ਰੇਸ਼ਮ ਸਿੰਘ ਪੱਡਾ ਨੇ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ ਰੇਸ਼ਮ ਸਿੰਘ ਪੱਡਾ ਨੇ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ
Publish Date: Fri, 30 Oct 2026 05:48 PM (IST)
Updated Date: Fri, 30 Oct 2026 05:49 PM (IST)
ਸਤਪਾਲ ਜਖਮੀ, ਪੰਜਾਬੀ ਜਾਗਰਣ ਡੇਰਾ ਬਾਬਾ ਨਾਨਕ: ਅੱਜ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰੇਸ਼ਮ ਸਿੰਘ ਪੱਡਾ ਵੱਲੋਂ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਦੇ ਚੇਅਰਮੈਨ ਵਜੋਂ ਰਸਮੀ ਤੌਰ ਤੇ ਅਹੁੰਦਾ ਸੰਭਾਲਿਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੱਲੋਂ ਚੇਅਰਮੈਨ ਪੱਡਾਂ ਨੂੰ ਕੁਰਸੀ ਤੇ ਬਿਠਾਇਆ ਗਿਆ ਤੇ ਵਧਾਈਆਂ ਦਿੱਤੀਆਂ ਗਈਆਂ। ਮਾਰਕੀਟ ਕਮੇਟੀ ਦਫਤਰ ਡੇਰਾ ਬਾਬਾ ਨਾਨਕ ਵਿਖੇ ਪਹੁੰਚੇ ਵੱਖ-ਵੱਖ ਆੜ੍ਹਤੀਆਂ, ਪੰਚਾਂ, ਸਰਪੰਚਾਂ ਵੱਲੋਂ ਨਵ ਨਿਯੁਕਤ ਚੇਅਰਮੈਨ ਪੱਡਾ ਦਾ ਵਿਸ਼ੇਸ਼ ਸਨਮਾਨ ਕਰਦਿਆਂ ਵਧਾਈਆਂ ਦਿੱਤੀਆਂ ਗਈਆਂ।ਗੱਲਬਾਤ ਕਰਦਿਆਂ ਵਿਧਾਇਕ ਰੰਧਾਵਾ ਨੇ ਕਿਹਾ ਕਿ ਪੱਡਾ ਵੱਲੋਂ ਪਾਰਟੀ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਨੂੰ ਵੇਖਦੇ ਹੋਏ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਮੇਸ਼ਾ ਹੀ ਆਮ ਘਰਾਂ ਦੇ ਨੌਜਵਾਨਾਂ ਨੂੰ ਵੱਡੀਆਂ ਜਿੰਮੇਵਾਰੀ ਦਿੱਤੀ ਗਈਆਂ ਹਨ।ਰੰਧਾਵਾ ਵੱਲੋਂ ਬੀਤੇ ਕੱਲ ਥਾਣਾ ਕਲਾਨੌਰ ਦਾ ਕਾਂਗਰਸੀਆਂ ਵੱਲੋਂ ਕੀਤੇ ਗਏ ਘਰਾਓ ਦੌਰਾਨ ਪੁਲਿਸ ਪ੍ਰਤੀ ਵਰਤੀ ਗਈ ਮਾੜੀ ਸ਼ਬਦਾਵਲੀ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧੇ ਗਏ, ਉੱਥੇ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਵੱਲੋਂ ਥਾਣਾ ਅਜਨਾਲਾ ਦਾ ਘਰਾਓ ਕੀਤਾ ਗਿਆ ਸੀ ਉਸ ਉੱਪਰ ਐੱਨਐੱਸਏ ਲਗਾਈ ਗਈ ਸੀ, ਉਸੇ ਤਰ੍ਹਾਂ ਕਲਾਨੌਰ ਥਾਣੇ ਦੇ ਵਿੱਚ ਗੁੰਡਾਗਰਦੀ ਕਰਨ ਵਾਲਿਆਂ ਦੇ ਖਿਲਾਫ ਐੱਨਐੱਸਏ ਲਗਾਉਣੀ ਚਾਹੀਦੀ ਹੈ।ਇਸ ਮੌਕੇ ਗੱਲਬਾਤ ਕਰਦੇ ਚੇਅਰਮੈਨ ਰੇਸ਼ਮ ਸਿੰਘ ਪੱਡਾ ਵੱਲੋਂ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਗਿਆ ਤੇ ਆਪਣੀ ਜਿੰਮੇਵਾਰੀ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ ਗਿਆ।ਇਸ ਮੌਕੇ ਬਲਵਿੰਦਰ ਸਿੰਘ ਹਰੂਵਾਲ,ਆੜਤੀ ਪਰਮਿੰਦਰ ਸਿੰਘ ਰੰਧਾਵਾ, ਮਨਰੂਪ ਸਿੰਘ ਰੰਧਾਵਾ, ਸੈਕਟਰੀ ਸਤਿੰਦਰ ਰੂਪ ਸਿੰਘ, ਲੇਖਾਕਾਰ ਸੁਮਨਦੀਪ ਸਿੰਘ, ਦਲਬੀਰ ਸਿੰਘ ਸਰਪੰਚ ਰਾਜੇਕੇ, ਰਾਜੇਸ਼ ਗੁਪਤਾ ਪ੍ਰਧਾਨ, ਸੰਜੀਵ ਸੋਨੀ ਆਪ ਆਗੂ, ਕੁਲਵਿੰਦਰ ਜੁਗਨੂੰ ਵਾਇਸ ਪ੍ਰਧਾਨ, ਆੜ੍ਹਤੀ ਸੱਜਣ ਸਿੰਘ ਖਲੀਲਪੁਰ, ਜੇਈ ਬਲਜੀਤ ਸਿੰਘ ਵਡਾਲਾ ਬਾਂਗਰ, ਗੁਰਵਿੰਦਰ ਸਿੰਘ ਪੰਚ, ਬਲਦੇਵ ਸਿੰਘ ਬੱਲੀ ਪੰਚ, ਗੁਰਮੇਜ ਸਿੰਘ ਸਮੇਤ ਵੱਖ ਵੱਖ ਪਿੰਡਾਂ ਤੋਂ ਪੰਚ ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ।