- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਰਾਮ ਨੌਮੀ ਸਨਮਾਨ ਸਮਾਰੋਹ ਅੱਜ : ਅਸ਼ੋਕ ਅਗਰਵਾਲ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਟਾਲਾ : ਸ਼੍ਰੀ ਰਾਮ ਨਾਮ ਪ੍ਰਚਾਰ ਕਮੇਟੀ ਅਤੇ ਦੈਨਿਕ ਪ੍ਰਾਰਥਨਾ ਸਭਾ ਸਰਸਵਤੀ ਮੰਦਿਰ ਕਿਲ੍ਹਾ ਮੰਡੀ ਬਟਾਲਾ ਦੀ ਮੀਟਿੰਗ ਅਸ਼ੋਕ ਅਗਰਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਰਵਾਏ ਜਾ ਰਹੇ ਸ੍ਰੀ ਰਾਮ ਨੌਮੀ ਸਨਮਾਨ ਸਮਾਰੋਹ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਅਸ਼ੋਕ ਅਗਰਵਾਲ ਨੇ ਦੱਸਿਆ ਕਿ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਹੈ ਕਿ ਇਸ ਵਾਰ ਸ੍ਰੀ ਰਾਮ ਨਵਮੀ ਸਨਮਾਨ ਸਮਾਰੋਹ ਸਤੀ ਲਕਸ਼ਮੀ ਦੇਵੀ ਗਊਸ਼ਾਲਾ ਟਰੱਸਟ ਬਟਾਲਾ ਦੇ ਚੇਅਰਮੈਨ ਸ਼ਕਤੀ ਕੁਮਾਰ ਖੁੱਲਰ ਦੀ ਪ੍ਰਧਾਨਗੀ ਹੇਠ 4 ਅਕਤੂਬਰ ਦਿਨ ਐਤਵਾਰ ਨੂੰ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੱਕ ਕਮਿਊਨਿਟੀ ਹਾਲ, ਖਜ਼ੂਰੀ ਗੇਟ, ਬਟਾਲਾ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਮਹੇਸ਼ ਅਗਰਵਾਲ ਜਗਦੀਪ ਫਾਊਂਡਰੀ ਬਟਾਲਾ, ਸ਼ਿਰਕਤ ਕਰਨਗੇ, ਜਦਕਿ ਵਿਸ਼ੇਸ਼ ਤੌਰ ’ਤੇ ਮਹਾਤਮਾ ਅਯੋਧਿਆ ਦਾਸ ਜੀ ਮਹਾਰਾਜ ਰਿਸ਼ੀਕੇਸ਼ ਵਾਲੇ ਸ਼ਾਮਲ ਹੋਣਗੇ। ਸਮਾਗਮ ਦੌਰਾਨ ਸ੍ਰੀ ਰਾਮ ਨੌਮੀ ਸ਼ੋਭਾ ਯਾਤਰਾ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੇ ਸਮਾਜ ਸੇਵਕਾਂ ਅਤੇ ਵੱਖ-ਵੱਖ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੇਵਾਦਾਰਾਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ। ਇਸ ਮੌਕੇ ਦਵਿੰਦਰ ਭਨੋਟ, ਰਾਜੇਸ਼ ਸ਼ਰਮਾ, ਕੇ.ਐੱਲ. ਗੁਪਤਾ, ਸੰਦੀਪ ਅਜ਼ਾਦ, ਸੁਨੀਲ ਯੁਮਨ, ਸੋਨਲ ਲਾਲ ਪ੍ਰਭਾਕਰ, ਪਦਮ ਕੋਹਲੀ, ਵਰੁਣ ਅਗਰਵਾਲ, ਵਿਜੇ ਮਹਾਜਨ, ਪ੍ਰੋ. ਅਨਿਲ ਗੁਪਤਾ, ਸੋਨੂੰ ਸ਼ਾਸਤਰੀ, ਅਜ਼ਾਦ ਗੁਪਤਾ ਆਦਿ ਹਾਜ਼ਰ ਸਨ।