ਪਿੰਡ ਡੱਲਾ 'ਚ ਸੱਤਾਧਾਰੀ 'ਆਪ' ਨੂੰ ਝਟਕਾ, ਦਰਜਨਾਂ ਪਰਿਵਾਰ ਕਾਂਗਰਸ 'ਚ ਸ਼ਾਮਲ ਪਿੰਡ ਡੱਲਾ 'ਚ ਸੱਤਾਧਾਰੀ 'ਆਪ' ਨੂੰ ਲੱਗਾ ਕਰਾਰਾ ਝਟਕਾ, ਦਰਜਨਾਂ ਪਰਿਵਾਰ ਕਾਂਗਰਸ 'ਚ ਸ਼ਾਮਲ
Publish Date: Sun, 22 Nov 2026 04:28 PM (IST)
Updated Date: Mon, 23 Nov 2026 04:02 AM (IST)
ਫੋਟੋ: 22ਬੀਟੀਐਲ12 ਆਪ ਨੂੰ ਛੱਡ ਕੇ ਕਾਂਗਰਸ ’ਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਦੌਰਾਨ ਐਡਵੋਕੇਟ ਅਮਨਦੀਪ ਜੈਂਤੀਪੁਰ। ਸੁਖਦੇਵ ਸਿੰਘ\ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ : ਵਿਧਾਨ ਸਭਾ ਹਲਕਾ ਬਟਾਲਾ ਦੇ ਪਿੰਡ ਡੱਲਾ ਵਿੱਚ ਅੱਜ ਸਿਆਸੀ ਪਾਰਾ ਉਸ ਵੇਲੇ ਸਿਖਰਾਂ ਤੇ ਪਹੁੰਚ ਗਿਆ, ਜਦੋਂ ਮੌਜੂਦਾ ਸਰਕਾਰ ਹੁੰਦਿਆਂ ਹੋਇਆਂ ਵੀ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਗੜ੍ਹ ਵਿੱਚ ਵੱਡੀ ਸੰਨ੍ਹ ਲੱਗੀ। ਪਿੰਡ ਡੱਲਾ ਦੇ ਦਰਜਨਾਂ ਪਰਿਵਾਰਾਂ ਅਤੇ ਕਈ ਡੇਰਿਆਂ ਦੇ ਵਸਨੀਕਾਂ ਨੇ ਆਪ ਦੀਆਂ ਨੀਤੀਆਂ ਤੋਂ ਤੰਗ ਆ ਕੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਅਤੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਦੀ ਅਗਵਾਈ ਤੇ ਚੇਅਰਮੈਨ ਹਰਜੀਤ ਪੱਡਾ ਦੀ ਰਹਿਨੁਮਾਈ ਹੇਠ ਪੂਰੇ ਜੋਸ਼ੋ-ਖਰੋਸ਼ ਨਾਲ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ। ਪਾਰਟੀ ’ਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਦਾ ਐਡਵੋਕੇਟ ਜੈਂਤੀਪੁਰ ਵੱਲੋਂ ਸਿਰੋਪਾਓ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ। ਕਾਂਗਰਸ ਦਾ ਹੱਥ ਫੜਨ ਵਾਲਿਆਂ ’ਚ ਪ੍ਰੇਮ ਸਿੰਘ, ਮੰਗਲ ਸਿੰਘ, ਰਣਜੀਤ ਸਿੰਘ, ਅਵਤਾਰ ਸਿੰਘ, ਸੰਦੀਪ ਸਿੰਘ, ਦਵਿੰਦਰ ਸਿੰਘ, ਰਛਪਾਲ ਮਸੀਹ, ਰਵੇਲ ਸਿੰਘ, ਗੁਰਭੇਜ ਸਿੰਘ, ਲੱਖਾ ਸਿੰਘ, ਕੁਲਜੀਤ ਕੌਰ, ਪਰਮਜੀਤ ਕੌਰ, ਰਾਜਬੀਰ ਕੌਰ, ਸਿਮਰਜੀਤ ਕੌਰ, ਸੁਰਿੰਦਰ ਕੌਰ, ਬਲਵਿੰਦਰ ਕੌਰ, ਪਲਵਿੰਦਰ ਕੌਰ, ਸਰਬਜੀਤ ਕੌਰ, ਬੰਸ ਕੌਰ ਅਤੇ ਕਿਰਨਦੀਪ ਕੌਰ ਮੁੱਖ ਤੌਰ ਤੇ ਸ਼ਾਮਲ ਹਨ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਮੌਜੂਦਾ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਅਤੇ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਅਤੇ ਸੂਬੇ ਵਿੱਚ ਫੈਲੇ ਗੁੰਡਾਰਾਜ ਤੋਂ ਬੁਰੀ ਤਰ੍ਹਾਂ ਅੱਕ ਚੁੱਕੇ ਹਨ। ਇਸ ਮੌਕੇ ਪਿੰਡ ਡੱਲਾ ਤੋਂ ਜਗਤਾਰ ਸਿੰਘ, ਗੁਰਕਿਰਪਾਲ ਸਿੰਘ, ਪ੍ਰਗਟ ਸਿੰਘ, ਤਰਲੋਕ ਸਿੰਘ ਕੋਟਲਾ, ਸੰਦੀਪ ਸਿੰਘ ਕੋਟਲਾ, ਬੱਲੀ, ਪ੍ਰਿਥੀਪਾਲ, ਮੰਗਲ, ਵਿਲੀਅਮ ਮਸੀਹ, ਮੁਖਤਿਆਰ ਸਿੰਘ, ਅਮਾਨਤ, ਧਰਮਾ, ਬੱਲ ਟਰੈਕਟਰ ਵਾਲੇ, ਸਾਬਕਾ ਕੌਂਸਲਰ ਸੁਖਦੇਵ ਸਿੰਘ ਬਾਜਵਾ, ਸੰਨੀ ਬੱਬਰ ਤੇ ਸੋਨੂੰ ਸ਼ੇਰਗਿੱਲ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।