ਬਾਬਾ ਬੋਹੜ ਦਾਸ ਭਵਨ ਵਿੱਖੇ ਪੇਡਾ ਦੀ ਹੋਈ ਵਿਸ਼ੇਸ਼ ਮੀਟਿੰਗ। ਬਾਬਾ ਬੋਹੜ ਦਾਸ ਭਵਨ ਵਿੱਖੇ ਪੇਡਾ ਦੀ ਹੋਈ ਵਿਸ਼ੇਸ਼ ਮੀਟਿੰਗ।
Publish Date: Wed, 18 Nov 2026 07:06 PM (IST)
Updated Date: Thu, 19 Nov 2026 04:07 AM (IST)
ਫੋਟੋ: 18ਬੀਟੀਐਲ21 ਪੇਡਾ ਦੀ ਮੀਟਿੰਗ ਦੀ ਤਸਵੀਰ। ਰਣਜੀਤ ਸਿੰਘ ਬਾਵਾ, ਪੰਜਾਬੀ ਜਾਗਰਣ ਘੁਮਾਣ: ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਅਧੀਨ ਆਉਂਦੇ ਕਸਬਾ ਘੁਮਾਣ ਦੇ ਬਾਬਾ ਬੋਹੜ ਦਾਸ ਭਵਨ ਤੇ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ ) ਦੀ ਇੱਕ ਵਿਸ਼ੇਸ਼ ਮੀਟਿੰਗ ਪੇਡਾ ਦੇ ਸੀਨੀਅਰ ਵਾਇਸ ਚੈਅਰਮੈਨ ਅਤੇ ਟਰੇਡ ਵਿੰਗ ਵਾਇਸ ਪ੍ਰਧਾਨ ਡਾ. ਕਮਲਜੀਤ ਸਿੰਘ ਕੇਜੇ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਗੁਰਦਾਸਪੁਰ ਤੋਂ ਪੇਡਾ ਦੇ ਡੀਐੱਮ ਰਣਜੀਤ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਸਰਪੰਚ, ਪੰਚਾ ਨੇ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡੀ.ਐੱਮ ਰਣਜੀਤ ਸਿੰਘ ਨੇ ਪੇਡਾ ਦੀਆਂ ਲੋਕ ਪੱਖੀ ਸਕੀਮਾਂ ਬਾਰੇ ਲੋਕਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਪਰੰਤ ਵਾਇਸ ਚੈਅਰਮੈਨ ਡਾ. ਕੇਜੇ ਨੇ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਬਾਰੇ ਦੱਸਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੂਰੇ ਹਲਕੇ ਸਮੇਤ ਪੰਜਾਬ ਦੇ ਸਾਰੇ ਪਿੰਡਾਂ ਨੂੰ ਸੋਲਰ ਲਾਈਟਾਂ ਮਹੁੱਈਆ ਕਰਵਾਈਆਂ ਜਾਣਗੀਆਂ। ਉਨਾਂ ਕਿਹਾ ਕਿ ਇਸ ਸੋਲਰ ਲਾਈਟਾਂ ਪ੍ਰੋਜੈਕਟ ਤਹਿਤ ਪੰਜਾਬ ਸਰਕਾਰ ਵੱਲੋਂ 70 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈੇ। ਬਾਕੀ ਦੀ 30 ਫੀਸਦੀ ਹਿੱਸਾ ਸਬੰਧਿਤ ਉਸ ਪਿੰਡ ਦੀ ਪੰਚਾਇਤ ਵੱਲੋਂ ਪਾਉਣਾ ਲਾਜ਼ਮੀ ਹੋਵੇਗਾ। ਉਨਾਂ ਕਿਹਾ ਕਿ ਇਸ ਯੋਜਨਾ ਪਿੰਡਾ ਦੀਆਂ ਗਲੀਆਂ, ਚੋਕਾ ਅਤੇ ਜਨਤਕ ਥਾਵਾਂ ਨੂੰ ਰੋਸ਼ਨ ਕਰਨ ਲਈ ਮਦਦ ਮਿਲੇਗੀ ਅਤੇ ਬਿਜਲੀ ਦੀ ਖਪਤ ਵਿੱਚ ਵੀ ਕਮੀ ਆਵੇਗੀ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਸ੍ਰੀ ਹਰਗੋਬਿੰਦਪੁਰ ਸਾਹਿਬ ਐਡ. ਨਿਸ਼ਾਨ ਸਿੰਘ ਚਾਹਲ ਨੇ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ। ਮੀਟਿੰਗ ’ਚ ਸਰਪੰਚ ਬਚਿੱਤਰ ਸਿੰਘ ਊਧਨਵਾਲ, ਸੂਬੇਦਾਰ ਗੁਰਦੀਪ ਸਿੰਘ ਘੁਮਾਣ, ਗੁਰਦੀਪ ਸਿੰਘ ਡੇਅਰੀ ਵਾਲਾ ਘੁਮਾਣ, ਲੈਕਚਰ ਗੁਰਨਾਮ ਸਿੰਘ ਮੰਡ, ਕਿਸਾਨ ਆਗੂ ਸਤਨਾਮ ਸਿੰਘ ਪੱਡਾ, ਕਿਸਾਨ ਆਗੂ ਬਲਵਿੰਦਰ ਸਿੰਘ, ਸਰਪੰਚ ਹਰਭਜਨ ਸਿੰਘ ਪੰਡੋਰੀ, ਪ੍ਰਧਾਨ ਰਣਜੀਤ ਸਿੰਘ ਦਕੋਹਾ, ਬਲਜਿੰਦਰ ਸਿੰਘ ਪੰਡੋਰੀ, ਸੁਖਜਿੰਦਰ ਸਿੰਘ ਪੰਡੋਰੀ, ਤੇਜਵੰਤ ਸਿੰਘ, ਸੋਨੂੰ ਅਠਵਾਲ,ਗੋਪੀ ਲੱਧਾ ਮੁੰਡਾ,ਡਾ ਕੁਲਦੀਪ ਸਿੰਘ ਟਾਂਡਾ, ਹਰਜੀਤ ਸਿੰਘ ਰੰਧਾਵਾ, ਕਿਸਾਨ ਆਗੂ ਹਰਪਾਲ ਸਿੰਘ ਨੱਥੂ ਖਹਿਰਾ,ਬਿੱਲਾ ਪੰਡੋਰੀ, ਨਿਰਮਲ ਸਿੰਘ, ਰਣਜੀਤ ਸਿੰਘ ਪੱਡਾ,ਡਾ ਹਰਨੇਕ ਸਿੰਘ ਪੱਡਾ ਆਦਿ ਵੱਡੀ ਗਿਣਤੀ ਵਿੱਚ ਆਪ ਆਗੂ ਹਾਜ਼ਰ ਸਨ।