ਪੰ. ਮੋਹਨ ਲਾਲ ਐੱਸਡੀ ਕਾਲਜ ਵਿਖੇ ਸਵ. ਪੰਡਤ ਮੋਹਨ ਲਾਲ ਦੀ ਮੂਰਤੀ ਸਥਾਪਿਤ ਪੰ. ਮੋਹਨ ਲਾਲ ਐੱਸਡੀ ਕਾਲਜ ਵਿਖੇ ਸਵ. ਪੰਡਤ ਮੋਹਨ ਲਾਲ ਦੀ ਮੂਰਤੀ ਸਥਾਪਿਤ ਕੀਤੀ
Publish Date: Wed, 30 Sep 2026 04:31 PM (IST)
Updated Date: Wed, 30 Sep 2026 04:33 PM (IST)
ਧਰਮਿੰਦਰ ਸਿੰਘ ਬਾਠ, ਪੰਜਾਬੀ ਜਾਗਰਣ, ਪੰਡਤ ਮੋਹਨ ਲਾਲ ਐੱਸਡੀ ਕਾਲਜ ਫਾਰ ਗਰਲਜ਼ ਫਤਿਹਗੜ੍ਹ ਚੂੜੀਆਂ ਵਿਖੇ ਸੰਸਥਾ ਦੇ ਸੰਸਥਾਪਕ ਮਾਣਯੋਗ ਸਵ. ਪੰਡਤ ਮੋਹਨ ਲਾਲ ਦੀ ਮੂਰਤੀ ਸਥਾਪਿਤ ਕੀਤੀ ਗਈ, ਜਿਸ ਦਾ ਉਦਘਾਟਨ ਉਨ੍ਹਾਂ ਦੀ ਪੋਤੀ, ਕਾਲਜ ਦੀ ਮੌਜੂਦਾ ਪ੍ਰਧਾਨ ਵਿਸ਼ਾਲੀ ਸ਼ਰਮਾ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਕੀਤਾ। ਇਸ ਮੌਕੇ ਕਾਲਜ ਪ੍ਰਧਾਨ ਵਿਸ਼ਾਲੀ ਸ਼ਰਮਾ ਨੇ ਆਪਣੇ ਦਾਦਾ ਜੀ ਤੇ ਪਿਤਾ ਉਪਕਾਰ ਕ੍ਰਿਸ਼ਨ ਸ਼ਰਮਾ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਦੱਸਿਆ ਕਿ ਅੱਜ ਕਾਲਜ ’ਚ ਪੰਡਤ ਜੀ ਦੀ ਮੂਰਤੀ ਸਥਾਪਿਤ ਕਰਨ ’ਚ ਅਹਿਮ ਯੋਗਦਾਨ ਉਨ੍ਹਾਂ ਦੇ ਤਾਇਆ ਕੇ. ਕੇ. ਸ਼ਰਮਾ ਦਾ ਹੈ। ਉਨਾਂ ਕਿਹਾ ਕਿ ਸੋਸਾਇਟੀ ਦੇ ਅੰਤਰਗਤ ਚੱਲ ਰਹੀਆਂ ਸਾਰੀਆਂ ਸੰਸਥਾਵਾਂ ਵਿੱਚੋਂ ਇਹ ਕਾਲਜ ਉਨਾਂ ਦੇ ਦਿਲ ਦੇ ਸਭ ਤੋਂ ਵੱਧ ਕਰੀਬ ਹੈ। ਇਸ ਲਈ ਉਹ ਭਵਿੱਖ ’ਚ ਵੀ ਇਸ ਕਾਲਜ ਦੀ ਬਿਹਤਰੀ ਲਈ ਹਰ ਸੰਭਵ ਉਪਰਾਲਾ ਕਰਨ ਲਈ ਵਚਨਬੱਧ ਹਨ। ਇਸ ਸਮਾਰੋਹ ’ਚ ਕਾਲਜ ਮੈਨੇਜਮੈਂਟਾਂ ਤੋਂ ਡਾ.ਪੀ. ਕੇ ਬਜਾਜ, ਜਤਿੰਦਰ ਭਾਟੀਆ, ਡਾ.ਗੁਰਮੀਤ ਸਿੰਘ, ਬਲਦੇਵ ਸਚਦੇਵਾ, ਗੋਰਖਨਾਥ ਸ਼ਰਮਾ ਤੇ ਉਨਾਂ ਦੇ ਪਰਿਵਾਰਕ ਮੈਂਬਰ ਅਸ਼ੋਕ ਬਿਬਰਾ, ਊਸ਼ਾ ਬਿਬਰਾ, ਵਿਨੇਸ਼ ਸ਼ੁਕਲਾ, ਰਜਤ ਸਰੀਨ, ਜੋਗਿੰਦਰ ਸਿੰਘ ਅਰੋੜਾ, ਹਰਜੀਤ ਸਿੰਘ ਭੱਲਾ, ਵਿਕਰਾਂਤ ਸ਼ਰਮਾ, ਇੰਦਰਜੀਤ ਬਿਬਰਾ, ਹਰਿੰਦਰ ਸਿੰਘ, ਰਣਧੀਰ ਸਿੰਘ, ਸਤਵੰਤ ਸਿੰਘ ਨਾਗੀ, ਡਾ.ਅਜੇ ਸ਼ਰਮਾ (ਪ੍ਰਿੰਸੀਪਲ ਜੀਜੀਡੀ ਐੱਸਡੀ ਕਾਲਜ ਚੰਡੀਗੜ੍ਹ), ਡਾ. ਨੀਰੂ ਸ਼ਰਮਾ (ਪ੍ਰਿੰਸੀਪਲ ਪੰਡਤ ਮੋਹਨ ਲਾਲ ਐੱਸਡੀ ਕਾਲਜ ਫਾਰ ਵੂਮੈਨ ਗੁਰਦਾਸਪੁਰ ), ਮੋਨਿਕਾ ਸ਼ਰਮਾ (ਪ੍ਰਿੰਸੀਪਲ ਐੱਸਡੀ ਪਬਲਿਕ ਸਕੂਲ,ਚੰਡੀਗੜ੍ਹ), ਵਰਿੰਦਰ ਕੌਰ (ਪ੍ਰਿੰਸੀਪਲ ਗਲੋਬਲ ਸਕੂਲ, ਫਤਹਿਗੜ੍ਹ ਚੂੜੀਆਂ), ਸੁਸ਼ੀਲ ਸੋਫਤ ਤੇ ਵਿਸ਼ਵਜੀਤ ਨੇ ਵਿਸ਼ੇਸ਼ ਰੂਪ ’ਤੇ ਸ਼ਿਰਕਤ ਕੀਤੀ । ਪ੍ਰਿੰਸੀਪਲ ਡਾ. ਮ੍ਰਿਣਾਲ ਗੁਪਤਾ ਨੇ ਆਏ ਮਹਿਮਾਨਾਂ ਨੂੰ ਗੁਲਦਸਤੇ ਭੇਟ ਕਰਕੇ ਉਨਾਂ ਦਾ ਸਵਾਗਤ ਕੀਤਾ ਤੇ ਪੰਡਤ ਜੀ ਦੇ ਜੀਵਨ, ਉਨ੍ਹਾਂ ਦੇ ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਅਤੇ ਸਮਾਜ ਸੇਵਾ ਨੂੰ ਯਾਦ ਕੀਤਾ। ਇਸ ਮੌਕੇ ਯੂਨੀਵਰਸਿਟੀ ਮੈਰਿਟ ’ਚ ਸਥਾਨ ਹਾਸਲ ਕਰਨ ਵਾਲੀਆਂ ਕਾਲਜ ਦੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ। ਉਪਰੰਤ ਪ੍ਰਿੰਸੀਪਲ ਮੈਡਮ ਨੇ ਕਾਲਜ ਦੇ ਫੈਸ਼ਨ ਡਿਜਾਇਨਿੰਗ ਵਿਭਾਗ ਵੱਲੋਂ ਬਣਾਈ ਪੰਡਤ ਜੀ ਪੇਂਟਿੰਗ ਵਿਸ਼ਾਲੀ ਸ਼ਰਮਾ ਨੂੰ ਭੇਟ ਕਰਕੇ ਉਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।