- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਪੰਚ ਯੂਨੀਅਨ ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ ਨੇ ਬੀਡੀਪੀਓ ਨਾਲ ਕੀਤੀ ਮੀਟਿੰਗ

ਸ਼ਾਮ ਤਿਵਾੜੀ, ਪੰਜਾਬੀ ਜਾਗਰਣ
ਬਟਾਲਾ: ਸਰਪੰਚ ਯੂਨੀਅਨ ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ ਵੱਲੋਂ ਅੱਜ ਬੀਡੀਪੀਓ ਸ੍ਰੀ ਹਰਗੋਬਿੰਦਪੁਰ ਸਾਹਿਬ ਨਰਿੰਦਰ ਸਿੰਘ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਸਰਪੰਚਾਂ ਅਤੇ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਸਬੰਧੀ ਆ ਰਹੀਆਂ ਦਰਪੇਸ਼ ਮੁਸ਼ਕਲਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਸਰਪੰਚ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਸਬੰਧੀ ਬੀਡੀਪੀਓ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਮੰਗ ਪੱਤਰ ਵਿੱਚ ਮਟੀਰੀਅਲ ਅਤੇ ਲੇਬਰ ਦੀਆਂ ਕੀਮਤਾਂ ਨੂੰ ਰਿਵਾਈਜ਼ ਕਰਨ, ਮੁਕੰਮਲ ਹੋ ਚੁੱਕੇ ਵਿਕਾਸ ਕਾਰਜਾਂ ਦੀ ਪੈਮਾਇਸ਼ ਕਰਵਾ ਕੇ ਵਰਤੋਂ ਸਰਟੀਫਿਕੇਟ ਜਾਰੀ ਕਰਨ, 24,500 ਤੱਕ ਦੀ ਅਦਾਇਗੀ ਕਰਨ ਦੇ ਅਧਿਕਾਰ ਸਰਪੰਚ ਅਤੇ ਪੰਚਾਇਤ ਸਕੱਤਰ ਨੂੰ ਦੇਣ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਜਿਨ੍ਹਾਂ ਪੰਚਾਇਤਾਂ ਦੇ ਕੋਰਮ ਪੂਰੇ ਹਨ, ਉਨ੍ਹਾਂ ਦੇ ਵਿਕਾਸ ਕਾਰਜ ਨਿਰਵਿਘਨ ਕਰਵਾਉਣ, ਮਨਰੇਗਾ ਤਹਿਤ ਕਰਵਾਏ ਗਏ ਕੰਮਾਂ ਦੀਆਂ ਬਕਾਇਆ ਅਦਾਇਗੀਆਂ ਜਾਰੀ ਕਰਨ ਅਤੇ ਆਵਾਸ ਯੋਜਨਾ ਅਧੀਨ ਕੱਚੇ ਮਕਾਨਾਂ ਦੇ ਲਾਭਪਾਤਰੀਆਂ ਦੇ ਬਕਾਏ ਜਾਰੀ ਕਰਨ ਦੀ ਮੰਗ ਵੀ ਰੱਖੀ ਗਈ। ਇਸ ਮੌਕੇ ਬੀਡੀਪੀਓ ਨਰਿੰਦਰ ਸਿੰਘ ਨੇ ਸਰਪੰਚ ਯੂਨੀਅਨ ਵੱਲੋਂ ਰੱਖੇ ਗਏ ਮਸਲਿਆਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਉਨ੍ਹਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪੰਚਾਇਤਾਂ ਅਤੇ ਸਰਪੰਚਾਂ ਨੂੰ ਵਿਕਾਸ ਕਾਰਜ ਸੁਚਾਰੂ ਢੰਗ ਨਾਲ ਚਲਾਉਣ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਦਵਿੰਦਰ ਉਕਾਰ ਸਿੰਘ ਪਿੰਡਾਰੋੜੀ, ਸੰਤੋਖ ਸਿੰਘ ਧੀਰੋਵਾਲ, ਲਾਜਵੰਤ ਸਿੰਘ ਮਚਰਾਵਾਂ, ਸੁਖਰਾਜ ਸਿੰਘ ਪੇਰੋਸ਼ਾਹ, ਭੁਪਿੰਦਰ ਸਿੰਘ ਮਾੜੀ ਪੰਨਵਾਂ, ਗੁਰਮੇਜ ਸਿੰਘ ਮਢਿਆਲਾ, ਸੁਰਿੰਦਰ ਸਿੰਘ ਮਿੱਠਾਪੁਰ, ਸਤਨਾਮ ਸਿੰਘ ਸੱਖੋਵਾਲ, ਪ੍ਰਭਜੀਤ ਸਿੰਘ ਅੱਤੇਪੁਰ, ਗੁਰਨਾਮ ਸਿੰਘ ਧਾਲੀਵਾਲ, ਸੁਖਰਾਜ ਕੌਰ ਮੇਤਲੇ, ਹਰਪ੍ਰੀਤ ਸਿੰਘ ਲੱਧਾਮੁੰਡਾ, ਦਿਲਬਾਗ ਸਿੰਘ ਲੱਲਾ, ਹਰਦਿਆਲ ਸਿੰਘ ਨਿੱਕਾ ਬੋਹਜਾ, ਅਮਰਜੀਤ ਕੌਰ ਅਠਵਾਲ, ਜੀਵਣ ਸਿੰਘ ਘੁਮਾਣ, ਸਾਬੀ ਡੋਗਰ ਮਹੇਸ਼, ਪਰਮਜੀਤ ਸਿੰਘ ਬੋਪਾਰਾਏ, ਬਚਿੱਤਰ ਸਿੰਘ ਊਧਨਵਾਲ, ਗੁਰਮੀਤ ਸਿੰਘ ਬਰਿਆਰ ਸਮੇਤ ਵੱਖ-ਵੱਖ ਪਿੰਡਾਂ ਦੇ ਸਰਪੰਚ ਹਾਜ਼ਰ ਸਨ।