- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਦਿਆਰਥੀਆਂ ਨੇ ਫਾਇਰ ਟੈਂਡਰਾਂ ਬਾਰੇ ਲਈ ਜਾਣਕਾਰੀ

ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰਿੰਸੀਪਲ ਜਸਬੀਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਸਰਜਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਕੋਸ਼ਨਲ ਟ੍ਰੇਨਰ ਚਰਨਜੀਤ ਸਿੰਘ ਅਤੇ ਜੋਬਨਪ੍ਰੀਤ ਕੌਰ ਦੇ ਨਾਲ ਐੱਨਐੱਸਕਿਊਐੱਫ ਵਿਦਿਆਰਥੀਆਂ ਨਾਲ ਸਟੇਸ਼ਨ ਫਾਇਰ ਬ੍ਰਿਗੇਡ ਬਟਾਲਾ ਵਿਖੇ ਫਾਇਰ ਬ੍ਰਿਗੇਡ ਸਟੇਸ਼ਨ ਬਾਰੇ ਜਾਣਕਾਰੀ ਤੇ ‘ਅੱਗ ਤੋ ਬਚਾਅ’ ਸਬੰਧੀ ਗੁਰ ਸਿੱਖਣ ਲਈ ਪਹੁੰਚੇ। ਇਨ੍ਹਾਂ ਨੂੰ ਇੰਚਾਰਜ ਫਾਇਰ ਸਟੇਸ਼ਨ ਨੀਰਜ ਸ਼ਰਮਾਂ ਦੀ ਅਗਵਾਈ ਵਿਚ ਹਰਬਖਸ਼ ਸਿੰਘ ਸਿਵਲ ਡਿਫੈਂਸ, ਲਵਪ੍ਰੀਤ, ਅਸ਼ੋਕ ਤੇ ਫਾਇਰ ਫਾਈਟਰਾਂ ਵੱਲੋਂ ਜਾਗਰੂਕ ਕੀਤਾ ਗਿਆ। ਇਸ ਮੌਕੇ ਕੰਟਰੋਲ ਰੂਮ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਾਇਰ ਕਾਲ ਕਰਦੇ ਸਮੇਂ ਸਹੀ ਜਾਣਕਾਰੀ ਦਿਓ। ਇਸ ਉਪਰੰਤ ਵੱਖ-ਵੱਖ ਅੱਗਾਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਦੀ ਰੋਕਥਾਮ ਦੇ ਗੁਰਾਂ ਬਾਰੇ ਦਸਿਆ। ਇਸ ਮੌਕੇ ਫਾਇਰ ਟੈਂਡਰ ਬਾਰੇ ਫਾਇਰ ਫਾਈਟਰਾਂ ਵੱਲੋਂ ਜਾਣਕਾਰੀ ਦਿੱਤੀ। ਕਿਸੇ ਵੀ ਹਾਦਸੇ ਮੌਕੇ ਆਮ ਨਾਗਰਿਕ ਦੀ ਕੀ ਜ਼ਿੰਮੇਵਾਰੀ ਹੈ। ਬਾਰੇ ਸਾਂਝ ਪਾਈ ਅਤੇ ਕਿਹਾ ਕਿ ਪਹਿਲਾਂ ਲੰਘਣ ਦਾ ਅਧਿਕਾਰ ਵਿਚ ਫਾਇਰ ਟੈਂਡਰ, ਪੁਲਿਸ, ਐਂਬੂਲੈਂਸ ਤੇ ਹੋਰ ਜ਼ਰੂਰੀ ਸੇਵਾਵਾਂ ਹਨ ਇਹ ਹਮੇਸ਼ਾ ਯਾਦ ਰੱਖੋ। ਕਿਸੇ ਵੀ ਹੰਗਾਮੀ ਹਾਲਾਤਾਂ ਵਿਚ ਰਾਸ਼ਟਰੀ ਸਹਾਇਤਾ ਨੰਬਰ 112 ’ਤੇ ਕਾਲ ਕਰੋ।