- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਚਿਨ ਬਾਠ ਹਲਕਾ ਫਤਿਹਗੜ੍ਹ ਚੂੜੀਆਂ ਦੇ ਯੂਥ ਕੁਆਰਡੀਨੇਟਰ ਨਿਯੁਕਤ

ਧਰਮਿੰਦਰ ਸਿੰਘ ਬਾਠ, ਪੰਜਾਬੀ ਜਾਗਰਣ ਫਤਿਹਗੜ ਚੂੜੀਆਂ : ਹਲਕਾ ਫਤਿਹਗੜ੍ਹ ਚੂੜੀਆਂ ਤੋਂ ਸਚਿਨਦੀਪ ਸਿੰਘ ਬਾਠ ਨੂੰ ਆਮ ਆਦਮੀ ਪਾਰਟੀ ਨੇ ਹਲਕਾ ਯੂਥ ਕੋਅਰਾਡੀਨੇਟਰ ਕੀਤਾ ਗਿਆ, ਜਿਸ ’ਤੇ ਸਚਿਨ ਬਾਠ ਨੂੰ ਜੋਬਨ ਰੰਧਾਵਾ ਨੇ ਮੁਬਾਰਕਬਾਦ ਦਿੰਦੇ ਹੋਏ ਸਨਮਾਨਿਤ ਕੀਤਾ। ਜੋਬਨ ਰੰਧਾਵਾ ਨੇ ਸਚਿਨਦੀਪ ਸਿੰਘ ਬਾਠ ਨੂੰ ਪਾਰਟੀ ਲਈ ਵੱਧ ਚੜ੍ਹ ਕੇ ਕੰਮ ਕਰਨ ਲਈ ਥਾਪੜਾ ਦਿੱਤਾ। ਇਸ ਮੌਕੇ ਸਚਿਨ ਬਾਠ ਵੱਲੋਂ ਜੋਬਨ ਰੰਧਾਵਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਉਸ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ, ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਣਗੇ। ਇਸ ਮੌਕੇ ਵੱਡੀ ਗਿੱਣਤੀ`ਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਹਾਜਰ ਸਨ।