
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਗੁਰਦਾਸਪੁਰ ਵਿੱਚ ਸਾਈਂ ਪਾਲਕੀ ਯਾਤਰਾ ਦਾ ਆਯੋਜਨ 17 ਅਕਤੂਬਰ ਨੂੰ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਗੁਰਦਾਸਪੁਰ: ਸ਼੍ਰੀ ਸਾਈਂ ਪਰਿਵਾਰ ਵੱਲੋਂ 17 ਅਕਤੂਬਰ ਨੂੰ ਚੌਧਰੀ ਮਈਆ ਦਾਸ ਮਿਸਤਰੀ ਸ਼ਿਵਾਲਾ ਮੰਦਿਰ ਤੋਂ ਧੂਮਧਾਮ ਨਾਲ ਕੱਢੀ ਜਾਣ ਵਾਲੀ ਸਾਈਂ ਪਾਲਕੀ ਯਾਤਰਾ ਦਾ ਪਹਿਲਾ ਸੱਦਾ ਪੱਤਰ ਮੰਦਿਰ ਵਿੱਚ ਵਿਰਾਜਮਾਨ ਭਗਵਾਨ ਗਣੇਸ਼ ਅਤੇ ਸਾਈਂ ਬਾਬਾ ਨੂੰ ਅਰਪਿਤ ਕੀਤਾ ਗਿਆ ਅਤੇ ਉਨ੍ਹਾਂ ਤੋਂ ਪਾਲਕੀ ਯਾਤਰਾ ਕੱਢਣ ਦੀ ਇਜਾਜ਼ਤ ਮੰਗੀ ਗਈ। ਪ੍ਰਬੰਧਕਾਂ ਨੇ ਸਾਈਂ ਬਾਬਾ ਦੇ ਸਾਹਮਣੇ ਪ੍ਰਾਰਥਨਾ ਕੀਤੀ ਕਿ ਉਹ ਉਸ ਦਿਨ ਆਪ ਪਾਲਕੀ ਯਾਤਰਾ ਵਿੱਚ ਸ਼ਾਮਲ ਹੋ ਕੇ ਇਸ ਯਾਤਰਾ ਨੂੰ ਸਫਲਤਾਪੂਰਵਕ ਸੰਪੰਨ ਕਰਾਉਣ ਅਤੇ ਸਾਰੇ ਸ਼ਰਧਾਲੂਆਂ ਨੂੰ ਆਪਣਾ ਆਸ਼ੀਰਵਾਦ ਪ੍ਰਦਾਨ ਕਰਨ।
ਸਾਈਂ ਪਰਿਵਾਰ ਦੇ ਪੀਆਰਓ ਪ੍ਰਦੀਪ ਮਹਾਜਨ ਨੇ ਦੱਸਿਆ ਕਿ 17 ਅਕਤੂਬਰ ਨੂੰ ਚੌਧਰੀ ਮਈਆਂ ਦਾਸ ਮਿਸਤਰੀ ਸ਼ਿਵਾਲਾ ਮੰਦਿਰ ਤੋਂ ਧੂਮਧਾਮ ਨਾਲ ਨਿਕਲਣ ਵਾਲੀ ਸਾਈਂ ਪਾਲਕੀ ਯਾਤਰਾ ਦਾ ਰਸਤਾ ਨਿਰਧਾਰਤ ਕਰ ਲਿਆ ਗਿਆ ਹੈ ਅਤੇ ਇਸ ਵਾਰ 17 ਅਕਤੂਬਰ ਨੂੰ ਇੱਕ ਦਿਨੀ ਸਾਈਂ ਉਤਸਵ ਮਨਾਉਣ ਦਾ ਫੈਸਲਾ ਲਿਆ ਗਿਆ ਹੈ। 17 ਅਕਤੂਬਰ ਨੂੰ ਮੰਦਿਰ ਵਿੱਚ ਪੂਰਾ ਦਿਨ ਸਾਈਂ ਉਤਸਵ ਚੱਲੇਗਾ। ਸਾਈਂ ਬਾਬਾ ਦੀ ਆਰਤੀ ਨਾਲ ਹੀ ਸ਼ਾਮ ਚਾਰ ਵਜੇ ਪਾਲਕੀ ਯਾਤਰਾ ਦਾ ਸ਼ੁਭਾਰੰਭ ਹੋਵੇਗਾ, ਜੋ ਚੌਧਰੀ ਮਈਆ ਦਾਸ ਮਿਸਤਰੀ ਮੰਦਿਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਲੰਘਦੀ ਹੋਈ ਮੁੜ ਮੰਦਿਰ ਵਿੱਚ ਵਿਸ਼ਰਾਮ ਕਰੇਗੀ। ਪ੍ਰਦੀਪ ਮਹਾਜਨ ਨੇ ਅੱਗੇ ਦੱਸਿਆ ਕਿ ਵਿਸ਼ਰਾਮ ਤੋਂ ਬਾਅਦ ਮੰਦਿਰ ਵਿੱਚ ਸਾਈਂ ਬਾਬਾ ਦੀ ਮਹਾ ਆਰਤੀ ਹੋਵੇਗੀ, ਜਿਸ ਤੋਂ ਬਾਅਦ ਲੰਗਰ ਪ੍ਰਸਾਦ ਵੰਡਿਆ ਜਾਵੇਗਾ।