- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਰਐੱਮਪੀ ਡਾਕਟਰਾਂ ਨਾਲ ਮੀਟਿੰਗ ਕਰਨ ਉਪਰੰਤ ਈਐੱਮਸੀ ਹਸਪਤਾਲ ਦੇ ਮਾਹਿਰ ਡਾਕਟਰ ਸਮੂਹਿਕ ਤਸਵੀਰ ’ਚ।

ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਇਕਾਈ ਜ਼ਿਲਾ ਗੁਰਦਾਸਪੁਰ ਦੇ ਆਰਐੱਮਪੀ ਡਾਕਟਰਾਂ ਦੀ ਮਹੀਨਾਵਾਰ ਮੀਟਿੰਗ ਜ਼ਿਲਾ ਪ੍ਰਧਾਨ ਡਾ. ਚਮਨ ਲਾਲ ਬਟਾਲਾ ਅਤੇ ਜ਼ਿਲਾ ਜਨਰਲ ਸਕੱਤਰ ਡਾ. ਅਸ਼ੋਕ ਕੁਮਾਰ ਬਟਾਲਾ ਦੀ ਪ੍ਰਧਾਨਗੀ ਹੇਠ ਈਐੱਮਸੀ ਹਸਪਤਾਲ ਬਟਾਲਾ ਦੇ ਮੁੱਖ ਪ੍ਰਬੰਧਕਾਂ ਵਲੋਂ ਸਥਾਨਕ ਇਕ ਰੈਸਟੋਰੈਂਟ ’ਚ ਕਰਵਾਈ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਪ੍ਰੈਸ ਸਕੱਤਰ ਡਾ. ਲਖਵਿੰਦਰ ਸਿੰਘ ਸੰਧੂ ਔਲਖ ਨੇ ਦੱਸਿਆ ਕਿ ਮੀਟਿੰਗ ਵਿਚ ਈਐੱਮਸੀ ਹਸਪਤਾਲ ਬਟਾਲਾ ਵਲੋਂ ਦਿਮਾਗੀ ਰੋਗਾਂ ਦੇ ਮਾਹਿਰ ਡਾ ਮੁਕੇਸ਼ ਵਿਜ, ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ. ਹਰਮਨ ਸਿੰਘ, ਜਸਪਿੰਦਰ ਸਿੰਘ ਗਲੋਡੀ ਮਾਰਕੀਟਿੰਗ ਹੈੱਡ, ਵਰਿੰਦਰ ਸਿੰਘ ਸੋਹਲ ਆਪ੍ਰੇਸ਼ਨ ਮੈਨੇਜਰ, ਸਾਗਰ ਚਾਵਲਾ ਪੀਆਰਓ ਅਤੇ ਗੁਰਜੀਤ ਸਿੰਘ ਪੀ.ਆਰ.ਓ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।