- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਐੱਮਐੱਲ ਪੁਰੀ ਚਿਲਡਰਨ ਹਾਈ ਸਕੂਲ ਵਿਖੇ ਸ਼੍ਰੀ ਸਤਿਆ ਸਾਈਂ ਬਾਬਾ ਦਾ 101ਵਾਂ ਜਨਮ ਦਿਹਾੜਾ ਮਨਾਇਆ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ : ਕਲਾਨੌਰ : ਸ਼੍ਰੀ ਐੱਮਐੱਲ ਪੁਰੀ ਚਿਲਡਰਨ ਹਾਈ ਸਕੂਲ ਕਲਾਨੌਰ ਦੇ ਚੇਅਰਮੈਨ ਠਾਕੁਰ ਰਾਮ ਸਿੰਘ ਤੇ ਪ੍ਰਿੰਸੀਪਲ ਸੱਤਿਆ ਠਾਕੁਰ ਦੀ ਦੇਖ ਰੇਖ ਹੇਠ ਹਰ ਸਾਲ ਵਾਂਗ ਇਸ ਵਾਰ ਵੀ ਸ਼੍ਰੀ ਸਤਿਆ ਸਾਈਂ ਬਾਬਾ ਦਾ 101ਵਾਂ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ। ਇਸ ਮੌਕੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਭਜਨ-ਕੀਰਤਨ ਕੀਤਾ। ਦਸਵੀਂ ਦੇ ਵਿਦਿਆਰਥੀਆਂ ਲਈ ਫਲਾਵਰ ਪੌਟ ਬਣਾਉਣ ਤੇ ਫੁੱਲਮਾਲਾ ਤਿਆਰ ਕਰਨ ਦੇ ਮੁਕਾਬਲੇ ਵੀ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜੱਜਾਂ ਦੀ ਭੂਮਿਕਾ ਪਲਕ, ਪੁਨੀਤ ਕੌਰ, ਪੱਲਵੀ ਮਹਾਜਨ ਅਤੇ ਸਥਿਤੀਤ ਕੌਰ ਵੱਲੋਂ ਨਿਭਾਈ। ਫਲਾਵਰ ਪੌਟ ਮੁਕਾਬਲੇ ਵਿੱਚ ਨੈਨਿਕਾ ਨੇ ਪਹਿਲਾ, ਮਾਨਵੀ ਨੇ ਦੂਜਾ ਅਤੇ ਕਿਰਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਫੁੱਲਮਾਲਾ ਬਣਾਉਣ ਦੇ ਮੁਕਾਬਲੇ |ਚ ਦੀਕਸ਼ਾ ਨੇ ਪਹਿਲਾ ਤੇ ਸਿਮਰਜੋਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਸਮੁੱਚਾ ਪ੍ਰੋਗਰਾਮ ਸਕੂਲ ਦੇ ਪ੍ਰਿੰਸੀਪਲ ਸਤਿਆ ਸਿੰਘ ਠਾਕੁਰ, ਸਕੂਲ ਪ੍ਰਬੰਧਕ ਰਾਮ ਸਿੰਘ ਠਾਕੁਰ, ਵਾਈਸ ਪ੍ਰਿੰਸੀਪਲ ਨੰਦਿਤਾ, ਮੈਨੇਜਿੰਗ ਡਾਇਰੈਕਟਰ ਨਿਰਮਲ ਪ੍ਰਥਾਨ ਤੇ ਐਡਵਾਈਜ਼ਰ ਅੰਮ੍ਰਿਤਾ ਠਾਕੁਰ ਦੀ ਅਗਵਾਈ ਹੇਠ ਸਫਲਤਾਪੂਰਵਕ ਨੇਪਰੇ ਚੜ੍ਹਿਆ।