- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਡਜ ਇੰਟਰਨੈਸ਼ਨਲ ਸਕੂਲ, ਧਾਰੋਚੱਕ ਗੁਰਦਾਸਪੁਰ ਦਾ ਵਿਦਿਆਰਥੀ ਅਬੀਵੀਰ ਆਪਣੇ ਸਟਾਫ ਨਾਲ।

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਗੁਰਦਾਸਪੁਰ : ਕਿਡਜ ਇੰਟਰਨੈਸ਼ਨਲ ਸਕੂਲ, ਧਾਰੋਚੱਕ, ਜੇਲ੍ਹ ਰੋਡ, ਗੁਰਦਾਸਪੁਰ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਵੱਖ-ਵੱਖ ਖੇਡਾਂ ਵਿੱਚ ਉੱਚ ਪੱਧਰ ਤੇ ਵੀ ਮੱਲਾ ਮਾਰ ਰਹੇ ਹਨ। ਹਾਲ ਹੀ ਵਿੱਚ ਪਠਾਨਕੋਟ ਵਿੱਚ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਸਕੂਲ ਖੇਡਾਂ ਸਟੇਟ ਪੱਧਰੀ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿੱਚ ਕਿਡਜ ਇੰਟਰਨੈਸ਼ਨਲ ਸਕੂਲ ਦਾ ਵਿਦਿਆਰਥੀ ਅਬੀਵੀਰ ਨੇ 14 ਸਾਲਾ ਵਰਗ 30 ਕਿਲੋ ਭਾਰ ਵਿੱਚੋੰ ਗੋਲਡ ਮੈਡਲ ਜਿੱਤਿਆ। ਸਕੂਲ ਪਹੁੰਚਣ ਤੇ ਮੈਨੇਜਮੈਂਟ ਕਮੇਟੀ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ਼੍ਰੀ ਮਾਨਵ ਮਹਾਜਨ ਤੇ ਪ੍ਰਿੰਸੀਪਲ ਸ੍ਰੀਮਤੀ ਵੰਦਨਾ ਗੁਲਾਟੀ ਅਤੇ ਸੀਨੀਅਰ ਕੋਆਰਡੀਨੇਟਰ ਸ਼੍ਰੀਮਤੀ ਮਹਿਮਾ ਮਹਾਜਨ ਨੇ ਵਿਸ਼ੇਸ਼ ਤੌਰ ਤੇ ਅਬੀਵੀਰ ਦਾ ਸਨਮਾਨ ਕੀਤਾ। ਇਸ ਸਮੇਂ ਖਿਡਾਰੀ ਦੀ ਮਾਤਾ ਸ਼੍ਰੀਮਤੀ ਸੰਤੋਸ਼ ਕੁਮਾਰੀ ਵੀ ਮੌਜੂਦ ਸੀ। ਚੈਂਪੀਅਨਸ਼ਿਪ ਵਿੱਚ ਵਧੀਆ ਪ੍ਰਦਰਸ਼ਨ ਕਰਨ ਤੇ ਅਬੀਵੀਰ ਨੂੰ ਸਰਵੋਤਮ ਜੂਡੋ ਖਿਡਾਰੀ ਐਲਾਨਿਆ ਗਿਆ। ਜਿਸ ਨਾਲ ਸਕੂਲ ਦੇ ਹੋਰ ਖਿਡਾਰੀਆਂ ਅਤੇ ਸਟਾਫ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਅਬੀਵੀਰ ਦੀ ਦਿੱਲੀ ਵਿਖੇ ਹੋਣ ਜਾ ਰਹੀ ਨੈਸ਼ਨਲ ਪੱਧਰੀ ਜੂਡੋ ਚੈਂਪੀਅਨਸ਼ਿਪ ਵਿੱਚ ਵੀ ਚੋਣ ਹੋਈ ਹੈ। ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ਼੍ਰੀ ਮਾਨਵ ਮਹਾਜਨ ਅਤੇ ਪ੍ਰਿੰਸੀਪਲ ਸ਼੍ਰੀਮਤੀ ਵੰਦਰਾ ਗੁਲਾਟੀ ਨੇ ਸਾਂਝੇ ਤੌਰ ਤੇ ਬੱਚੇ ਦੇ ਮਾਤਾ-ਪਿਤਾ ਅਤੇ ਸਰੀਰਕ ਸਿੱਖਿਆ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਇਆ ਆਖਿਆ ਕਿ ਪੜਾਈ ਦੇ ਨਾਲ ਬੱਚਿਆਂ ਨੂੰ ਖੇਡਾਂ ਨਾਲ ਵੀ ਵੱਧ ਚੜ ਕੇ ਜੁੜਨਾ ਚਾਹੀਦਾ ਹੈ।