ਦੁਲਾਨੰਗਲ 'ਚ ਸਲਾਨਾ ਛਿੰਝ ਤੇ ਜੋੜ ਮੇਲਾ ਸ਼ਾਨੋ ਸ਼ੌਕਤ ਨਾਲ ਸੰਪੰਨ ਦੁਲਾਨੰਗਲ 'ਚ ਸਲਾਨਾ ਛਿੰਝ ਤੇ ਜੋੜ ਮੇਲੇ ਦੇ ਸਮਾਪਨ ਮੌਕੇ ਮੌਜੂਦ ਪ੍ਰਬੰਧਕ
Publish Date: Sat, 10 Oct 2026 04:56 PM (IST)
Updated Date: Sat, 10 Oct 2026 04:59 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ : ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਦੂਲਾ ਨੰਗਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਦੀਆਂ ਸਮੂਹ ਸੰਗਤਾਂ ਅਤੇ ਐਨਆਰਆਈ ਵੀਰਾਂ ਦੇਸ਼ ਯੋਗ ਨਾਲ ਸੰਤ ਬਾਬਾ ਗੁਰਦਿੱਤ ਸਿੰਘ ਮੁਖੀ ਤਰਨਾ ਦਲ ਮਹਿਤਾ ਚੌਂਕ ਵਾਲਿਆਂ ਦੀ ਯਾਦ ਵਿੱਚ ਮਨਾਇਆ ਗਿਆ ਸਲਾਨਾ ਛਿੰਝ ਮੇਲਾ ਸਾਨੂੰ ਸੌਕਤ ਨਾਲ ਸੰਪੰਨ ਹੋ ਗਿਆ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੇਲਾ ਪ੍ਰਬੰਧਕਾਂ ਵੱਲੋਂ ਮੇਲੇ ਦੇ ਸਬੰਧ ਵਿੱਚ ਪਹਿਲਾਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਿਛਲੇ ਦਿਨਾਂ ਤੋਂ ਆਰੰਭ ਕਰਵਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਲੜੀਆਂ ਦੇ ਭੋਗ ਪਾਏ ਗਏ। ਉਪਰੰਤ ਧਰਜਿਕ ਦੀਵਾਨ ਸਜਾਏ ਗਏ ਜਿਸ ਵਿਚ ਭਾਈ ਕੇਵਲ ਸਿੰਘ ਮਹਿਤਾ ਤੇ ਭਾਈ ਰਾਜਵੰਤ ਸਿੰਘ ਦੇ ਜਥਿਆਂ ਨੇ ਸਿੱਖ ਇਤਿਹਾਸ ਸਬੰਧੀ ਜਾਣੂ ਕਰਵਾਇਆ ਗਿਆ ਉਪਰੰਤ ਬਾਅਦ ਦੁਪਹਿਰ ਉੱਪਨ ਕਬੱਡੀ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਪਹਿਲਾ ਮੈਚ ਸੰਤ ਬਾਬਾ ਹਜ਼ਾਰਾ ਸਿੰਘ ਕਬੱਡੀ ਕਲੱਬ ਨੜਾਂ ਵਾਲੀ ਤੇ ਕਬੱਡੀ ਟੀਮ ਅਤੇ ਰਹੀਮਾਬਾਦ ਦੀਆਂ ਟੀਮਾਂ ਦਰਮਿਆਨ ਹੋਇਆ। ਇਸ ਵਿਚ ਨੜਾਂਵਾਲੀ ਦੀ ਟੀਮ ਜੇਤੂ ਰਹੀ,ਦੂਜੇ ਮੈਚ ਵਿਚ ਹਾਰਨੀਆਂ ਦੀ ਟੀਮ ਨੇ ਕੈਲੇ ਕਲਾਂ ਦੀ ਕਬੱਡੀ ਟੀਮ ਨੂੰ ਹਰਇਆ। ਤੀਸਰਾ ਮੈਚ ਪੰਜਾਬ ਲਾਈਨਜ਼ ਤੇ ਬਾਬਾ ਦੀਪ ਸਿੰਘ ਕਬੱਡੀ ਕਲੱਬ ਸ਼ਿਕਾਰ ਆੜੀਆਂ ਦੀਆਂ ਟੀਮਾਂ ਦਰਮਿਆਨ ਹੋਇਆ, ਜੋ ਬਰਾਬਰ ਰਿਹਾ। ਮੇਲੇ ਵਿਚ ਜਥੇ: ਬਾਬਾ ਬਲਵਿੰਦਰ ਸਿੰਘ ਵੱਖੀ ਨਿਹੰਗ ਸਿੰਘ ਤਰਨਾ ਦਲ ਮਹਿਤਾ ਚੌਂਕ ਵਾਲੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਹਨਾਂ ਕਵੀਸ਼ਰ ਜਥਿਆਂ ਤੇ ਕਬੱਡੀ ਦੀਆਂ ਜੇਤੂ ਟੀਮਾਂ ਨੂੰ ਇਨਾਮ ਵੰਡੇ। ਮੇਲੇ ਅੰਤਰਰਾਸਟਰੀ ਕਬੱਡੀ ਖਿਡਾਰੀ ਸ਼ਰਨਜੀਤ ਸਿੰਘ ਦਾ ਪਿੰਡ ਵਾਸੀਆਂ ਵੱਲੋਂ ਵਿਸ਼ੇਸ਼ ਮਾਣ-ਸਨਮਾਨ ਕੀਤਾ ਗਿਆ। ਇਸ ਮੌਕੇ ਜੇਤੂ ਟੀਮ ਨੂੰ ਇਕ ਲੱਖ ਦਾ ਇਨਾਮ ਵਾਹਲ ਪਰਿਵਾਰ ਦੂਲਾਨੰਗਲ ਤੇ 75000 ਰੁਪਏ ਇਨਾਮ ਸਰਪੰਚ ਸੁਰਿੰਦਰਪਾਲ -ਦੂਲਾ ਨੰਗਲ ਵੱਲੋਂ ਦਿੱਤਾ ਗਿਆ। ਇਸ ਮੌਕੇ ਐੱਸਡੀਓ ਜੋਗਿੰਦਰ ਸਿੰਘ, ਸੁਖਵਿੰਦਰ ਸਿੰਘ ਬਿਜਲੀ ਬੋਰਡ, ਹਰਦੇਵ ਸਿੰਘ ਦੂਨਾਨੰਗਲ, ਰਰਿੰਦਰਪਾਲ ਸਿੰਘ ਦੂਲਾਨੰਗਲ, ਪਰਅਜੀਤ ਸਿੰਘ ਪੰਮਾ ਪਹਿਲਵਨ, ਬਲਜੀਤ-ਬਾਗੋਵਾਣੀ, ਸਰਪੰਚ ਪਲਵਿੰਦਰ ਸਿੰਘ, ਸੈਕਟਰੀ ਭੁਪਿੰਦਰ ਸਿੰਘ ਔਲਖ, ਬਾਬ ਬਲਧੀਰ ਸਿੰਘ, ਸਰਬਜੀਤ ਸਿੰਘ, ਕਸ਼ਮੀਰਾ ਸਿੰਘ ਫੌਜੀ, ਭੁਪਿੰਦਰ ਸਿੰਘ ਫੌਜੀ, ਰਾਜਵਿੰਦਰ ਸਿੰਘ ਫੌਜੀ, ਮਹਿੰਦਰ ਸਿੰਘ, ਜਸਵਿੰਦਰ ਸਿੰਘ, ਸੁਖਵਿੰਦਰ ਬਾਊ ਸ਼ਾਹ ਆਦਿ ਹਾਜ਼ਰ ਸਨ।