- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਰਡ ਨੰਬਰ 13 ਦੇ ਵਸਨੀਕਾਂ ਨੇ ਗੁਰਇਕਬਾਲ ਸਿੰਘ ਮਾਹਲ ਨੂੰ ਦਿੱਤਾ ਮੰਗ ਪੱਤਰ

ਲਖਬੀਰ ਖੁੰਡਾ, ਪੰਜਾਬੀ ਜਾਗਰਣ, ਧਾਰੀਵਾਲ : ਆਮ ਆਦਮੀ ਪਾਰਟੀ ਦੇ ਆਗੂ ਨਵਨੀਤ ਵਿਜ ਦੀ ਅਗਵਾਈ ਹੇਠ ਵਾਰਡ ਨੰਬਰ 13 ਤੇ ਆਰੀਆ ਸਮਾਜ ਮੰਦਰ ਇਲਾਕੇ ਦੇ ਵਸਨੀਕਾਂ ਨੇ ਦਸਤਖ਼ਤ ਕਰਨ ਤੋਂ ਬਾਅਦ ਇਕ ਮੰਗ ਪੱਤਰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੂੰ ਦਿੱਤਾ। ਜਿਸ ਵਿਚ ਮੁਹੱਲਾ ਨਿਵਾਸੀਆਂ ਨੇ ਰਜਵਾਹੇ ਨੂੰ ਕਵਰ ਕਰਕੇ ਪਾਈਪਾ ਪਾਉਣ ਦੀ ਮੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਪ ਆਗੂ ਨਵਨੀਤ ਵਿਜ ਨੇ ਦੱਸਿਆ ਕਿ ਵਾਰਡ ਨੰਬਰ 13 ਅਤੇ ਆਰੀਆ ਸਮਾਜ ਮੰਦਰ ਦੇ ਸਾਹਮਣੇ ਤੋਂ ਲੰਘ ਰਿਹਾ ਰਜਵਾਹਾ, ਜੋ ਕਿ ਕਈ ਥਾਵਾਂ ਤੋਂ ਟੁੱਟ ਚੁੱਕਿਆ ਹੈ, ਰਜਵਾਹਾ ਟੁੱਟਿਆ ਹੋਣ ਕਰਕੇ ਹੁਣ ਇਸ ਰਜਵਾਹੇ ਦਾ ਪਾਣੀ ਸਲਾਬ ਨਾਲ ਲੋਕਾਂ ਦੇ ਘਰਾਂ ਵਿਚ ਸਿਮਣਾ ਸ਼ੁਰੂ ਹੋ ਗਿਆ ਸੀ। ਜਿਸ ਕਰ ਕੇ ਵਾਰਡ ਨੰਬਰ 13 ਦੇ ਵਸਨੀਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।