- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਾਨੂੰ ਸੱਚ, ਧਰਮ, ਨਿਆਂ ਤੇ ਮਨੁੱਖਤਾ ਦੀ ਸੇਵਾ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੰਦੀ ਹੈ :

ਸ਼ਾਮ ਤਿਵਾੜੀ\ਰਾਜਨ ਤਰੇਹਨ, ਪੰਜਾਬੀ ਜਾਗਰਣ
ਬਟਾਲਾ: ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਤਿਉਹਾਰ ਮੌਕੇ ਬਟਾਲਾ ਸ਼ਹਿਰ ਦੇ ਵੱਖ-ਵੱਖ ਮੰਦਰਾਂ ਅਤੇ ਧਾਰਮਿਕ ਸਥਾਨਾਂ ਵਿੱਚ ਕਰਵਾਏ ਗਏ ਧਾਰਮਿਕ ਸਮਾਗਮਾਂ ਵਿੱਚ ਸੀਨੀਅਰ ਕਾਂਗਰਸ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੀਵ ਸ਼ਰਮਾ, ਕੌਂਸਲਰਾਂ ਅਤੇ ਪਾਰਟੀ ਵਰਕਰਾਂ ਨਾਲ ਸ਼ਰਧਾ ਭਾਵਨਾ ਨਾਲ ਸ਼ਮੂਲੀਅਤ ਕੀਤੀ। ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਸਮੂਹ ਬਟਾਲਾ ਵਾਸੀਆਂ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਦਿਲੋਂ ਵਧਾਈਆਂ ਦਿੰਦਿਆਂ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਜੀ ਸਭ ਦੇ ਜੀਵਨ ’ਚ ਸੁੱਖ, ਸ਼ਾਂਤੀ, ਖ਼ੁਸ਼ਹਾਲੀ ਤੇ ਚੜ੍ਹਦੀ ਕਲਾ ਬਖ਼ਸ਼ਣ। ਇਸ ਮੌਕੇ ਸੰਜੀਵ ਸ਼ਰਮਾ, ਵਿਜੇ ਕੁਮਾਰ ਬਿੱਲੂ, ਸੁਨੀਲ ਸਰੀਨ, ਪਵਨ ਕੁਮਾਰ ਪੰਮਾ, ਕਸਤੂਰੀ ਲਾਲ, ਰਮੇਸ਼ ਬੂਰਾ, ਵਿੱਕੀ ਕਸ਼ਯਪ, ਹੀਰਾ ਅੱਤਰੀ, ਸੁਧੀਰ ਚੰਦਾ, ਰਾਹੁਲ ਵਿਜ, ਰੂਬਲ ਸ਼ੇਰੇ ਏ ਪੰਜਾਬ, ਸੁਖਦੇਵ ਸਿੰਘ ਬਾਜਵਾ, ਜਰਮਨਜੀਤ ਬਾਜਵਾ, ਬੱਬੀ ਸੇਖੜੀ, ਰਮਨ ਨਈਅਰ, ਭੋਲਾ ਪੁਰੀ, ਸੰਨੀ ਬੱਬਰ, ਸੰਜੀਵ ਖੋਸਲਾ, ਸੋਨੂੰ ਸ਼ੇਰਗਿੱਲ, ਸੁਦੇਸ਼ ਕੁਮਾਰ ਬੌਬੀ, ਜਸਬੀਰ ਸਿੰਘ ਨੀਟਾ, ਰਾਜੇਸ਼ ਬਿੱਟੂ, ਨਰਿੰਦਰ ਸੇਖੜੀ, ਨਰਿੰਦਰ ਮਹਿਤਾ ਅਤੇ ਰਜੀਵ ਖੁੱਲਰ ਸਮੇਤ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ, ਕੌਂਸਲਰਾਂ ਅਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।