ਆਰਡੀ ਖੋਸਲਾ ਸਕੂਲ ਦੇ ਵਿਦਿਆਰਥੀਆਂ ਦੀ ਰਾਸ਼ਟਰੀ ਪੱਧਰੀ ਯੋਗ ਮੁਕਾਬਲੇ ਲਈ ਚੋਣ ਆਰਡੀ ਖੋਸਲਾ ਸਕੂਲ ਦੇ ਵਿਦਿਆਰਥੀਆਂ ਦੀ ਰਾਸ਼ਟਰੀ ਪੱਧਰੀ ਯੋਗ ਮੁਕਾਬਲੇ ਲਈ ਚੋਣ
Publish Date: Wed, 21 Oct 2026 04:22 PM (IST)
Updated Date: Wed, 21 Oct 2026 04:24 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ: ਯੋਗ ਸਪੋਰਟਸ ਡੇਵਲਪਮੈਂਟ ਐਸੋਸੀਏਸ਼ਨ ਪੰਜਾਬ ਦੁਆਰਾ ਐੱਨਡਬਲਯੂਡਬਲਯੂ ਰੇਵੇਨਵੁੱਡ ਇੰਟਰਨੈਸ਼ਨਲ ਸਕੂਲ (ਸੇਤੁ ਰੋਡ, ਅਬੋਹਰ) ਵਿੱਚ ਆਯੋਜਿਤ ਪੰਜਾਬ ਰਾਜ ਯੋਗ ਮੁਕਾਬਲੇ ਵਿੱਚ ਆਰਡੀ ਖੋਸਲਾ ਡੀਏਵੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਬਟਾਲਾ ਦੇ ਵਿਦਿਆਰਥੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਪਦਕ ਆਪਣੇ ਨਾਂ ਕੀਤੇ ।ਯੋਗਾਚਾਰੀਆ ਵਿਨੈ ਪੁਸ਼ਕਰਨਾ ਦੇ ਹੁਨਰਮੰਦ ਨਿਰਦੇਸ਼ਨ ਤਹਿਤ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀ ਵਿਧੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਸਕੂਲ ਅਤੇ ਜਿਲੇ ਦਾ ਨਾਮ ਰੋਸ਼ਨ ਕੀਤਾ। ਵਿਜੇਤਾ ਵਿਦਿਆਰਥੀਆਂ ਦਾ ਵੇਰਵਾ ਇਸ ਪ੍ਰਕਾਰ ਹੇੈ: ਟੀਮ ਗਰੁੱਪ (ਅੰਡਰ 12-15 ਉਮਰ ਵਰਗ): ਗੁਰਲੀਨ ਸ਼ਿਵਾਂਸ਼ੀ, ਜੈਸਮੀਨ ਅਤੇ ਰਾਜਵੀਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤੀਜਾ ਸਥਾਨ ਹਾਸਲ ਕੀਤਾ। ਆਰਟਿਕਸ ਸੋਲੋ (ਅੰਡਰ 12-15 ਉਮਰ ਵਰਗ): ਇਸ ਸ਼੍ਰੇਣੀ ਵਿੱਚ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਟ੍ਰੇਡਿਸ਼ਨਲ (ਅੰਡਰ 15-18 ਉਮਰ ਵਰਗ): ਮਨੁਲੀਨ ਨੇ ਪਹਿਲਾ ਸਥਾਨ ਅਤੇ ਖੁਸ਼ਮੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਆਰਟਿਕਸ ਪੇਅਰ (ਅੰਡਰ 15-18 ਉਮਰ ਵਰਗ): ਖੁਸ਼ਮੀਤ ਕੌਰ ਅਤੇ ਮਨੁਲੀਨ ਕੌਰ ਦੀ ਜੋੜੀ ਨੇ ਸ਼ਾਨਦਾਰ ਤਾਲਮੇਲ ਦਿਖਾਉਂਦੇ ਹੋਏ ਪਹਿਲੇ ਸਥਾਨ 'ਤੇ ਕਬਜ਼ਾ ਕੀਤਾ। ਟ੍ਰੇਡਿਸ਼ਨਲ (ਅੰਡਰ 18-21 ਉਮਰ ਵਰਗ ): ਅਨੁਰੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾਂ ਸਥਾਨ ਪ੍ਰਾਪਤ ਕੀਤਾ । ਆਰਟਿਕਸ ਸੋਲੋ (15 ਸਾਲ ਤੋਂ ਵੱਧ): ਅਨੁਰੀਤ ਕੌਰ ਨੇ ਇਸ ਸ਼੍ਰੇਣੀ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਟ੍ਰੇਡਿਸ਼ਨਲ ਲੜਕੇ (ਅੰਡਰ 18-21 ਉਮਰ ਵਰਗ): ਚਿਰਾਗ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ । ਟ੍ਰੇਡਿਸ਼ਨਲ ਲੜਕੇ(ਅੰਡਰ 12-15 ਉਮਰ ਵਰਗ ): ਸਕਸ਼ਮ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ। ਵਿਦਿਆਰਥੀਆਂ ਦੀ ਇਸ ਇਤਿਹਾਸਕ ਉਪਲਬਧੀ ’ਤੇ ਸਕੂਲ ਚੇਅਰਮੈਨ ਅਰਵਿੰਦ ਖੋਸਲਾ, ਪ੍ਰੈਜੀਡੈਂਟ ਅਜੈ ਖੋਸਲਾ ਅਤੇ ਪ੍ਰਿੰਸੀਪਲ ਡਾ. ਬਿੰਦੂ ਭੱਲਾ ਨੇ ਸਾਰੇ ਜੇਤੂਆਂ ਅਤੇ ਉਨ੍ਹਾਂ ਦੇ ਮਾਪਿਆਂ ਅਤੇ ਯੋਗ ਆਚਾਰੀਆ ਵਿਨੇ ਪੁਸ਼ ਕਰਨਾ ਨੂੰ ਹਾਰਦਿਕ ਸ਼ੁਭਕਾਮਨਾਵਾਂ ਭੇਂਟ ਕੀਤੀਆਂ। ਸਕੂਲ ਪਹੁੰਚਣ ’ਤੇ ਵਿਦਿਆਰਥੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।