ਸ਼੍ਰੋਮਣੀ ਅਕਾਲੀ ਦਲ ’ਵਾਰਿਸ ਪੰਜਾਬ ਦੇ’ ਵਲੋਂ ਮਸਾਣੀਆਂ ਪਿੰਡ ’ਚ 51 ਮੈਂਬਰੀ ਕਮੇਟੀ ਗਠਿਤ ਸ਼੍ਰੋਮਣੀ ਅਕਾਲੀ ਦਲ ’ਵਾਰਿਸ ਪੰਜਾਬ ਦੇ’ ਵਲੋਂ ਮਸਾਣੀਆਂ ਪਿੰਡ ’ਚ 51 ਮੈਂਬਰੀ ਕਮੇਟੀ ਗਠਿਤ
Publish Date: Mon, 28 Sep 2026 05:48 PM (IST)
Updated Date: Mon, 28 Sep 2026 05:51 PM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ: ਸ਼੍ਰੋਮਣੀ ਅਕਾਲੀ ਦਲ ’ਵਾਰਿਸ ਪੰਜਾਬ ਦੇ’ ਹਲਕਾ ਬਟਾਲਾ ਦੀ ਮੀਟਿੰਗ ਮਸਾਣੀਆਂ ’ਚ ਹੋਈ, ਜਿਸ ’ਚ ਵੱਡੀ ਗਿਣਤੀ ’ਚ ਮਹਿਲਾਵਾਂ, ਨੌਜਵਾਨਾਂ ਅਤੇ ਪਤਵੰਤੇ ਸੱਜਣਾਂ ਨੇ ਹਿੱਸਾ ਲਿਆ। ਮੀਟਿੰਗ ’ਚ ਪ੍ਰਿਥੀਪਾਲ ਸਿੰਘ ਬਟਾਲਾ, ਗੁਰਦੇਵ ਸਿੰਘ ਸ਼ਾਹੀ, ਬੀਬੀ ਪ੍ਰਭਜੋਤ ਕੌਰ ਬਟਾਲਾ, ਸਰਦੂਲ ਸਿੰਘ ਮੱਲ, ਗੁਰਤੇਜ ਸਿੰਘ ਹੇਅਰ ਜ਼ਿਲ੍ਹਾ ਯੂਥ ਪ੍ਰਧਾਨ, ਜਸਬੀਰ ਸਿੰਘ ਗੋਬਿੰਦ ਨਗਰ, ਸੁਖਜੀਤ ਸਿੰਘ ਸਹਾਬਪੁਰਾ, ਸੁਖਜਿੰਦਰ ਸਿੰਘ ਕੋਟਲਾ ਮੂਸਾ, ਜਤਿੰਦਰ ਸਿੰਘ ਧੁੱਪਸੜੀ, ਜਸਵਿੰਦਰ ਸਿੰਘ ਧੁੱਪਸੜੀ, ਗੁਰਪਾਲ ਸਿੰਘ ਮਲਕਪੁਰ, ਦਿਲਬਾਗ ਸਿੰਘ ਬਟਾਲਾ, ਜਗਜੀਤ ਸਿੰਘ ਬਟਾਲਾ, ਹਰਜੀਤ ਸਿੰਘ ਹੀਰਾ, ਹਰਮੀਤ ਸਿੰਘ, ਗੁਰਦੀਪ ਸਿੰਘ ਯੂਥ ਆਗੂ ਆਦਿ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਬੋਲਦਿਆਂ ਪ੍ਰਿਥੀਪਾਲ ਸਿੰਘ ਬਟਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਫਿਰੌਤੀਆਂ, ਲੁੱਟਾਂ- ਖੋਹਾਂ ਦੀ ਸੌਗਾਤ ਤੋਂ ਬਿਨਾਂ ਕੁਝ ਨਹੀਂ ਦਿੱਤਾ। ਗੁਰਦੇਵ ਸਿੰਘ ਸ਼ਾਹੀ ਨੇ ਕਿਹਾ ਕਿ ਕੇਜਰੀਵਾਲ ਨੇ ਸਬਜ਼ਬਾਗ ਦਿਖਾਇਆ ਸੀ ਕਿ 20 ਹਜ਼ਾਰ ਕਰੋੜ ਰੇਤਾ ਤੋਂ ਸਰਕਾਰ ਦੀ ਆਮਦਨ ਹੋਵੇਗੀ, ਪਰ ਇਹ ਵੀ ਇੱਕ ਛਲਾਵਾ ਸਾਬਤ ਹੋਇਆ। ਸਰਬਜੀਤ ਸਿੰਘ ਮਸਾਣੀਆਂ ਨੇ ਕਿਹਾ ਕਿ ਆਪ ਸਰਕਾਰ ਕਿਸਾਨੀ ਅਤੇ ਨੌਜਵਾਨੀ ਦੀ ਦੁਸ਼ਮਣ ਸਾਬਿਤ ਹੋਈ ਹੈ। ਜਦਕਿ ਪ੍ਰਭਜੋਤ ਕੌਰ, ਖੁਸ਼ਕਰਨ ਸਿੰਘ ਤੇ ਕੁਲਜੀਤ ਸਿੰਘ ਮਸਾਣੀਆਂ ਨੇ ਕਿਹਾ ਕਿ ਪੰਜਾਬ ਨੂੰ ਇਸ ਵਕਤ ਇਮਾਨਦਾਰ ਅਤੇ ਸੁਹਿਰਦ ਲੀਡਰ ਦੀ ਲੋੜ ਹੈ। ਇਸ ਮੌਕੇ ਮਸਾਣੀਆਂ ਦੇ ਕਰੀਬ 100 ਪਰਿਵਾਰਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ’ਵਾਰਿਸ ਪੰਜਾਬ ਦੇ’ ’ਚ ਸ਼ਾਮਿਲ ਹੋਣ ਦਾ ਐਲਾਨ ਕੀਤਾ, ਜਿਸ ’ਤੇ ਪਿੰਡ ਵਿਚ 51 ਮੈਂਬਰੀ ਕਮੇਟੀ ਗਠਿਤ ਕੀਤੀ ਗਈ।