ਸ੍ਰਿਸ਼ਟੀ ਇੰਟਰ-ਸਕੂਲ ਟੇਲੈਂਟ ਹੰਟ ਮੁਕਾਬਲੇ ’ਚ ਆਰਡੀ ਖੋਸਲਾ ਸਕੂਲ ਨੇ ਓਵਰਆਲ ਟਰਾਫੀ ਜਿੱਤੀ ਸ੍ਰਿਸ਼ਟੀ ਇੰਟਰ-ਸਕੂਲ ਟੈਲੈਂਟ ਹੰਟ ਮੁਕਾਬਲੇ ’ਚ ਆਰਡੀ ਖੋਸਲਾ ਸਕੂਲ ਨੇ ਓਵਰਆਲ ਟਰਾਫੀ ਜਿੱਤੀ
Publish Date: Fri, 27 Nov 2026 03:41 PM (IST)
Updated Date: Sat, 28 Nov 2026 04:02 AM (IST)
ਫੋਟੋ: 27ਬੀਟੀਐਲ04 ਓਵਰ ਆਲ ਟਰਾਫੀ ਪ੍ਰਾਪਤ ਕਰਦੇ ਹੋਏ ਆਰਡੀ ਖੋਸਲਾ ਸਕੂਲ ਦੇ ਵਿਦਿਆਰਥੀ। ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਆਰਡੀ ਖੋਸਲਾ ਡੀਏਵੀ ਮਾਡਲ ਸੀਨੀਅਰ ਸੈਕਡਰੀ ਸਕੂਲ, ਬਟਾਲਾ ਦੇ ਵਿਦਿਆਰਥੀਆਂ ਨੇ ਗਲੋਬਲ ਗਰੁੱਪ ਆਫ ਇੰਸਟੀਟਿਊਟ ਵੱਲੋਂ ਕਰਵਾਏ ਗਏ ਸ੍ਰਿਸ਼ਟੀ ਇੰਟਰ ਸਕੂਲ ਟੈਲੈਂਟ ਹੰਟ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਓਵਰ ਆਲ ਟਰਾਫੀ ’ਤੇ ਕਬਜ਼ਾ ਕੀਤਾ ਹੈ। ਫ੍ਰੈਸ਼ ਫਲਾਵਰ ਅਰੇਂਜਮੈਂਟ ਮੁਕਾਬਲਾ ’ਚ ਕ੍ਰਿਸ਼ਨਾ ਬਜਾਜ ਤੇ ਸਿਧਾਂਤ ਸ਼ਰਮਾ ਗਿਆਰਵੀਂ ਕਾਮਰਸ ਨੇ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਇੰਟਰ-ਸਕੂਲ ਫੋਕ ਡਾਂਸ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ’ਚ 17 ਸਕੂਲਾਂ ਦੀਆਂ ਟੀਮਾਂ ’ਚੋਂ ਆਰਡੀ ਖੋਸਲਾ ਡੀਏਵੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਨੇ ਪਹਿਲਾ ਸਥਾਨ ਹਾਸਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਸਕੂਲ ਨੇ ਓਵਰਆਲ ਜੇਤੂ ਟਰਾਫੀ ਵੀ ਆਪਣੇ ਨਾਮ ਕੀਤੀ। ਸੋਲੋ ਫੋਕ ਸੌਂਗ ਮੁਕਾਬਲਾ ’ਚ ਪਹਿਲਾ ਸਥਾਨ ਹਾਸਲ ਕੀਤਾ। ਕੇਕ ਬੇਕਿੰਗ ਮੁਕਾਬਲੇ ਸਮਰਥ ਮਹਾਜਨ ਗਿਆਰ੍ਹਵੀਂ ਕਾਮਰਸ ਮੰਨਤ ਗਿਆਰ੍ਹਵੀਂ ਆਰਟਸ ਵੱਲੋਂ ਬਣਾਏ ਗਏ ਸੁਆਦਿਸ਼ਟ ਤੇ ਖੂਬਸੂਰਤ ਕੇਕ ਨੇ ਸਭ ਦਾ ਦਿਲ ਜਿੱਤਿਆ ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਸਫਲਤਾ ਤੇ ਸਕੂਲ ਦੇ ਚੇਅਰਮੈਨ ਅਰਵਿੰਦ ਖੋਸਲਾ, ਪ੍ਰਧਾਨ ਅਜੇ ਖੋਸਲਾ, ਪ੍ਰਿੰਸੀਪਲ ਡਾ. ਬਿੰਦੂ ਭੱਲਾ ਤੇ ਸਮੂਹ ਪ੍ਰਬੰਧਕ ਕਮੇਟੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।