ਦੀਵਾਲੀ ਮੌਕੇ ਸਰਹੱਦ ’ਤੇ ਜਗਮਗਾਇਆ ਸ੍ਰੀ ਕਰਤਾਰਪੁਰ ਟਰਮੀਨਲ, ਅੱਜ ਮਨਾਇਆ ਜਾਵੇਗਾ ਕਰਤਾਰਪੁਰ ਲਾਂਘੇ ਦਾ 8ਵਾਂ ਸਥਾਪਨਾ ਦਿਵਸ
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸ੍ਰੀ ਕਰਤਾਰਪੁਰ ਪਸੰਜਰ ਟਰਮੀਨਲ ਦੇ ਮੈਨੇਜਰ ਸੰਦੀਪ ਮਹਾਜਨ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਦੀਵਾਲੀ ਮੌਕੇ ਸ੍ਰੀ ਕਰਤਾਰਪੁਰ ਪਸੰਜਰ ਟਰਮੀਨਲ ਵਿੱਚ ਦੀਪ ਮਾਲਾ ਕੀਤੀ ਗਈ ਅਤੇ ਟਰਮੀਨਲ ਦੀਆਂ ਰੰਗ ਬਿਰੰਗੀਆਂ ਰੋਸ਼ਨੀਆਂ ਕਾਰਨ ਭਾਰਤ ਸਰਕਾਰ ਵੱਲੋਂ ਅਜੂਬੇ ਵਰਗੇ ਬਣਾਇਆ ਗਿਆ। ਟਰਮੀਨਲ ਰਾਤ ਵੇਲੇ ਖਿੱਚ ਦਾ ਕੇਂਦਰ ਬਣਿਆ ਰਿਹਾ।
Publish Date: Mon, 09 Nov 2026 04:03 PM (IST)
Updated Date: Mon, 09 Nov 2026 04:13 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਡੇਰਾ ਬਾਬਾ ਨਾਨਕ। ਦੀਵਾਲੀ ਤੇ ਬੰਦੀ ਛੋੜ ਦਿਵਸ ਦੇ ਦਿਹਾੜੇ ਮੌਕੇ ਪਿੰਡਾਂ ਕਸਬਿਆਂ ਅਤੇ ਸ਼ਹਿਰਾਂ ’ਚ ਦੀਪ ਮਾਲਾ ਕੀਤੀ ਗਈ, ਉੱਥੇ ਡੇਰਾ ਬਾਬਾ ਨਾਨਕ ਦੀ ਭਾਰਤ ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ’ਤੇ ਭਾਰਤ ਸਰਕਾਰ ਵੱਲੋਂ ਅਰਬਾਂ ਰੁਪਇਆਂ ਦੀ ਲਾਗਤ ਨਾਲ ਤਿਆਰ ਕਰਵਾਏ ਸ੍ਰੀ ਕਰਤਾਰਪੁਰ ਪਸੰਜਰ ਟਰਮੀਨਲ ’ਚ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਦੀਵਾਲੀ ਮੌਕੇ ਟਰਮੀਨਲ ਨੂੰ ਪੂਰਾ ਜੱਗ ਮਗਾਇਆ ਗਿਆ।
ਦੀਵਾਲੀ ਦੀ ਰਾਤ ਮੌਕੇ ਸ੍ਰੀ ਕਰਤਾਰਪੁਰ ਟਰਮੀਨਲ ਤੋਂ ਰੰਗ ਬਰੰਗੀਆਂ ਰੋਸ਼ਨੀਆਂ ਨਿਕਲਣ ਕਾਰਨ ਪਸੰਜਰ ਟਰਮੀਨਲ ਦੂਰ-ਦੂਰ ਤੋਂ ਖਿੱਚ ਦਾ ਕੇਂਦਰ ਬਣਿਆ ਰਿਹਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸ੍ਰੀ ਕਰਤਾਰਪੁਰ ਪਸੰਜਰ ਟਰਮੀਨਲ ਦੇ ਮੈਨੇਜਰ ਸੰਦੀਪ ਮਹਾਜਨ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਦੀਵਾਲੀ ਮੌਕੇ ਸ੍ਰੀ ਕਰਤਾਰਪੁਰ ਪਸੰਜਰ ਟਰਮੀਨਲ ਵਿੱਚ ਦੀਪ ਮਾਲਾ ਕੀਤੀ ਗਈ ਅਤੇ ਟਰਮੀਨਲ ਦੀਆਂ ਰੰਗ ਬਿਰੰਗੀਆਂ ਰੋਸ਼ਨੀਆਂ ਕਾਰਨ ਭਾਰਤ ਸਰਕਾਰ ਵੱਲੋਂ ਅਜੂਬੇ ਵਰਗੇ ਬਣਾਇਆ ਗਿਆ। ਟਰਮੀਨਲ ਰਾਤ ਵੇਲੇ ਖਿੱਚ ਦਾ ਕੇਂਦਰ ਬਣਿਆ ਰਿਹਾ।
ਇਸ ਮੌਕੇ ’ਤੇ ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਡੇਰਾ ਬਾਬਾ ਨਾਨਕ ਦੀ ਸਰਹੱਦ ’ਤੇ ਸਰਕਾਰ ਵੱਲੋਂ ਖੋਲ੍ਹੇ ਗਏ ਕਰਤਾਰਪੁਰ ਲਾਂਘੇ ਦੀ ਅੱਠਵੀਂ ਵਰੇਗੰਡ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ।