- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰ. ਮੋਹਨ ਲਾਲ ਐੱਸਡੀ ਕਾਲਜ ਵਿਖੇ ਸਵ. ਪੰਡਤ ਮੋਹਨ ਲਾਲ ਦੀ ਮੂਰਤੀ ਸਥਾਪਿਤ ਕੀਤੀ

ਧਰਮਿੰਦਰ ਸਿੰਘ ਬਾਠ, ਪੰਜਾਬੀ ਜਾਗਰਣ : ਪੰਡਤ ਮੋਹਨ ਲਾਲ ਐੱਸਡੀ ਕਾਲਜ ਫਾਰ ਗਰਲਜ਼ ਫਤਿਹਗੜ੍ਹ ਚੂੜੀਆਂ ਵਿਖੇ ਸੰਸਥਾ ਦੇ ਸੰਸਥਾਪਕ ਮਾਣਯੋਗ ਸਵ. ਪੰਡਤ ਮੋਹਨ ਲਾਲ ਦੀ ਮੂਰਤੀ ਸਥਾਪਿਤ ਕੀਤੀ ਗਈ, ਜਿਸ ਦਾ ਉਦਘਾਟਨ ਉਨ੍ਹਾਂ ਦੀ ਪੋਤੀ, ਕਾਲਜ ਦੀ ਮੌਜੂਦਾ ਪ੍ਰਧਾਨ ਵਿਸ਼ਾਲੀ ਸ਼ਰਮਾ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਕੀਤਾ। ਇਸ ਮੌਕੇ ਕਾਲਜ ਪ੍ਰਧਾਨ ਵਿਸ਼ਾਲੀ ਸ਼ਰਮਾ ਨੇ ਆਪਣੇ ਦਾਦਾ ਜੀ ਤੇ ਪਿਤਾ ਉਪਕਾਰ ਕ੍ਰਿਸ਼ਨ ਸ਼ਰਮਾ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਦੱਸਿਆ ਕਿ ਅੱਜ ਕਾਲਜ ’ਚ ਪੰਡਤ ਜੀ ਦੀ ਮੂਰਤੀ ਸਥਾਪਿਤ ਕਰਨ ’ਚ ਅਹਿਮ ਯੋਗਦਾਨ ਉਨ੍ਹਾਂ ਦੇ ਤਾਇਆ ਕੇ. ਕੇ. ਸ਼ਰਮਾ ਦਾ ਹੈ। ਉਨਾਂ ਕਿਹਾ ਕਿ ਸੋਸਾਇਟੀ ਦੇ ਅੰਤਰਗਤ ਚੱਲ ਰਹੀਆਂ ਸਾਰੀਆਂ ਸੰਸਥਾਵਾਂ ਵਿੱਚੋਂ ਇਹ ਕਾਲਜ ਉਨਾਂ ਦੇ ਦਿਲ ਦੇ ਸਭ ਤੋਂ ਵੱਧ ਕਰੀਬ ਹੈ। ਇਸ ਲਈ ਉਹ ਭਵਿੱਖ ’ਚ ਵੀ ਇਸ ਕਾਲਜ ਦੀ ਬਿਹਤਰੀ ਲਈ ਹਰ ਸੰਭਵ ਉਪਰਾਲਾ ਕਰਨ ਲਈ ਵਚਨਬੱਧ ਹਨ।