- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਗਤ ਚੰਚਲ ਦੇ ਗ਼ਜ਼ਲ-ਸੰਗ੍ਰਹਿ 'ਚੁੱਪ ਦਾ ਅਨੁਵਾਦ' 'ਤੇ ਵਿਚਾਰ-ਗੋਸ਼ਟੀ ਤੇ ਕਵੀ-ਦਰਬਾਰ ਆਯੋਜਿਤ

ਸਰਬਜੀਤ ਚਾਹਲ, ਪੰਜਾਬੀ ਜਾਗਰਣ
ਗੁਰਦਾਸਪੁਰ: ਸਾਹਿਤ ਸੰਗਮ ਦੀਨਾਨਗਰ ਦੇ ਪ੍ਰਧਾਨ ਮੰਗਤ ਚੰਚਲ ਦੇ ਨਵੇਂ ਛਪ ਕੇ ਆਏ ਗ਼ਜ਼ਲ-ਸੰਗ੍ਰਹਿ 'ਚੁੱਪ ਦਾ ਅਨੁਵਾਦ' 'ਤੇ ਸਾਹਿਤ ਸੰਗਮ ਦੀਨਾਨਗਰ ਵੱਲੋਂ ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸਹਿਯੋਗ ਨਾਲ ਐੱਸਐੱਸਐੱਮ ਕਾਲਜ ਦੀਨਾਨਗਰ ਵਿਖੇ ਵਿਚਾਰ-ਗੋਸ਼ਟੀ ਅਤੇ ਕਵੀ-ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਦੇ ਪ੍ਰਧਾਨਗੀ ਮੰਡਲ ਵਿੱਚ ਡਾ. ਲੇਖ ਰਾਜ, ਪ੍ਰਿੰਸੀਪਲ ਡਾ. ਆਰਕੇ ਤੁਲੀ, ਤਹਿਸੀਲਦਾਰ ਬਲਵਿੰਦਰ ਸਿੰਘ, ਡਾ. ਸਮਸ਼ੇਰ ਮੋਹੀ, ਦੇਵਿੰਦਰ ਦਿਦਾਰ, ਮੱਖਣ ਕੁਹਾੜ, ਪੰਮੀ ਦਿਵੇਦੀ, ਡਾ. ਸੁਰਿੰਦਰ ਸਾਂਤ, ਸੁੱਚਾ ਸਿੰਘ ਰੰਧਾਵਾ, ਪ੍ਰਿੰਸੀਪਲ ਡਾ. ਰਜਵਿੰਦਰ ਕੌਰ, ਤਰਸੇਮ ਸਿੰਘ ਭੰਗੂ ਅਤੇ ਲੈ. ਕਮਾਡਰ ਪ੍ਰਸ਼ੋਤਮ ਸਿੰਘ ਲੱਲੀ ਸ਼ਾਮਲ ਹੋਏ।
ਪ੍ਰੋਗਰਾਮ ਦੇ ਆਰੰਭ ਵਿੱਚ ਸਾਹਿਤ ਸੰਗਮ ਦੀਨਾਨਗਰ ਦੇ ਪ੍ਰਧਾਨ ਮੰਗਤ ਚੰਚਲ ਵੱਲੋਂ ਕਾਵਿਕ ਅਤੇ ਸਨੇਹ-ਲਬਰੇਜ਼ ਸ਼ਬਦਾਂ ਵਿੱਚ ਹਾਜ਼ਰ ਵਿਦਵਾਨਾਂ ਅਤੇ ਸਾਹਿਤਕਾਰਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਪ੍ਰੋਗਰਾਮ ਦੀ ਕਾਰਵਾਈ ਨੂੰ ਲੜੀਬੱਧ ਕਰਦਿਆਂ ਸੀਤਲ ਸਿੰਘ ਗੁੰਨੋਪੁਰੀ ਨੇ ਗ਼ਜ਼ਲ-ਸੰਗ੍ਰਹਿ 'ਚੁੱਪ ਦਾ ਅਨੁਵਾਦ' ਦਾ ਲੋਕ ਅਰਪਣ ਕਰਵਾਇਆ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਆਰਕੇ ਤੁਲੀ ਵੱਲੋਂ ਵੀ ਹਾਜ਼ਰ ਸਾਹਿਤਕਾਰਾਂ ਨੂੰ ਜੀ ਆਇਆਂ ਆਖਿਆ ਗਿਆ। ਗ਼ਜ਼ਲ ਵਿਧਾ ਦੇ ਗੂੜ੍ਹ ਜਾਣਕਾਰ ਡਾ. ਸਮਸ਼ੇਰ ਮੋਹੀ ਵੱਲੋਂ ਪੁਸਤਕ 'ਤੇ ਪਰਚਾ ਪੜ੍ਹਿਆ ਗਿਆ, ਜਿਸ ਦੌਰਾਨ ਉਨ੍ਹਾਂ ਮੰਗਤ ਚੰਚਲ ਦੀ ਗ਼ਜ਼ਲਕਾਰੀ ਨੂੰ ਲੋਕ ਸਰੋਕਾਰਾਂ ਦੀ ਅਤੇ ਰੂਪਕ ਅਤੇ ਵਸਤੂ ਪੱਖੋਂ ਸਫ਼ਲ ਗ਼ਜ਼ਲਕਾਰੀ ਦੱਸਿਆ ਅਤੇ ਨਾਅਰੇ ਦੀ ਭਾਸ਼ਾ ਤੋਂ ਸੁਚੇਤ ਵੀ ਕੀਤਾ। ਦੂਸਰਾ ਪਰਚਾ ਗ਼ਜ਼ਲ ਵਿਧਾ ਨੂੰ ਸਮਰਪਿਤ ਖੋਜਾਰਥੀ ਸਰਬਜੀਤ ਸਿੰਘ ਸੰਧੂ ਨੇ ਪੜ੍ਹਿਆ, ਜਿਸ ਵਿੱਚ ਉਨ੍ਹਾਂ ਚੰਚਲ ਦੀ ਸ਼ਾਇਰੀ ਨੂੰ ਮਨੁੱਖੀ ਜੀਵਨ ਦੀ ਪ੍ਰਤੀਨਿਧਤਾ ਕਰਨ ਵਾਲੀ ਸ਼ਾਇਰੀ ਕਿਹਾ ਅਤੇ ਪੁਸਤਕ ਵਿੱਚੋਂ ਕੁਝ ਸ਼ਿਅਰ ਪੜ੍ਹ ਕੇ ਆਪਣੇ ਵਿਚਾਰਾਂ ਦੀ ਪ੍ਰੋੜਤਾ ਵੀ ਕੀਤੀ। ਉਨ੍ਹਾਂ ਤਿੰਨ ਅੱਖਰੀ ਸ਼ਬਦਾਂ ਦੀ ਤਕਤੀਹ ਸਬੰਧੀ ਗੱਲਾਂ ਕਰਕੇ ਗ਼ਜ਼ਲਕਾਰਾਂ ਦੇ ਗਿਆਨ ਵਿੱਚ ਵਾਧਾ ਕੀਤਾ। ਇਸ ਵਿਚਾਰ-ਚਰਚਾ ਵਿੱਚ ਡਾ. ਲੇਖ ਰਾਜ, ਪੰਮੀ ਦਿਵੇਦੀ, ਮੱਖਣ ਕੁਹਾੜ ਅਤੇ ਡਾ. ਸੁਰਿੰਦਰ ਸਾਂਤ ਨੇ ਭਾਗ ਲਿਆ। ਸਨਮਾਨ ਪੱਤਰ ਡਾ. ਰਜਵਿੰਦਰ ਕੌਰ ਵੱਲੋਂ ਪੜ੍ਹਿਆ ਗਿਆ। ਇਸ ਤੋਂ ਉਪਰੰਤ ਡਾ. ਸਮਸ਼ੇਰ ਮੋਹੀ ਨੂੰ ਸਨਮਾਨ ਪੱਤਰ ਅਤੇ ਦੁਸ਼ਾਲਾ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਕਵੀ-ਦਰਬਾਰ ਦਾ ਆਗਾਜ਼ ਸੁਭਾਸ਼ ਸੂਫ਼ੀ ਵੱਲੋਂ ਚੰਚਲ ਦੀ ਗ਼ਜ਼ਲ, 'ਹਾਰ ਕੇ ਬੂਹਾ ਢੋਅ ਚੱਲੇ ਹਾਂ। ਅੱਜ ਪਰਦੇਸੀ ਹੋ ਚੱਲੇ ਹਾਂ।' ਤਰੰਨਮ ਵਿੱਚ ਪੇਸ਼ ਕਰਨ ਨਾਲ ਹੋਇਆ। ਇਸ ਪ੍ਰਭਾਵਸ਼ਾਲੀ ਕਵੀ-ਦਰਬਾਰ ਵਿੱਚ ਸਰਵ ਸ਼੍ਰੀ ਵਿਜੇ ਅਗਨੀਹੋਤਰੀ, ਸਰਬਜੀਤ ਚਾਹਲ, ਰਮਨੀ ਸੁਜਾਨਪੁਰ, ਬਿਸ਼ਨ ਦਾਸ, ਤਹਿਸੀਲਦਾਰ ਬਲਵਿੰਦਰ ਸਿੰਘ, ਸੁੱਚਾ ਸਿੰਘ ਰੰਧਾਵਾ, ਪ੍ਰੀਤ ਰਾਣਾ, ਹਰਪਾਲ ਬੈਂਸ, ਪ੍ਰਤਾਪ ਪਾਰਸ ਗੁਰਦਾਸਪੁਰੀ, ਬਲਦੇਵ ਉਲਫ਼ਤ, ਦਵਿੰਦਰ ਮਗਰਾਲਾ, ਬਲਬੀਰ ਮਗਰਾਲਾ, ਸੁਮਿਤ ਕਸ਼ਯਪ, ਨਰੇਸ਼ ਦੀਨਾਨਗਰਵੀ, ਜਗਮੋਹਨ ਸਿੰਘ, ਸੁਖਬੀਰ ਸਿੰਘ ਨੂਰ, ਸੁਖਵਿੰਦਰ ਰੰਧਾਵਾ, ਜਸਵਿੰਦਰ ਅਨਮੋਲ, ਸੁਭਾਸ਼ ਬਾਵਾ, ਰਾਜ ਗੁਰਦਾਸਪੁਰੀ, ਡਾ. ਰਾਜੇਸ਼ ਮਹਾਜਨ, ਰਘਬੀਰ ਸਿੰਘ ਚਾਹਲ, ਕੁਲਜੀਤ ਰੰਧਾਵਾ, ਕੁਲਦੀਪ ਸਿੰਘ ਘਾਂਗਲਾ, ਤਰਸੇਮ ਸਿੰਘ ਭੰਗੂ, ਸੁਭਾਸ਼ ਦੀਵਾਨਾ, ਬਲਕਾਰ ਸਿੰਘ, ਬੂਟਾ ਰਾਮ ਆਜ਼ਾਦ, ਵਿਜੇ ਤਾਲਿਬ, ਰਮੇਸ਼ ਜਾਨੂੰ, ਨਿਸ਼ਾਨ ਸਿੰਘ ਜੌੜਾ ਸਿੰਘਾ, ਡਾ. ਸੁਖਵਿੰਦਰ ਰੰਧਾਵਾ, ਰਵੀ ਮੰਗਲਾ, ਕੁਲਰਾਜ ਖੋਖਰ, ਲੱਖਣ ਮੇਘੀਆਂ, ਮਹੇਸ਼ ਚੰਦਰਭਾਨੀ, ਕਰਮਜੀਤ ਅਨਮੋਲ, ਵਿਜੇ ਤਾਲਿਬ, ਡਾ. ਅਜੇ, ਡਾ. ਸਮਸ਼ੇਰ ਮੋਹੀ, ਸਰਬਜੀਤ ਸਿੰਘ ਸੰਧੂ, ਸੁਨੀਲ ਕੁਮਾਰ, ਜਸਵੰਤ ਹਾਂਸ, ਸੁਲਤਾਨ ਭਾਰਤੀ, ਬਲਬੀਰ ਸਿੰਘ ਕਲਸੀ ਅਤੇ ਸੀਤਲ ਸਿੰਘ ਗੁੰਨੋਪੁਰੀ ਨੇ ਖੂਬਸੂਰਤ ਕਲਾਮ ਪੇਸ਼ ਕੀਤੇ।
ਇਨ੍ਹਾਂ ਤੋਂ ਇਲਾਵਾ ਸੋਹਣ ਸਿੰਘ, ਜਤਿੰਦਰ ਕੁਮਾਰ, ਸੁਨੀਲ ਦੱਤ ਐੱਮਸੀ, ਦਵਿੰਦਰ ਦਾਸ, ਠਾਕਰ ਰਛਪਾਲ ਸਿੰਘ, ਐੱਸਡੀਓ ਹੇਮ ਰਾਜ, ਜੋਗਿੰਦਰ ਪਾਲ ਕਲੀਜਪੁਰ, ਵਿਨੋਦ ਸ਼ਰਮਾ, ਦਲੀਪ ਚੰਦ, ਜੈ ਸਿੰਘ ਸੈਣੀ, ਹਰਪਾਲ ਸਿੰਘ ਨਾਗਰਾ ਅਤੇ ਉਨ੍ਹਾਂ ਦੀ ਬੇਟੀ ਸਜਲਦੀਪ ਕੌਰ, ਸੁਰੇਸ਼ਟਾ ਕੁਮਾਰੀ, ਨਿਰਮਲ ਦੇਵੀ, ਮਿੱਸ ਉਮਾਇਰਾ ਅਤੇ ਰਾਕੇਸ਼ ਕੁਮਾਰ ਤੋਂ ਇਲਾਵਾ ਕਾਲਜ ਦੀਆਂ ਵਿਦਿਆਰਥਣਾਂ ਨੇ ਵੀ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਮੰਚ ਸੰਚਾਲਨ ਦੀ ਭੂਮਿਕਾ ਸੀਤਲ ਸਿੰਘ ਗੁੰਨੋਪੁਰੀ ਵੱਲੋਂ ਬਾਖੂਬੀ ਨਿਭਾਈ ਗਈ। ਸਭਾ ਦੇ ਜਨਰਲ ਸਕੱਤਰ ਦਵਿੰਦਰ ਮਗਰਾਲਾ ਵੱਲੋਂ ਸਮੂਹ ਸਾਹਿਤਕਾਰਾਂ ਦੇ ਨਾਲ-ਨਾਲ ਕਾਲਜ ਦੇ ਪ੍ਰਿੰਸੀਪਲ ਡਾ. ਆਰ. ਕੇ. ਤੁਲੀ ਅਤੇ ਸਟਾਫ਼ ਵਿੱਚੋਂ ਪ੍ਰੋਫੈਸਰ ਸੁਬੀਰ ਰਘਬੋਤਰਾ, ਪ੍ਰੋ. ਕੰਵਲਜੀਤ ਕੌਰ, ਪ੍ਰੋ. ਸ਼ਿਵਾਨੀ ਠਾਕੁਰ, ਪ੍ਰੋ. ਰੇਨੂ ਸਲਾਰੀਆ ਅਤੇ ਪ੍ਰੋ. ਨਵਿਤਾ ਵੱਲੋਂ ਮਿਲੇ ਸਰਵਪੱਖੀ ਸਹਿਯੋਗ ਸਦਕਾ ਸਭਨਾਂ ਦਾ ਸਾਹਿਤ ਸੰਗਮ ਦੀਨਾਨਗਰ ਵੱਲੋਂ ਤਹਿ-ਦਿਲੋਂ ਧੰਨਵਾਦ ਕੀਤਾ ਗਿਆ।