ਬਟਾਲਾ ’ਚ ਸਜਾਈ ਜਾਵੇਗੀ ਸ਼੍ਰੀ ਮਹਾਕਾਲ ਜੀ ਦੀ ਚੌਥੀ ਸ਼ੋਭਾ ਯਾਤਰਾ : ਭਾਟੀਆ ਅਭਿਨਵ ਸੇਖੜੀ ਨੂੰ ਸੱਦਾ ਪੱਤਰ ਦਿੰਦੇ ਰਾਕੇਸ਼ ਭਾਟੀਆ ਕੇਸ਼ੀ ਕਲੱਬ ਪ੍ਰਧਾਨ।
Publish Date: Wed, 18 Nov 2026 04:44 PM (IST)
Updated Date: Thu, 19 Nov 2026 04:02 AM (IST)
ਫੋਟੋ: 18ਬੀਟੀਐਲ13 ਅਭਿਨਵ ਸੇਖੜੀ ਨੂੰ ਸੱਦਾ ਪੱਤਰ ਦਿੰਦੇ ਰਾਕੇਸ਼ ਭਾਟੀਆ ਕੇਸ਼ੀ ਕਲੱਬ ਪ੍ਰਧਾਨ। ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ : ਜੈ ਮਾਤਾ ਸ਼ੇਰਾਂਵਾਲੀ ਕਲੱਬ ਮੀਆਂ ਮੁਹੱਲਾ ਬਟਾਲਾ ਵੱਲੋਂ ਹਰ ਸਾਲ ਵਾਂਗ ਇਸ ਵਾਰ ਵੀ ਸ਼੍ਰੀ ਮਹਾਕਾਲ ਜੀ ਦੀ ਸ਼ੋਭਾ ਯਾਤਰਾ ਸ਼ਰਧਾ ਤੇ ਉਤਸ਼ਾਹ ਨਾਲ ਸਜਾਈ ਜਾ ਰਹੀ ਹੈ, ਜਿਸ ਸਬੰਧੀ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਲਬ ਪ੍ਰਧਾਨ ਰਾਕੇਸ਼ ਭਾਟੀਆ ਕੇਸ਼ੀ ਨੇ ਯੁਵਾ ਭਾਜਪਾ ਆਗੂ ਅਭਿਨਵ ਸੇਖੜੀ ਨੂੰ ਸੱਦਾ ਪੱਤਰ ਦੇਣ ਉਪਰੰਤ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਸ੍ਰੀ ਮਹਾਕਾਲ ਜੀ ਦੀ ਚੌਥੀ ਸ਼ੋਭਾ ਯਾਤਰਾ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਇਸ ਸਬੰਧੀ ਸੇਵਾਦਾਰਾਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 27 ਨਵੰਬਰ ਨੂੰ ਦੁਪਹਿਰ 12 ਵਜੇ ਪੁਰਾਣੀ ਅਨਾਜ ਮੰਡੀ ਬਟਾਲਾ ਤੋਂ ਸ਼ੋਭਾ ਯਾਤਰਾ ਸ਼ੁਰੂ ਹੋਵੇਗੀ, ਜੋ ਸ਼ਹਿਰ ਦੀ ਪਰਿਕਰਮਾ ਕਰਦੀ ਹੋਈ ਮੀਆਂ ਮੁਹੱਲਾ ਰਾਮਲੀਲਾ ਗਰਾਊਂਡ ਵਿਖੇ ਪਹੁੰਚ ਕੇ ਸੰਪੰਨ ਹੋਵੇਗੀ। ਉਨ੍ਹਾਂ ਦੱਸਿਆ ਕਿ ਸ਼ੋਭਾ ਯਾਤਰਾ ਦੌਰਾਨ ਰਾਘਵ ਮਹਾਕਾਲ ਕਪੂਰਥਲਾ, ਤ੍ਰਿਵੇਦੀ ਆਰਟ ਗਰੁੱਪ ਰਤਲਾਮ (ਮੱਧ ਪ੍ਰਦੇਸ਼) ਅਤੇ ਨਾਗੇਚੰਦਰੈਸ਼ਵਰ ਭਗਤ ਮੰਡਲ ਉਜੈਨ (ਮੱਧ ਪ੍ਰਦੇਸ਼) ਵੱਲੋਂ ਸੁੰਦਰ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਜੈ ਮਾਤਾ ਸ਼ੇਰਾਂਵਾਲੀ ਕਲੱਬ ਵੱਲੋਂ 28 ਨਵੰਬਰ ਨੂੰ ਮੀਆਂ ਮੁਹੱਲਾ ਬਟਾਲਾ ਵਿਖੇ 28ਵਾਂ ਸਾਲਾਨਾ ਜਾਗਰਣ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਸ਼ੋਭਾ ਯਾਤਰਾ ’ਚ ਸ਼ਾਮਲ ਹੋ ਕੇ ਸ਼੍ਰੀ ਮਹਾਕਾਲ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਅਭਿਨਵ ਸੇਖੜੀ ਨੇ ਜੈ ਮਾਤਾ ਸ਼ੇਰਾਂਵਾਲੀ ਕਲੱਬ ਵੱਲੋਂ ਕੀਤੇ ਜਾ ਰਹੇ ਇਕ ਧਾਰਮਿਕ ਕਾਰਜ ਦੀ ਸ਼ਲਾਘਾ ਕੀਤੀ।