਹਿਨਾਜ਼ ਸਿੰਘ, ਕੁਨਾਲ, ਗੁਰਤੇਜ਼ ਸਿੰਘ, ਸਿਮਰਨ, ਪਰਮੋਹਿਤ, ਗੁਰਪ੍ਰਤਾਪ ਸਿੰਘ, ਰਾਜਬੀਰ ਸਿੰਘ, ਹਰਪ੍ਰੀਤ ਸਿੰਘ, ਏਕਮਪ੍ਰੀਤ ਸਿੰਘ ਆਦਿ ਹਾਜ਼ਰ ਸਨ।