ਆਫਤ ਪ੍ਰਬੰਧਨ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਆਫਤ ਪ੍ਰਬੰਧਨ ਵਿਸ਼ੇ ‘ਤੇ ਸੈਮੀਨਾਰ
Publish Date: Wed, 04 Nov 2026 04:09 PM (IST)
Updated Date: Wed, 04 Nov 2026 04:11 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ: ਪੀਐਮ ਸ਼੍ਰੀ ਸਰਕਾਰੀ ਸੀਨੀ. ਸੈਕੰ. ਸਕੂਲ, ਹਰਪੁਰਾ ਧੰਦੋਈ ਵਿਖੇ ਪ੍ਰਿੰਸੀਪਲ ਪ੍ਰਭਜੋਤ ਸਿੰਘ ਦੇ ਦਿਸ਼ਾ ਨਿਰਦੇਸ਼ ‘ਚ ਆਫਤ ਪ੍ਰਬੰਧਨ ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਹਰਬਖਸ਼ ਸਿੰਘ ਸਿਵਲ ਡਿਫੈਂਸ ਦੇ ਨਾਲ ਵਕੋਸ਼ਨਲ ਟ੍ਰੇਨਰ ਇਕਬਾਲ ਸਿੰਘ, ਸਟਾਫ ਦੇ ਨਾਲ ਰਾਸ਼ਟਰੀ ਹੁਨਰ ਯੋਗਤਾ ਢਾਂਚਾ ਦੇ 117 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਹਰਬਖਸ਼ ਸਿੰਘ ਨੇ ਵਿਦਿਆਰਥੀਆ ਨੂੰ ਕੁਦਰਤੀ ਤੇ ਮਨੁੱਖੀ ਆਫਤਾਂ ਸਬੰਧੀ ਜਾਗਰੂਕ ਕਰਦਿਆਂ ਕਿਹਾ ਕਿ ਆਫਤਾਂ ਦੋ ਕਿਸਮ ਦੀਆਂ ਹੁੰਦੀਆਂ ਹਨ ਇਕ ਕੁਦਰਤੀ ਤੇ ਦੂਜੀ ਗੈਰ ਕੁਦਰਤੀ ਆਫਤਾਂ (ਮਨੁੱਖ ਦੁਆਰਾ ਪੈਦਾ ਕੀਤੀਆਂ)। ਕੁਦਰਤੀ ਆਫਤਾਂ ਵਿਚ ਭੁਚਾਲ, ਜੰਗਲੀ ਅੱਗ, ਹੜ੍ਹ, ਸੁਨਾਮੀ, ਚੱਕਰਵਾਤ, ਸੋਕਾ, ਗਰਮ-ਸੀਤ ਲਹਿਰ, ਤੂਫਾਨ, ਜਵਾਲਾ ਮੁੱਖੀ, ਜਮੀਨ ਦਾ ਧਸਣਾ, ਅਸਮਾਨੀ ਬਿਜਲੀ/ਨਾਲ ਅੱਗ, ਫਲੈਸ਼ ਫਲੱਡ, ਗੜੇ੍ਮਾਰ ਆਦਿ। ਉਨ੍ਹਾਂ ਅੱਗੇ ਦੱਸਿਆ ਗੈਰ ਕੁਦਰਤੀ ਆਫਤਾਂ ਵਿਚ ਜੰਗ, ਸੜਕ-ਰੇਲ-ਹਵਾਈ ਹਾਦਸੇ, ਅੱਗ ਦਾ ਲੱਗਣਾ, ਬੰਬ ਧਮਾਕੇ, ਆਤੰਕਵਾਦ, ਮਹਾਂਮਾਰੀਆਂ, ਵਾਤਾਵਰਣ ਪ੍ਰਦੂਸ਼ਨ, ਬਹੁ-ਮੰਜ਼ਲਾਂ ਇਮਾਰਤਾਂ ਦਾ ਡਿੱਗਣਾ, ਗੈਸ ਰਸਾਵ, ਜੀਵਾਣੂ ਹਮਲਾ, ਇੰਸਟਰੀਅਲ/ਅਵਾਜ਼ ਪ੍ਰਦੂਸ਼ਣ ਆਦਿ। ਇਸੇ ਦੌਰਾਨ ਵਿਦਿਆਰਥੀਆਂ ਵਲੋਂ ਆਫਤਾਂ ਨਾਲ ਨਜਿੱਠਣ ਲਈ ਕੀਤੇ ਸਵਾਲਾਂ ਦੇ ਜਵਾਬ ਦਿੱਤੇ ਗਏ ਅਤੇ ਨਾਲ ਹੀ ਸੁਰੱਖਿਆ ਗੁਰ ਵੀ ਸਿਖਾਏ ਗਏ। ਇਸ ਤੋਂ ਇਲਾਵਾ ਸਿਹਤ ਤੰਦਰੁਸਤੀ, ਅਧਿਕਾਰ, ਫਰਜ਼ਾਂ, ਨਸ਼ਿਆਂ, ਅੱਗ ਬੁਝਾਊ ਯੰਤਰ, ਸਹਾਇਤਾ ਨੰਬਰ 112 ‘ਤੇ ਵੀ ਜਾਗਰੂਕ ਕੀਤਾ।