- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਸਿੱਧ ਕਥਾਵਾਚਕ ਗਿਆਨੀ ਨਵਤੇਜ ਸਿੰਘ ਗੁਰਮਤਿ ਪ੍ਰਚਾਰ ਫੇਰੀ ਲਈ ਆਸਟ੍ਰੇਲੀਆ ਪਹੁੰਚੇ

ਧਰਮਿੰਦਰ ਸਿੰਘ ਬਾਠ, ਪੰਜਾਬੀ ਜਾਗਰਣ, ਫਤਹਿਗੜ੍ਹ ਚੂੜੀਆਂ: ਪ੍ਰਸਿੱਧ ਕਥਾਵਾਚਕ ਗਿਆਨੀ ਨਵਤੇਜ ਸਿੰਘ ਜੀ ਵਿਦਿਆਰਥੀ ਦਮਦਮੀ ਟਕਸਾਲ ਇਹਨੀਂ ਦਿਨੀਂ ਆਸਟ੍ਰੇਲੀਆ ਵਿਖੇ ਗੁਰਮਤਿ ਪ੍ਰਚਾਰ ਫੇਰੀ ਤੇ ਹਨ। ਉਹ 21 ਦਸੰਬਰ ਤੱਕ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਵਿੱਚ ਗੁਰਮਤਿ ਪ੍ਰਚਾਰ ਕਰਨਗੇ। ਇਸ ਸਬੰਧੀ ਪ੍ਰੈੱਸ ਨਾਲ ਗੱਲ ਬਾਤ ਕਰਦੇ ਹੋਏ ਗਿਆਨੀ ਨਵਤੇਜ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਨੇ ਦੱਸਿਆ ਕਿ ਉਹ ਪਰਥ ਤੋਂ ਸ਼ੁਰੂ ਹੋ ਕੇ ਬ੍ਰਿਸਬੇਨ, ਕੈਨਬਰਾ, ਐਡੀਲੇਟ ਤੇ ਮੈਲਬੋਰਨ ਆਦਿ ਸ਼ਹਿਰਾਂ ਵਿੱਚ ਲੜੀਵਾਰ ਹਾਜ਼ਰੀਆਂ ਭਰਨਗੇ। ਕਾਫੀ ਸਮੇਂ ਤੋਂ ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ ਵੱਲੋਂ ਉਹਨਾਂ ਨੂੰ ਇੱਥੇ ਗੁਰਮਤਿ ਪ੍ਰਚਾਰ ਕਰਨ ਵਾਸਤੇ ਹਾਜ਼ਰੀ ਭਰਨ ਲਈ ਕਿਹਾ ਜਾ ਰਿਹਾ ਸੀ ਤਾਂ ਜੋ ਉਹਨਾਂ ਦੇ ਬੱਚੇ ਆਪਣੇ ਧਰਮ ਤੇ ਸਿੱਖ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂ ਹੋ ਕੇ ਸਿੱਖੀ ਨਾਲ ਹੋਰ ਮਜ਼ਬੂਤੀ ਨਾਲ ਜੁੜ ਸਕਣ। ਗਿਆਨੀ ਨੇ ਕਿਹਾ ਕਿ ਵਿਦੇਸ਼ ’ਚ ਵੱਸਦੇ ਮਾਪਿਆਂ ਦੀ ਵੱਡੀ ਚਿੰਤਾ ਇਹੋ ਹੁੰਦੀ ਹੈ ਕੇ ਕਿਤੇ ਉਹਨਾਂ ਦੇ ਬੱਚੇ ਗੁੰਮਰਾਹ ਹੋ ਕੇ ਨਸ਼ਿਆਂ ਅਤੇ ਹੋਰਨਾਂ ਬੁਰੇ ਵਿਕਾਰਾਂ ਵਿਚ ਫਸ ਕੇ ਆਪਣਾ ਜੀਵਨ ਬਰਬਾਦ ਨਾ ਕਰ ਲੈਣ। ਉਹਨਾਂ ਵੱਲੋਂ ਇਹੀ ਕੋਸ਼ਿਸ਼ ਰਹੇਗੀ ਕੇ ਉਹ ਖਾਸ ਤੌਰ ’ਤੇ ਸਿੱਖ ਬੱਚਿਆਂ ਨੂੰ ਆਪਣੇ ਪ੍ਰਚਾਰ ਦਾ ਵਿਸ਼ੇਸ਼ ਹਿੱਸਾ ਬਣਾਉਣਗੇ।