ਕਰਾਟੇ ਮੁਕਾਬਲੇ ’ਚ ਡੀਏਵੀ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਰਾਜ ਪੱਧਰੀ ਕਰਾਟੇ ਮੁਕਾਬਲੇ ਵਿੱਚ ਡੀਏਵੀ ਸਕੂਲ ਕਿਲਾ ਮੰਡੀ ਦੇ ਵਿਦਿਆਰਥੀਆਂ ਨੇ ਲਹਿਰਾਇਆ ਪਰਚਮ
Publish Date: Thu, 01 Oct 2026 04:29 PM (IST)
Updated Date: Thu, 01 Oct 2026 04:31 PM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਡਾ. ਐੱਮਆਰਐੱਸ ਭੱਲਾ ਡੀਏਵੀ ਸਕੂਲ ਕਿਲਾ ਮੰਡੀ ਬਟਾਲਾ ਦੇ ਵਿਦਿਆਰਥੀਆਂ ਨੇ ਡੀਏਵੀ ਪਬਲਿਕ ਸਕੂਲ ਪੱਖੋਵਾਲ ਲੁਧਿਆਣਾ ਵਿਖੇ ਕਰਵਾਏ ਗਏ ਰਾਜ ਪੱਧਰੀ ਕਰਾਟੇ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਤਮਗੇ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਮੁਕਾਬਲੇ ’ਚ ਅੰਡਰ-19 ਲੜਕੀਆਂ ਦੀ ਸ਼੍ਰੇਣੀ ’ਚ ਸਕੂਲ ਦੀ ਵਿਦਿਆਰਥਣ ਦੀਕਸ਼ਾ ਨੇ ਸੋਨੇ ਦਾ ਤਮਗਾ ਅਤੇ ਜਸਪ੍ਰੀਤ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-17 ਲੜਕੀਆਂ ਦੀ ਸ਼੍ਰੇਣੀ ’ਚ ਪਲਕ ਨੇ ਸੋਨੇ ਦਾ ਤਮਗਾ, ਜਦਕਿ ਹਰਸ਼ਿਕਾ, ਧਨਿਕਾ ਅਤੇ ਜੈਸਿਕਾ ਨੇ ਕਾਂਸੀ ਦੇ ਤਮਗੇ ਜਿੱਤ ਕੇ ਆਪਣੀ ਸ਼ਾਨਦਾਰ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਅੰਡਰ-17 ਲੜਕਿਆਂ ਦੀ ਸ਼੍ਰੇਣੀ ’ਚ ਅਰੁਣ ਨੇ ਸੋਨੇ ਦਾ ਤਮਗਾ ਅਤੇ ਰੁਦਰ ਸ਼ਰਮਾ, ਰੁਦਰ ਸ਼ੀ, ਵੰਸ਼ ਅਤੇ ਗੁਰਨੂਰ ਨੇ ਕਾਂਸੀ ਦੇ ਤਮਗੇ ਜਿੱਤ ਕੇ ਸਕੂਲ ਦੀਆਂ ਪ੍ਰਾਪਤੀਆਂ ’ਚ ਆਪਣਾ ਯੋਗਦਾਨ ਪਾਇਆ। ਇਸੇ ਤਰ੍ਹਾਂ, ਅੰਡਰ-19 ਲੜਕੀਆਂ ਅਤੇ ਅੰਡਰ-17 ਲੜਕੀਆਂ ਦੀ ਕਰਾਟੇ ਸ਼੍ਰੇਣੀ ’ਚ ਦੂਜੀ ਰਨਰ-ਅੱਪ ਟਰਾਫੀ ਵੀ ਆਪਣੇ ਨਾਮ ਕੀਤੀ। ਜਦਕਿ ਸਕੂਲ ਦੇ ਚਾਰ ਹੋਣਹਾਰ ਖਿਡਾਰੀਆਂ ਪਲਕ, ਦੀਕਸ਼ਾ, ਜਸਪ੍ਰੀਤ ਅਤੇ ਅਰੁਣ ਦੀ ਡੀਏਵੀ ਸਪੋਰਟਸ ਨੈਸ਼ਨਲ ਮੁਕਾਬਲੇ ਲਈ ਚੋਣ ਹੋਈ ਹੈ। ਪ੍ਰਿੰਸੀਪਲ ਰਿਚਾ ਮਹਾਜਨ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੱਤੀ ਤੇ ਕਿਹਾ ਕਿ ਵਿਦਿਆਰਥੀਆਂ ਦੀ ਇਹ ਸਫਲਤਾ ਉਨ੍ਹਾਂ ਦੀ ਅਨੁਸ਼ਾਸਨ, ਸਮਰਪਣ, ਸਖ਼ਤ ਮਿਹਨਤ ਅਤੇ ਨਿਰੰਤਰ ਅਭਿਆਸ ਦਾ ਨਤੀਜਾ ਹੈ। ਉਨ੍ਹਾਂ ਕਰਾਟੇ ਕੋਚ ਸ਼ਿਵਮ ਤਿਵਾਰੀ ਦੇ ਯੋਗ ਮਾਰਗਦਰਸ਼ਨ ਦੀ ਸ਼ਲਾਘਾ ਕਰਦਿਆਂ ਅਮਨਦੀਪ ਕਾਲੀਆ ਅਤੇ ਸਿਮਰਨਜੀਤ ਕੌਰ ਦਾ ਧੰਨਵਾਦ ਕੀਤਾ। ਸਕੂਲ ਪ੍ਰਬੰਧਨ ਅਤੇ ਸਮੂਹ ਸਟਾਫ਼ ਮੈਂਬਰਾਂ ਨੇ ਡੀਏਵੀ ਸਪੋਰਟਸ ਨੈਸ਼ਨਲ ਮੁਕਾਬਲੇ ਲਈ ਚੁਣੇ ਗਏ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।