- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੋਲਡਨ ਗਰੁੱਪ ਦੇ 31ਵੇਂ ਵਿਕਲਾਂਗ ਕੈਂਪ ਦਾ ਰਜਿਸਟ੍ਰੇਸ਼ਨ 26 ਅਕਤੂਬਰ ਤੋਂ ਸ਼ੁਰੂ ਹੋਵੇਗਾ: ਡਾ. ਮੋਹਿਤ ਮਹਾਜਨ

ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਗੋਲਡਨ ਗਰੁੱਪ ਅਤੇ ਸ਼੍ਰੀ ਸੱਤਿਆ ਸਾਈ ਸੇਵਾ ਸਮਿਤੀ, ਗੁਰਦਾਸਪੁਰ ਵੱਲੋਂ ਲਗਾਏ ਜਾਣ ਵਾਲੇ 31ਵੇਂ ਰਾਜ ਪੱਧਰੀ ਮੁਫ਼ਤ ਵਿਕਲਾਂਗ ਕੈਂਪ ਵਿੱਚ ਦਿਵਿਆਂਗਾਂ ਨੂੰ ਮੁਫ਼ਤ ਨਕਲੀ ਅੰਗ ਲਗਾਏ ਜਾਣ ਸਬੰਧੀ ਰਜਿਸਟ੍ਰੇਸ਼ਨ ਦਾ ਕੰਮ ਗੋਲਡਨ ਸੀਨੀਅਰ ਸੈਕੰਡਰੀ ਸਕੂਲ, ਹਨੂੰਮਾਨ ਚੌਕ, ਗੁਰਦਾਸਪੁਰ ਵਿਖੇ 26 ਅਕਤੂਬਰ 2026, ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਕੈਂਪ ਵਿੱਚ ਲੋੜਵੰਦ ਵਿਕਲਾਂਗ ਲੋਕ ਖ਼ੁਦ ਆ ਕੇ ਆਪਣਾ ਨਾਮ ਦਰਜ ਕਰਵਾ ਸਕਦੇ ਹਨ। ਰਜਿਸਟ੍ਰੇਸ਼ਨ ਕਰਵਾਉਣ ਸਮੇਂ ਆਧਾਰ ਕਾਰਡ, ਪਾਸਪੋਰਟ ਸਾਈਜ਼ ਫੋਟੋ ਅਤੇ ਸਰਕਾਰੀ ਵਿਕਲਾਂਗ ਸਰਟੀਫਿਕੇਟ ਦੀ ਕਾਪੀ ਜਮ੍ਹਾਂ ਕਰਵਾਉਣੀ ਹੋਵੇਗੀ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਗੋਲਡਨ ਗਰੁੱਪ ਦੇ ਚੇਅਰਮੈਨ ਡਾ. ਮੋਹਿਤ ਮਹਾਜਨ ਨੇ ਦੱਸਿਆ ਕਿ ਇਸ ਵਰ੍ਹੇ ਦਾ ਇਹ ਵਿਸ਼ੇਸ਼ ਕੈਂਪ ਭਗਵਾਨ ਸ਼੍ਰੀ ਸੱਤਿਆ ਸਾਈ ਬਾਬਾ ਦੇ 101ਵੇਂ ਜਨਮ ਦਿਵਸ ਦੇ ਪਾਵਨ ਮੌਕੇ ’ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਕੈਂਪ ਲਈ ਪੰਜੀਕਰਨ ਦਾ ਕੰਮ 26 ਅਕਤੂਬਰ, ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ। ਡਾ. ਮਹਾਜਨ ਨੇ ਦੱਸਿਆ ਕਿ ਜੋ ਵੀ ਦਿਵਿਆਂਗ ਭੈਣ-ਭਰਾ ਇਸ ਕੈਂਪ ਦਾ ਲਾਭ ਉਠਾਉਣਾ ਚਾਹੁੰਦੇ ਹਨ, ਉਹ ਆਪਣਾ ਰਜਿਸਟ੍ਰੇਸ਼ਨ ਗੋਲਡਨ ਸੀਨੀਅਰ ਸੈਕੰਡਰੀ ਸਕੂਲ, ਹਨੂਮਾਨ ਚੌਕ, ਗੁਰਦਾਸਪੁਰ ਵਿਖੇ ਖ਼ੁਦ ਹਾਜ਼ਰ ਹੋ ਕੇ ਕਰਵਾ ਸਕਦੇ ਹਨ।