- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਏਵੀ ਸੈਨਟੇਨਰੀ ਸਕੂਲ ’ਚ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ

ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਡਾ. ਦੌਲਤ ਰਾਮ ਭੱਲਾ ਡੀਏਵੀ ਸੈਨਟੇਨਰੀ ਸਕੂਲ ਬਟਾਲਾ ਵਿੱਚ ਪ੍ਰਿੰਸੀਪਲ ਜੀਵਨ ਸ਼ਰਮਾ ਦੀ ਕੁਸ਼ਲ ਅਗਵਾਈ ਹੇਠ ਸ੍ਰੀ ਸੁਖਮਨੀ ਸਾਹਿਬ ਪਾਠ ਕਰਵਾਇਆ, ਜਿਸ ’ਚ ਸਕੂਲ ਪ੍ਰਬੰਧਨ, ਪ੍ਰਿੰਸੀਪਲ, ਅਧਿਆਪਕ, ਵਿਦਿਆਰਥੀ, ਸਾਬਕਾ ਵਿਦਿਆਰਥੀ ਅਤੇ ਸ਼ਰਧਾਲੂਆਂ ਨੇ ਭਾਗ ਲਿਆ। ਸਭ ਨੇ ਸਰਬੱਤ ਦੇ ਸੁੱਖ, ਸ਼ਾਂਤੀ, ਖੁਸ਼ਹਾਲੀ ਤੇ ਭਲੇ ਦੀ ਮੰਗਲਕਾਮਨਾ ਕੀਤੀ। ਧਾਰਮਿਕ ਸਮਾਗਮ ਵਿੱਚ ਡੀਐੱਸਪੀ ਸੁਰਿੰਦਰ ਸਿੰਘ, ਡੀਏਵੀ ਐੱਲਐੱਮਸੀ ਚੇਅਰਮੈਨ ਰਾਜੇਸ਼ ਕਵਾਤਰਾ ਅਤੇ ਉਨ੍ਹਾਂ ਦੀ ਧਰਮਪਤਨੀ ਅਨੂੰ ਕਵਾਤਰਾ, ਭਾਰਤ ਭੂਸ਼ਣ ਅਗਰਵਾਲ, ਵਰੁਣ ਅਗਰਵਾਲ ਸਕੱਤਰ ਰੋਟਰੀ ਕਲੱਬ, ਪਰਮਿੰਦਰ ਸਿੰਘ ਰਾਜਿੰਦਰਾ, ਰੌਬੀ ਪੱਡਾ, ਅਸ਼ੋਕ ਅਗਰਵਾਲ, ਕਮਾਂਡੈਂਟ ਐੱਚਐੱਸ ਬਾਜਵਾ, ਅਰੁਣ ਅਗਰਵਾਲ, ਨਵ-ਨਿਯੁਕਤ ਐੱਲਐੱਮਸੀ ਮੈਂਬਰ ਡੀਪੀ ਸਿੰਘ, ਡੀਏਵੀ ਦੁਸਹਿਰਾ ਗਰਾਊਂਡ ਦੇ ਪ੍ਰਿੰਸੀਪਲ ਵਿਜੇ ਕੁਮਾਰ, ਅਨਿਲ ਗੁਪਤਾ, ਕੇਐੱਲ ਗੁਪਤਾ, ਅਨਿਲ ਸੂਰੀ ਅਤੇ ਅਨਿਲ ਵਰਮਾ ਸਮੇਤ ਅਨੇਕਾਂ ਪਤਵੰਤਿਆਂ ਨੇ ਗੁਰੂ ਸਾਹਿਬ ਦੇ ਪਾਵਨ ਸਰੂਪ ਦੇ ਦਰਸ਼ਨ ਕਰ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਜੀਵਨ ਸ਼ਰਮਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਸਿਰਫ਼ ਇੱਕ ਧਾਰਮਿਕ ਆਯੋਜਨ ਨਹੀਂ, ਸਗੋਂ ਆਤਮਿਕ ਸ਼ਾਂਤੀ, ਸਦਭਾਵਨਾ ਅਤੇ ਮਾਨਵੀ ਮੁੱਲਾਂ ਨਾਲ ਜੁੜਨ ਦਾ ਪਾਵਨ ਮੌਕਾ ਹੈ।ਇਸ ਦੇ ਨਾਲ ਹੀ ਉਨ੍ਹਾਂ ਸਾਰੇ ਮਹਿਮਾਨਾਂ, ਸ਼ਰਧਾਲੂਆਂ ਅਤੇ ਆਯੋਜਨ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਵਾਲੇ ਸਕੂਲ ਪਰਿਵਾਰ ਦੇ ਮੈਂਬਰਾਂ ਦਾ ਦਿਲੋਂ ਧੰਨਵਾਦ ਕੀਤਾ।ਸਕੂਲ ਚੇਅਰਮੈਨ ਰਾਜੇਸ਼ ਕਵਾਤਰਾ ਨੇ ਵੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਮਸਕਾਰ ਕਰਦਿਆਂ ਸਮੁੱਚੀ ਮਾਨਵਤਾ ਦੇ ਭਲੇ ਅਤੇ ਸੁੱਖ-ਖੁਸ਼ਹਾਲੀ ਦੀ ਅਰਦਾਸ ਕੀਤੀ।