
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰਮਨ ਬਹਿਲ ਨੇ 33 ਲੱਖ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦੀ ਕਰਵਾਈ ਸ਼ੁਰੂਆਤ, 200 ਤੋਂ 300 ਘਰਾਂ ਨੂੰ ਮਿਲੇਗੀ ਵੱਡੀ ਰਾਹਤ

- ਰਮਨ ਬਹਿਲ ਨੇ 33 ਲੱਖ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦੀ ਕਰਵਾਈ ਸ਼ੁਰੂਆਤ, 200 ਤੋਂ 300 ਘਰਾਂ ਨੂੰ ਮਿਲੇਗੀ ਵੱਡੀ ਰਾਹਤ
ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ: ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਨਬੀਪੁਰ ਕਲੋਨੀ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਇੱਕ ਅਹਿਮ ਅਤੇ ਗੰਭੀਰ ਸਮੱਸਿਆ ਦਾ ਹੱਲ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਵੱਲੋਂ ਨਬੀਪੁਰ ਕਲੋਨੀ ਵਿੱਚ ਘਰਾਂ ਦੇ ਉਪਰੋਂ ਲੰਘਦੀਆਂ ਹਾਈ ਵੋਲਟੇਜ਼ ਬਿਜਲੀ ਦੀਆਂ ਲਾਈਨਾਂ ਨੂੰ ਰਸਤੇ ਅਨੁਸਾਰ ਸਿਫਟ ਕਰਨ ਦੇ ਮਹੱਤਵਪੂਰਨ ਪ੍ਰੋਜੈਕਟ ਦੀ ਸ਼ੁਰੂਆਤ ਕਰਵਾਈ ਗਈ। ਬਿਜਲੀ ਵਿਭਾਗ ਵੱਲੋਂ ਇਸ ਕੰਮ ਨੂੰ ਵਿਧੀਵਤ ਤਰੀਕੇ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ।
ਰਮਨ ਬਹਿਲ ਨੇ ਦੱਸਿਆ ਕਿ ਪੰਜਾਬ ਨਿਰਮਾਣ ਯੋਜਨਾ ਅਧੀਨ ਪੰਜਾਬ ਸਰਕਾਰ ਵੱਲੋਂ ਨਬੀਪੁਰ ਕਲੋਨੀ ਵਿੱਚ ਘਰਾਂ ਉਪਰੋਂ ਲੰਘਦੀਆਂ ਹਾਈ ਵੋਲਟੇਜ਼ ਬਿਜਲੀ ਦੀਆਂ ਲਾਈਨਾਂ ਨੂੰ ਸਿਫਟ ਕਰਨ ਲਈ ਲਗਭਗ 33 ਲੱਖ ਰੁਪਏ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਬਿਜਲੀ ਬੋਰਡ) ਨੂੰ ਜਮ੍ਹਾਂ ਕਰਵਾ ਦਿੱਤੇ ਗਏ ਹਨ। ਰਮਨ ਬਹਿਲ ਨੇ ਕਿਹਾ ਕਿ ਨਬੀਪੁਰ ਕਲੋਨੀ, ਜੋ ਵਾਰਡ ਨੰਬਰ 21 ਦਾ ਹਿੱਸਾ ਹੈ, ਲਗਭਗ 15 ਤੋਂ 20 ਸਾਲ ਪੁਰਾਣੀ ਹੈ, ਜਦਕਿ ਇੱਥੋਂ ਲੰਘ ਰਹੀਆਂ ਬਿਜਲੀ ਦੀਆਂ ਲਾਈਨਾਂ ਲਗਭਗ 30 ਤੋਂ 35 ਸਾਲ ਪੁਰਾਣੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰੋਜੈਕਟ ਮੁਕੰਮਲ ਹੋਣ ਨਾਲ ਨਬੀਪੁਰ ਕਲੋਨੀ ਦੇ ਲਗਭਗ 200 ਤੋਂ 300 ਘਰਾਂ ਦੇ ਵਸਨੀਕਾਂ ਨੂੰ ਵੱਡੀ ਰਾਹਤ ਮਿਲੇਗੀ। ਪ੍ਰੋਜੈਕਟ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 11 ਕੇ.ਵੀ ਫੀਡਰ ਜਾਪੂਵਾਲ ਅਤੇ 11 ਕੇਵੀ ਸਾਧੂ ਚੱਕ ਨੂੰ ਸਿਫਟ ਕਰਨ ਲਈ ਲਗਭਗ 7 ਲੱਖ 8 ਹਜ਼ਾਰ 814 ਰੁਪਏ, 11 ਕੇ.ਵੀ ਫੀਡਰ ਕਾਲਾ ਨੰਗਲ ਅਤੇ 11 ਕੇਵੀ ਪੀਰਾਂ ਬਾਗ ਨੂੰ ਸਿਫਟ ਕਰਨ ਲਈ ਲਗਭਗ 13 ਲੱਖ 48 ਹਜ਼ਾਰ 65 ਰੁਪਏ, ਜਦਕਿ 11 ਕੇ.ਵੀ ਫੀਡਰ ਮੀਰਪੁਰ, 11 ਕੇਵੀ ਬਥਵਾਲਾ ਅਤੇ 11 ਕੇਵੀ ਗੱਤਾ ਫੈਕਟਰੀ ਨਾਲ ਸਬੰਧਤ ਲਾਈਨਾਂ ਨੂੰ ਸਿਫਟ ਕਰਨ ਲਈ ਲਗਭਗ 12 ਲੱਖ 51 ਹਜ਼ਾਰ 219 ਰੁਪਏ ਖਰਚ ਕੀਤੇ ਜਾਣੇ ਹਨ। ਇਸ ਤਰ੍ਹਾਂ ਇਨ੍ਹਾਂ ਕੰਮਾਂ ਦੀ ਕੁੱਲ ਲਾਗਤ ਲਗਭਗ 33 ਲੱਖ 8 ਹਜ਼ਾਰ 98 ਰੁਪਏ ਬਣਦੀ ਹੈ। ਬਹਿਲ ਨੇ ਕਿਹਾ ਕਿ ਪਹਿਲਾਂ ਅਜਿਹੇ ਕੰਮਾਂ ਲਈ ਆਮ ਲੋਕਾਂ ਨੂੰ ਬਿਜਲੀ ਵਿਭਾਗ ਕੋਲ ਆਪਣੇ ਪੱਧਰ ’ਤੇ ਵੱਡੀਆਂ ਰਕਮਾਂ ਜਮ੍ਹਾਂ ਕਰਵਾਉਣੀਆਂ ਪੈਂਦੀਆਂ ਸਨ, ਪਰ ਪੰਜਾਬ ਸਰਕਾਰ ਵੱਲੋਂ ਪੰਜਾਬ ਨਿਰਮਾਣ ਯੋਜਨਾ ਅਧੀਨ 33 ਲੱਖ ਰੁਪਏ ਮੁਹੱਈਆ ਕਰਵਾਉਣਾ ਇਸ ਗੱਲ ਦਾ ਸਬੂਤ ਹੈ ਕਿ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਿਰਫ਼ ਸੁਣਦੀ ਹੀ ਨਹੀਂ, ਸਗੋਂ ਉਨ੍ਹਾਂ ਦੇ ਹੱਲ ਲਈ ਲੋੜੀਂਦੇ ਸਰੋਤ ਵੀ ਮੁਹੱਈਆ ਕਰਵਾ ਰਹੀ ਹੈ। ਇਸ ਮੌਕੇ ਚੇਅਰਮੈਨ ਬਲਾਕ ਸੰਮਤੀ ਰਣਜੀਤ ਸਿੰਘ ਰਾਣਾ, ਸੰਗਠਨ ਪ੍ਰਧਾਨ ਵਿਧਾਨ ਸਭਾ ਹਲਕਾ ਗੁਰਦਾਸਪੁਰ ਭਾਰਤ ਭੂਸ਼ਣ ਸ਼ਰਮਾ, ਬਲਾਕ ਪ੍ਰਧਾਨ ਨਰਿੰਦਰ ਸਿੰਘ ਨਬੀਪੁਰ, ਐਕਸੀਅਨ ਬਿਜਲੀ ਬੋਰਡ ਕੁਲਦੀਪ ਸਿੰਘ, ਐਸ.ਡੀ.ਓ. ਬਿਜਲੀ ਬੋਰਡ ਭੁਪਿੰਦਰ ਸਿੰਘ ਕਲੇਰ, ਸਿੱਖਿਆ ਹਲਕਾ ਕੋਆਰਡੀਨੇਟਰ ਅਸ਼ਵਨੀ ਸ਼ਰਮਾ, ਹਨੀ ਬਹਿਲ, ਕਬੀਰ ਬਹਿਲ, ਬਾਵਾ ਬਹਿਲ, ਨਿੱਕੂ ਸ਼ੇਰਗਿੱਲ, ਸਰਪੰਚ ਪਿੰਡ ਬੱਬਰੀ, ਰਿਟਾਇਰਡ ਪ੍ਰਿੰਸੀਪਲ ਬਲਬੀਰ ਸਿੰਘ, ਪਰਮਜੀਤ ਸਿੰਘ ਨਾਬੀਪੁਰ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ, ਅਹੁਦੇਦਾਰ, ਵਰਕਰ ਅਤੇ ਵਾਰਡ ਨੰਬਰ 21 ਅਤੇ 22 ਦੇ ਵਸਨੀਕ ਹਾਜ਼ਰ ਸਨ।