ਲੌਰੈਂਸ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਡਾਕਘਰ ਦਾ ਕੀਤਾ ਦੌਰਾ ਲੌਰੈਂਸ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਬਟਾਲਾ ਡਾਕਘਰ ਦਾ ਵਿਦਿਅਕ ਦੌਰਾ
Publish Date: Sat, 10 Oct 2026 04:12 PM (IST)
Updated Date: Sat, 10 Oct 2026 04:14 PM (IST)
ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ ਕਾਦੀਆਂ : ਵਿਸ਼ਵ ਡਾਕ ਦਿਵਸ ਦੇ ਮੌਕੇ ਤੇ ਲੌਰੈਂਸ ਇੰਟਰਨੈਸ਼ਨਲ ਸਕੂਲ ਡੱਲਾ ਮੋੜ ਕਾਦੀਆਂ ਦੇ όਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਮੁੱਖ ਡਾਕਘਰ, ਬਟਾਲਾ ਦਾ ਇੱਕ ਉਤਸ਼ਾਹਜਨਕ ਵਿਦਿਅਕ ਦੌਰਾ ਕੀਤਾ ਗਿਆ। ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਡਾਕ ਵਿਭਾਗ ਦੀ ਕਾਰਜਪ੍ਰਣਾਲੀ, ਸੇਵਾਵਾਂ ਅਤੇ ਆਧੁਨਿਕ ਸੰਚਾਰ ਵਿਵਸਥਾ ਵਿੱਚ ਇਸਦੀ ਮਹੱਤਵਪੂਰਨ ਭੂਮਿਕਾ ਤੋਂ ਜਾਣੂ ਕਰਵਾਉਣਾ ਸੀ। ਦੌਰੇ ਦੌਰਾਨ ਡਾਕਘਰ ਦੇ ਸਟਾਫ਼ ਨੇ ਵਿਦਿਆਰਥੀਆਂ ਨੂੰ ਪੱਤਰ ਅਤੇ ਪਾਰਸਲ ਬੁਕਿੰਗ, ਡਾਕ ਟਿਕਟਾਂ, ਰਜਿਸਟਰਡ ਡਾਕ, ਸਪੀਡ ਪੋਸਟ, ਮਨੀ ਆਰਡਰ ਅਤੇ ਹੋਰ ਵੱਖ-ਵੱਖ ਸੇਵਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਡਾਕ ਦੇ ਸੰਗ੍ਰਹਿ, ਛਾਂਟਣੀ, ਵੰਡ ਅਤੇ ਰਿਕਾਰਡ ਰੱਖਣ ਦੀ ਪ੍ਰਕਿਰਿਆ ਨੂੰ ਬਹੁਤ ਨੇੜਿਓਂ ਦੇਖਿਆ। ਅਧਿਕਾਰੀਆਂ ਨੇ ਉਨ੍ਹਾਂ ਨੂੰ ਡਾਕ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਬੈਂਕਿੰਗ, ਬਚਤ ਯੋਜਨਾਵਾਂ ਅਤੇ ਡਿਜੀਟਲ ਸੇਵਾਵਾਂ ਬਾਰੇ ਵੀ ਜਾਗਰੂਕ ਕੀਤਾ। ਵਿਦਿਆਰਥੀਆਂ ਨੇ ਇਸ ਦੌਰੇ ਦੌਰਾਨ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਅਧਿਕਾਰੀਆਂ ਤੋਂ ਕਈ ਸਵਾਲ ਵੀ ਪੁੱਛੇ। ਇਸ ਮੌਕੇ ਸਕੂਲ ਦੇ ਚੇਅਰਮੈਨ ਸੁਖਜਿੰਦਰ ਸਿੰਘ ਮੱਲਿਆਂਵਾਲ ਅਤੇ ਪ੍ਰਿੰਸੀਪਲ ਡਾ. ਰਮਨ ਕੁਮਾਰ ਨੇ ਕਿਹਾ ਕਿ ਵਿਦਿਆਰਥੀਆਂ ਲਈ ਇਹ ਵਿੱਦਿਅਕ ਟਰੂ ਪ੍ਰੇਰਣਾਦਾਇਕ ਰਿਹਾ। ਅੰਤ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਡਾਕਘਰ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ।