- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਪੀਆਈਐੱਮਐੱਲ (ਨਿਊ ਡੈਮੋਕਰੇਸੀ) ਦੇ ਉੱਘੇ ਕਮਿਊਨਿਸਟ ਆਗੂ ਕਾਮਰੇਡ ਅਜਮੇਰ ਸਿੰਘ ਸਮਰਾ ਲੰਬੀ ਬਿਮਾਰੀ ਨਾਲ ਜੂਝਦਿਆਂ ਮੰਗਲਵਾਰ ਰਾਤ 1 ਵਜੇ ਸਦੀਵੀਂ ਵਿਛੋੜਾ ਦੇ ਗਏ।

ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ: ਸੀਪੀਆਈਐੱਮਐੱਲ (ਨਿਊ ਡੈਮੋਕਰੇਸੀ) ਦੇ ਉੱਘੇ ਕਮਿਊਨਿਸਟ ਆਗੂ ਕਾਮਰੇਡ ਅਜਮੇਰ ਸਿੰਘ ਸਮਰਾ ਲੰਬੀ ਬਿਮਾਰੀ ਨਾਲ ਜੂਝਦਿਆਂ ਮੰਗਲਵਾਰ ਰਾਤ 1 ਵਜੇ ਸਦੀਵੀਂ ਵਿਛੋੜਾ ਦੇ ਗਏ। ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਜਗਮੋਹਨ ਸਿੰਘ, ਜਨਰਲ ਸਕੱਤਰ ਪ੍ਰਿਤਪਾਲ ਸਿੰਘ ਅਤੇ ਪ੍ਰੈਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਜਾਣਕਾਰੀ ਦਿੰਦਿਆਂ ਕਿ ਉਹ ਤਾਉਮਰ ਕਿਰਤੀ ਲੋਕਾਂ ਦੀ ਮੁਕਤੀ ਲਈ ਸੰਘਰਸ਼ਸ਼ੀਲ ਰਹੇ। ਕਾਲਜ ਸਮੇਂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਨੇ ਬਹੁਤ ਸਾਰੇ ਸੰਘਰਸ਼ਾਂ ਦੀ ਅਗਵਾਈ ਕੀਤੀ।
ਉਹ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਦੋ ਵਾਰ ਪ੍ਰਧਾਨ ਵੀ ਰਹੇ। ਉਨ੍ਹਾਂ ਨੇ ਆਪਣੀ ਸਾਰੀ ਜਿੰਦਗੀ ਦੱਬੇ-ਕੁਚਲੇ ਲੋਕਾਂ ਅਤੇ ਕਿਰਤੀ ਜਮਾਤ ਦੇ ਲੇਖੇ ਲਗਾ ਦਿੱਤੀ। ਉਨ੍ਹਾਂ ਦੇ ਜਾਣ ਨਾਲ ਲੋਕ ਲਹਿਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਦੱਸਿਆ ਕਿ ਉਹ ਤਾਉਮਰ ਕਿਰਤੀ ਲੋਕਾਂ ਦੀ ਮੁਕਤੀ ਲਈ ਸੰਘਰਸ਼ਸ਼ੀਲ ਰਹੇ। ਕਾਲਜ ਸਮੇਂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਨੇ ਬਹੁਤ ਸਾਰੇ ਸੰਘਰਸ਼ਾਂ ਦੀ ਅਗਵਾਈ ਕੀਤੀ।
ਉਹ ਪਹਿਲਾਂ 'ਰੋਹਲੇ ਬਾਣ' ਅਤੇ ਫਿਰ ਲੰਮਾ ਸਮਾਂ 'ਹਿਰਾਵਲ ਦਸਤਾ' ਤੇ 'ਇਨਕਲਾਬੀ ਸਾਡਾ ਰਾਹ' ਦੇ ਸੰਪਾਦਕ ਰਹੇ। ਕਾਫੀ ਸਮਾਂ ਜੇਲ੍ਹ ਵਿੱਚ ਵੀ ਰਹੇ ਅਤੇ ਕਈ ਸਾਲ ਗੁਪਤਵਾਸ ਰਹੇ। ਉਹ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਦੋ ਵਾਰ ਪ੍ਰਧਾਨ ਵੀ ਰਹੇ। ਉਨ੍ਹਾਂ ਨੇ ਆਪਣੀ ਸਾਰੀ ਜਿੰਦਗੀ ਦੱਬੇ-ਕੁਚਲੇ ਲੋਕਾਂ ਅਤੇ ਕਿਰਤੀ ਜਮਾਤ ਦੇ ਲੇਖੇ ਲਗਾ ਦਿੱਤੀ। ਉਨ੍ਹਾਂ ਦੇ ਜਾਣ ਨਾਲ ਲੋਕ ਲਹਿਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।