- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੱਡਾ ਰੋੜੀ ਦੀ ਚਾਰਦੀਵਾਰੀ ਨਾ ਹੋਣ ਕਾਰਨ ਖੂੰਖਾਰ ਕੁੱਤਿਆਂ ਤੋਂ ਸਕੂਲੀ ਬੱਚੇ ਤੇ ਰਾਹਗੀਰ ਪਰੇਸ਼ਾਨ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ: ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਖੁਸ਼ੀਪੁਰ ਵਿਖੇ ਹੱਡਾ ਰੋੜੀ ਦੀ ਚਾਰ ਦੀਵਾਰੀ ਨਾ ਹੋਣ ਕਾਰਨ ਮਰੇ ਪਸ਼ੂਆਂ ਦਾ ਮਾਸ ਖਾ-ਖਾ ਕੇ ਖੂੰਖਾਰ ਬਣੇ ਕੁੱਤਿਆਂ ਤੋਂ ਸਕੂਲੀ ਵਿਦਿਆਰਥੀ ਤੇ ਰਾਹਗੀਰ ਵੱਡੀ ਪਰੇਸ਼ਾਨੀ ’ਚ ਗੁਜ਼ਰ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਗੁਰਪ੍ਰੀਤ ਸਿੰਘ ਹੈਪੀ ਖੁਸ਼ੀਪੁਰ, ਪੰਜਾਬ ਸਿੰਘ, ਧਰਮਾ ਮਸੀਹ, ਲਖਵਿੰਦਰ ਮਸੀਹ ਤੋਂ ਇਲਾਵਾ ਬਿਕਰਮਜੀਤ ਸਿੰਘ, ਸੁਖਦੇਵ ਸਿੰਘ, ਦਿਲਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਖੁਸ਼ੀਪੁਰ ਤੋਂ ਅਰਲੀਭੰਨ ਨੂੰ ਜਾਣ ਵਾਲੀ ਲਿੰਕ ਸੜਕ ’ਤੇ ਪਿੰਡ ਖੁਸ਼ੀਪੁਰ ਦੀ ਪੰਚਾਇਤੀ ਜ਼ਮੀਨ ’ਚ ਬਣੇ ਹੱਡਾ ਰੋੜੀ ਦੀ ਚਾਰਦੀਵਾਰੀ ਨਾ ਹੋਣ ਕਾਰਨ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਵੀ ਮਰੇ ਪਸ਼ੂ ਹੱਡਾ ਰੋੜੀ ’ਚ ਸੁੱਟੇ ਜਾ ਰਹੇ ਹਨ।