
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੰਜੀਵ ਵਾਸੁਦੇਵ ਨੇ ਆਰਿਆ ਸਮਾਜ ਪਿੰਡ ਬਰਨਾਲਾ ਨੂੰ ਵਾਟਰ ਕੂਲਰ ਭੇਂਟ ਕੀਤਾ

ਸੁਖਦੇਵ ਸਿੰਘ ਖੁਸ਼ੀਪੁਰ, ਪੰਜਾਬੀ ਜਾਗਰਣ
ਗੁਰਦਾਸਪੁਰ: ਆਰਿਆ ਸਮਾਜ ਮੰਦਰ ਪਿੰਡ ਬਰਨਾਲਾ ਗੁਰਦਾਸਪੁਰ ਵੱਲੋਂ ਵਿਸ਼ਵ ਸ਼ਾਂਤੀ ਅਤੇ ਵਾਤਾਵਰਣ ਦੀ ਸ਼ੁੱਧੀ ਲਈ ਵਿਸ਼ੇਸ਼ ਯੱਗ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਮਾਸਟਰ ਗੁਰਦਿੱਤ ਸਿੰਘ ਨੇ ਕੀਤੀ। ਇਸ ਮੌਕੇ ਸੰਜੀਵ ਵਾਸੁਦੇਵ, ਪ੍ਰੋਪ. ਆਰਐੱਸ ਸਟੋਰ, ਵੈਲ ਕਾਹਨੂੰਵਾਨ ਰੋਡ ਗੁਰਦਾਸਪੁਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਭਾ ਮੰਤਰੀ ਤਰਸੇਮ ਲਾਲ ਆਰਿਆ ਨੇ ਕਿਹਾ ਕਿ ਭਾਰਤ ਦੀ ਰਿਸ਼ੀ ਪਰੰਪਰਾ ਅਨੁਸਾਰ ਅਜਿਹੇ ਧਾਰਮਿਕ ਅਤੇ ਸਮਾਜਿਕ ਸਮਾਗਮ ਕਰਵਾਉਣੇ ਬਹੁਤ ਜ਼ਰੂਰੀ ਹਨ। ਯੱਗ ਰਾਹੀਂ ਤਨ, ਮਨ ਅਤੇ ਵਾਤਾਵਰਣ ਦੀ ਸ਼ੁੱਧੀ ਹੁੰਦੀ ਹੈ ਅਤੇ ਸ਼ੁੱਧ ਵਾਤਾਵਰਣ ਵਿੱਚ ਹੀ ਮਨੁੱਖ ਦਾ ਧਿਆਨ ਪਰਮ ਪਿਤਾ ਪਰਮਾਤਮਾ ਦੀ ਭਗਤੀ ਵਿੱਚ ਵਧੇਰੇ ਇਕਾਗਰ ਹੁੰਦਾ ਹੈ। ਇਸ ਵਿਸ਼ੇਸ਼ ਮੌਕੇ ’ਤੇ ਮੁੱਖ ਮਹਿਮਾਨ ਸੰਜੀਵ ਵਾਸੁਦੇਵ ਨੇ ਆਰਿਆ ਸਮਾਜ ਪਿੰਡ ਬਰਨਾਲਾ ਨੂੰ ਵਾਟਰ ਕੂਲਰ ਭੇਟ ਕੀਤਾ। ਵੇਦ ਮੰਤਰਾਂ ਦੇ ਉਚਾਰਨ ਨਾਲ ਵਿਧੀਵਤ ਤੌਰ ’ਤੇ ਵਾਟਰ ਕੂਲਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਦੀਪਕ ਜੋਤੀ ਅਤੇ ਦਿਨੇਸ਼ ਸ਼ਰਮਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਸੁਸ਼ੀਲ ਕੁਮਾਰ, ਜਤਿੰਦਰ ਤ੍ਰੇਹਨ, ਗੁਰਮੀਤ ਜੱਗੀ, ਅਮਰੀਕ ਜੱਗੀ, ਗੁਰਚਰਨ ਜੱਗੀ, ਸਰਵਣ ਕੁਮਾਰ, ਵਿਜੇ ਚਾਂਡਲ, ਹਿਤੇਸ਼ ਸ਼ਾਸਤਰੀ, ਰਮੇਸ਼ ਚੰਦਰ, ਮੋਹਨ ਲਾਲ, ਪ੍ਰੇਮ ਚੰਦ, ਰਾਜ ਕੁਮਾਰੀ, ਅਨੁ ਜੱਗੀ, ਸਤਪਾਲ ਫੌਜੀ, ਡਾਕਟਰ ਪਰਮਜੀਤ, ਕਮਲ ਕੁਮਾਰ ਫੌਜੀ ਆਦਿ ਹਾਜ਼ਰ ਸਨ।