5 ਦਿਨਾ ਤੋਂ ਝੋਨੇ ਦੀ ਖ਼ਰੀਦ ਨਾ ਹੋਣ ਤੋਂ ਪਰੇਸ਼ਾਨ ਕਿਸਾਨ : ਬਲਜੀਤ ਸਿੰਘ ਕਲਾਨੌਰ ਅਨਾਜ ਮੰਡੀ ਵਿੱਚ ਝੋਨੇ ਦੀ ਵਿਕਰੀ
Publish Date: Sat, 10 Oct 2026 05:42 PM (IST)
Updated Date: Sat, 10 Oct 2026 05:44 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ : ਬਾਰਡਰ ਏਰੀਏ ਦੀ ਪ੍ਰਮੁੱਖ ਅਨਾਜ ਮੰਡੀ ਕਲਾਨੌਰ ਵਿੱਚ ਪਿਛਲੇ ਪੰਜ ਦਿਨਾਂ ਤੋਂ ਝੋਨਾ ਵੇਚਣ ਲਈ ਆਏ ਕਿਸਾਨ ਦਲੀਪ ਸਿੰਘ ਨਰਾਂਵਾਲੀ, ਜਸਵੰਤ ਸਿੰਘ ਖੁਸ਼ੀਪੁਰ , ਬਲਜਿੰਦਰ ਸਿੰਘ, ਮਸਤਕੋਟ ਹਰਭਜਨ ਸਿੰਘ ਕਲਾਨੌਰ, ਸੁਖਦੇਵ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਰਲਾ ਮਾਰਦਿਆਂ ਹੋਇਆਂ ਕਿਹਾ ਕਿ ਉਨ੍ਹਾਂ ਵੱਲੋਂ ਕੱਟੀ ਝੋਨੇ ਦੀ ਫ਼ਸਲ ਪਿਛਲੇ ਪੰਜ ਦਿਨਾਂ ਤੋਂ ਅਨਾਜ ਮੰਡੀ ਕਲਾਨੌਰ ਵਿੱਚ ਵੇਚਣ ਲਈ ਲਿਆਂਦੀ ਹੋਈ ਹੈ ਪਰੰਤੂ ਹਾਲੇ ਤਕ ਝੋਨੇ ਦੀ ਖ਼ਰੀਦ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਉਹ ਝੋਨਾ ਵੇਚਣ ਲਈ ਤਰਲੋ ਮੱਛੀ ਹੋ ਰਹੇ ਹਨ ਜਦ ਕਿ ਮੰਡੀਆਂ ਵਿੱਚ ਸਰਕਾਰੀ ਖਰੀਦ ਨਾ ਹੋਣ ਕਾਰਨ ਉਹ ਆੜਤਾ ਤੇ ਬੈਠੇ ਹੋਏ ਹਨ। ਇਸ ਮੌਕੇ ਤੇ ਬਲਜੀਤ ਸਿੰਘ ਮਸਤਕੋਟ ਨੇ ਦੱਸਿਆ ਕਿ ਅਸਮਾਨ ਵਿੱਚ ਬੱਦਲ ਛਾਏ ਹੋਏ ਹਨ ਅਤੇ ਮੰਡੀ ਵਿੱਚ ਝੋਨੇ ਦੇ ਨੀਲੇ ਅਸਮਾਨ ਹੇਠਾਂ ਅੰਬਾਰ ਲੱਗੇ ਹੋਏ ਹਨ ਅਤੇ ਜੇਕਰ ਬਾਰਸ਼ ਹੋ ਜਾਂਦੀ ਹੈ ਤਾਂ ਕਿਸਾਨਾਂ ਵੱਲੋਂ ਮੰਡੀ ਵਿੱਚ ਲਿਆਂਦਾ ਝੋਨਾ ਮੀਂਹ ਦੇ ਪਾਣੀ ਨਾਲ ਨਸ਼ਟ ਹੋ ਜਾਵੇਗਾ। ਇਸ ਮੌਕੇ ਤੇ ਉਹਨਾਂ ਕਿਹਾ ਕਿ ਸਰਕਾਰ ਨਵੀਂ ਵਿੱਚ ਛੂਟ ਦੇ ਕੇ ਝੋਨੇ ਦੀ ਖਰੀਦ ਨੂੰ ਯਕੀਨੀ ਬਣਾਵੇ। ਇਸ ਮੌਕੇ ਤੇ ਕਿਸਾਨਾਂ ਨੇ ਇਹ ਵੀ ਕਿਹਾ ਕਿ ਉਹ ਵਾਜਬ ਨਮੀ ਕੱਟ ਦੇਣ ਲਈ ਵੀ ਮਨਜ਼ੂਰ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਬਾਰਡਰ ਏਰੀਏ ਦੇ ਕਿਸਾਨਾਂ ਨੂੰ ਹੜ੍ਹਾਂ ਦੇ ਪਾਣੀ ਕਾਰਨ ਵੱਡਾ ਨੁਕਸਾਨ ਉਠਾਉਣਾ ਪਿਆ ਸੀ ਜਦ ਕਿ ਇਸ ਵਾਰ ਝੋਨੇ ਦੀ ਫਸਲ ਠੀਕ ਹੋਣ ਦੇ ਬਾਵਜੂਦ ਵੀ ਕਿਸਾਨ ਮੰਡੀਆਂ ਵਿੱਚ ਝੋਨਾਂ ਵੇਚਣ ਲਈ ਖਾਕੇ ਕੱਟ ਰਹੇ ਹਨ। ਇਸ ਮੌਕੇ ਤੇ ਉਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੰਡੀਆਂ ਵਿੱਚ ਝੋਨੇ ਦੀ ਖਰੀਦ ਵਿੱਚ ਕਿੰਨੀ ਬਣਾਇਆ ਜਾਵੇ ਤਾਂ ਜੋ ਕਿਸਾਨ ਆਪਣੀ ਸੋਨੇ ਵਰਗੀ ਝੋਨੇ ਦੀ ਫ਼ਸਲ ਨੂੰ ਵੇਚ ਸਕਣ।