ਉਸ ਪਵਿੱਤਰ ਕੁੱਖ ਨੂੰ ਨਮਨ, ਜਿਸ ਨੇ ਸੁਨੀਲ ਵਰਗੇ ਬਹਾਦਰ ਸਪੂਤ ਨੂੰ ਜਨਮ ਦਿੱਤਾ: ਮੰਤਰੀ ਕਟਾਰੂਚੱਕ ਉਸ ਪਵਿੱਤਰ ਕੁੱਖ ਨੂੰ ਨਮਨ, ਜਿਸ ਨੇ ਸੁਨੀਲ ਵਰਗੇ ਬਹਾਦਰ ਸਪੂਤ ਨੂੰ ਜਨਮ ਦਿੱਤਾ: ਮੰਤਰੀ ਕਟਾਰੂਚੱਕ
Publish Date: Wed, 04 Nov 2026 04:42 PM (IST)
Updated Date: Wed, 04 Nov 2026 04:44 PM (IST)
--ਸੈਂਕੜੇ ਲੋਕਾਂ ਨੇ ਨਮ ਅੱਖਾਂ ਨਾਲ ਸਿਪਾਹੀ ਸੁਨੀਲ ਦੇ ਬਲਿਦਾਨ ਨੂੰ ਕੀਤਾ ਸਿਜਦਾ ਕਮਲਜੀਤ ਸਿੰਘ ਫੁੱਲ, ਪੰਜਾਬੀ ਜਾਗਰਣ ਤਾਰਾਗੜ੍ਹ: ਭਾਰਤੀ ਫੌਜ ਦੀ 7 ਮਕੈਨਾਈਜ਼ਡ ਯੂਨਿਟ ਦੇ ਸਿਪਾਹੀ ਸੁਨੀਲ ਕੁਮਾਰ ਦਾ 20ਵਾਂ ਸ਼ਹੀਦੀ ਦਿਵਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੇਗੋਵਾਲ ਤਾਰਾਗੜ੍ਹ ਵਿਖੇ ਪ੍ਰਿੰਸੀਪਲ ਰਾਜ ਕੁਮਾਰ ਗੁਪਤਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਤੋਂ ਇਲਾਵਾ ਫੌਜ ਦੀ 25 ਮੈਕ ਯੂਨਿਟ ਤੋਂ ਕੈਪਟਨ ਗੌਰਵ ਰਾਏ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ, ਸ਼ਹੀਦ ਦੀ ਮਾਤਾ ਜੀਤੋ ਦੇਵੀ, ਪਿਤਾ ਕੈਪਟਨ ਸੋਹਣ ਲਾਲ, ਭਰਾ ਅਮਿਤ ਕੁਮਾਰ ਤੇ ਸਤੀਸ਼ ਕੁਮਾਰ, ਭਰਜਾਈਆਂ ਕਿਰਨ, ਸੁਮਨ ਤੇ ਜੋਤੀ, ਭਤੀਜਾ ਪ੍ਰਿੰਸ, ਭਤੀਜੀਆਂ ਨੇਹਾ ਤੇ ਅਰਲੀਨ ਕੌਰ, ਬਲਿਦਾਨੀ ਕੈਪਟਨ ਅਰੁਣ ਜਸਰੋਟੀਆ ਅਸ਼ੋਕ ਚੱਕਰ ਅਤੇ ਹੋਰਾਂ ਨੇ ਸ਼ਹੀਦ ਸਿਪਾਹੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਭ ਤੋਂ ਪਹਿਲਾਂ ਮੁੱਖ ਮਹਿਮਾਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਸ਼ਹੀਦ ਦੀ ਮਾਤਾ ਜੀਤੋ ਦੇਵੀ ਨੇ ਆਪਣੇ ਬਲਿਦਾਨੀ ਪੁੱਤਰ ਦੀ ਤਸਵੀਰ ਸਾਹਮਣੇ ਜੋਤੀ ਜਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ। ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਉਹ ਉਸ ਪਵਿੱਤਰ ਕੁੱਖ ਨੂੰ ਨਮਨ ਕਰਦੇ ਹਨ ਜਿਸ ਨੇ ਸਿਪਾਹੀ ਸੁਨੀਲ ਕੁਮਾਰ ਵਰਗੇ ਬਹਾਦਰ ਸਪੂਤ ਨੂੰ ਜਨਮ ਦੇ ਕੇ ਦੇਸ਼ ਦੇ ਲੇਖੇ ਲਾ ਦਿੱਤਾ। ਮੰਤਰੀ ਕਟਾਰੂਚੱਕ ਨੇ ਕਿਹਾ ਕਿ ਸਿਪਾਹੀ ਸੁਨੀਲ ਕੁਮਾਰ ਵਰਗੇ ਜਾਂਬਾਜ਼ ਅੱਜ ਵੀ ਸਾਡੀਆਂ ਯਾਦਾਂ ਵਿੱਚ ਜਿਉਂਦੇ ਹਨ, ਜੋ ਆਪਣੀ ਕੁਰਬਾਨੀ ਰਾਹੀਂ ਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਦੇਸ਼ ਲਈ ਮਰ ਮਿਟਣ ਦਾ ਜਜ਼ਬਾ ਪੈਦਾ ਕਰਦੇ ਹਨ। ਇਸ ਮੌਕੇ ਉਨ੍ਹਾਂ ਨੇ ਸਕੂਲ ਦੇ ਵਿਹੜੇ ਵਿੱਚ ਸ਼ਹੀਦ ਸਿਪਾਹੀ ਸੁਨੀਲ ਕੁਮਾਰ ਦੀ ਮੂਰਤੀ ਸਥਾਪਿਤ ਕਰਨ ਦਾ ਐਲਾਨ ਕੀਤਾ। ਇਸ ਮੌਕੇ ਕੁੰਵਰ ਰਵਿੰਦਰ ਵਿੱਕੀ ਨੇ ਕਿਹਾ ਕਿ 20 ਸਾਲ ਦੀ ਛੋਟੀ ਉਮਰ ਵਿੱਚ ਦੇਸ਼ ਲਈ ਕੁਰਬਾਨ ਹੋਣ ਵਾਲੇ ਸਿਪਾਹੀ ਸੁਨੀਲ ਕੁਮਾਰ ਵਰਗੇ ਸੂਰਬੀਰਾਂ ਦੀਆਂ ਕੁਰਬਾਨੀਆਂ ਦੀ ਨੀਂਹ ਤੇ ਹੀ ਦੇਸ਼ ਟਿਕਿਆ ਹੋਇਆ ਹੈ। ਇਸ ਮੌਕੇ ਮੁੱਖ ਮਹਿਮਾਨ ਵੱਲੋਂ ਬਲਿਦਾਨੀ ਦੇ ਪਰਿਵਾਰਕ ਮੈਂਬਰਾਂ ਸਮੇਤ 12 ਹੋਰ ਬਲਿਦਾਨੀ ਪਰਿਵਾਰਾਂ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐੱਸਐੱਮਸੀ ਦੀ ਚੇਅਰਪਰਸਨ ਸੀਆ, ਸਰਪੰਚ ਨਿਸ਼ਾ ਕੁਮਾਰੀ, ਐੱਸਐੱਮਸੀ ਦੇ ਸਾਬਕਾ ਚੇਅਰਮੈਨ ਮਨੋਹਰ ਲਾਲ ਭਾਊ, ਬਲਿਦਾਨੀ ਦੀ ਯੂਨਿਟ ਤੋਂ ਸੂਬੇਦਾਰ ਰਜਿੰਦਰ ਮਨਹਾਸ ਅਤੇ ਨਾਇਕ ਬੋਧ ਰਾਜ, ਲੈਕਚਰਾਰ ਬਲਦੇਵ ਰਾਜ, ਵਿਪੁਲ ਕੁਮਾਰ, ਅਸ਼ਵਨੀ ਕੁਮਾਰ, ਅਸ਼ੋਕ ਕੁਮਾਰ, ਮੁਨੀਸ਼ ਕੁਮਾਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।