ਐਡਵੋਕੇਟ ਜੱਗਾ ਦੇ ਹੱਕ ’ਚ ਨਿੱਤਰਿਆ ਰਾਮਗੜ੍ਹੀਆ ਭਾਈਚਾਰਾ ਐਡਵੋਕੇਟ ਜੱਗਾ ਦੇ ਹੱਕ ਵਿੱਚ ਇਕਜੁੱਟ ਹੋਇਆ ਰਾਮਗੜ੍ਹੀਆ ਭਾਈਚਾਰਾ
Publish Date: Tue, 17 Nov 2026 06:48 PM (IST)
Updated Date: Tue, 17 Nov 2026 06:48 PM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ: ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਕਾ ਬਟਾਲਾ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਇਸੇ ਦੌਰਾਨ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਐਡਵੋਕੇਟ ਬਿਕਰਮਜੀਤ ਸਿੰਘ ਜੱਗਾ ਦੇ ਹੱਕ ’ਚ ਸਿਵਲ ਲਾਈਨ ਇਲਾਕੇ ਦਾ ਰਾਮਗੜ੍ਹੀਆ ਭਾਈਚਾਰਾ ਇਕਜੁੱਟ ਹੋ ਕੇ ਸਾਹਮਣੇ ਆਇਆ ਹੈ। ਭਾਈਚਾਰੇ ਦੇ ਨੁਮਾਇੰਦਿਆਂ ਅਤੇ ਇਲਾਕਾ ਵਾਸੀਆਂ ਨੇ ਇਕੱਠੇ ਹੋ ਕੇ ਆਪਣੀ ਸਹਿਮਤੀ ਪ੍ਰਗਟਾਈ ਕਿ ਜੇਕਰ ਕਾਂਗਰਸ ਹਾਈਕਮਾਂਡ ਵੱਲੋਂ ਐਡਵੋਕੇਟ ਬਿਕਰਮਜੀਤ ਸਿੰਘ ਜੱਗਾ ਨੂੰ ਹਲਕਾ ਬਟਾਲਾ ਤੋਂ ਪਾਰਟੀ ਦਾ ਉਮੀਦਵਾਰ ਐਲਾਨਿਆ ਜਾਂਦਾ ਹੈ ਤਾਂ ਉਹ ਉਨ੍ਹਾਂ ਨੂੰ ਆਪਣਾ ਸਮਰਥਨ ਦੇਣਗੇ। ਇਸ ਮੌਕੇ ਬਲਦੇਵ ਸਿੰਘ ਸੰਧੂ, ਗੁਰਪ੍ਰੀਤ ਸਿੰਘ ਸੰਧੂ, ਗੁਰਪ੍ਰੀਤ ਸਿੰਘ ਮਠਾਰੂ, ਕੁਲਦੀਪ ਸਿੰਘ ਬੌਂਸ, ਹਰਜਿੰਦਰ ਸਿੰਘ ਖੋਖਰ, ਰਿੰਕੂ ਸੰਧੂ, ਰਣਜੀਤ ਸਿੰਘ ਸੰਧੂ, ਮਨਿੰਦਰ ਸਿੰਘ, ਹਰਜੀਤ ਸਿੰਘ ਵਿਰਦੀ ਅਤੇ ਮੋਹਨ ਸਿੰਘ ਵਿਰਦੀ ਸਮੇਤ ਹੋਰ ਇਲਾਕਾ ਵਾਸੀਆਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਐਡਵੋਕੇਟ ਬਿਕਰਮਜੀਤ ਸਿੰਘ ਜੱਗਾ ਲੰਬੇ ਸਮੇਂ ਤੋਂ ਇਲਾਕੇ ਦੇ ਲੋਕਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਦੀ ਲੋਕਾਂ ਵਿੱਚ ਚੰਗੀ ਪਛਾਣ ਹੈ ਅਤੇ ਉਹ ਲਗਾਤਾਰ ਲੋਕਾਂ ਦੇ ਸੰਪਰਕ ਵਿੱਚ ਰਹਿੰਦੇ ਹਨ।ਉਨ੍ਹਾਂ ਕਿਹਾ ਕਿ ਬਿਕਰਮਜੀਤ ਸਿੰਘ ਜੱਗਾ ਲਗਾਤਾਰ ਤਿੰਨ ਵਾਰ ਮਿਊਂਸਪਲ ਕੌਂਸਲਰ ਚੁਣੇ ਜਾ ਚੁੱਕੇ ਹਨ। ਡੇਰਾ ਬਾਬਾ ਨਾਨਕ ਰੋਡ, ਸ਼ੁਕਰਪੁਰਾ, ਮਹਾਂਵੀਰ ਨਗਰ, ਚੰਦਰ ਨਗਰ, ਮੁਰਗੀ ਮੁਹੱਲਾ, ਸਟਾਫ ਰੋਡ, ਸਿੰਬਲ ਚੌਂਕ, ਗੁਰੂ ਨਾਨਕ ਨਗਰ, ਕਾਹਨੂੰਵਾਨ ਰੋਡ ਅਤੇ ਗਾਂਧੀ ਨਗਰ ਕੈਂਪ ਸਮੇਤ ਸਿਵਲ ਲਾਈਨ ਦੇ ਵੱਖ-ਵੱਖ ਇਲਾਕਿਆਂ ਵਿੱਚ ਉਨ੍ਹਾਂ ਦਾ ਲੋਕਾਂ ਨਾਲ ਪੁਰਾਣਾ ਸੰਪਰਕ ਹੈ। ਇਸ ਲਈ ਜਲਦ ਤੋਂ ਜਲਦ ਐਡਵੋਕੇਟ ਜੱਗਾ ਨੂੰ ਉਮੀਦਵਾਰ ਕਾਂਗਰਸ ਹਾਈਕਮਾਂਡ ਐਲਾਨੇ ਜਾਣੇ ਚਾਹੀਦੇ ਹਨ।