- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰ. ਮੋਹਨ ਲਾਲ ਐੱਸਡੀ ਕਾਲਜ ਦਾ ਬੀਏ ਦੂਜਾ ਤੇ ਚੌਥਾ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ

ਧਰਮਿੰਦਰ ਸਿੰਘ ਬਾਠ, ਪੰਜਾਬੀ ਜਾਗਰਣ
ਫਤਿਹਗੜ੍ਹ ਚੂੜੀਆਂ :ਪੰਡਤ ਮੋਹਨ ਲਾਲ ਐੱਸਡੀ ਕਾਲਜ ਫਾਰ ਗਰਲਜ਼ ਫਤਿਹਗੜ੍ਹ ਚੂੜੀਆਂ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਲਈ ਗਈ ਬੀਏ ਦੂਜਾ ਤੇ ਚੌਥਾ ਸਮੈਸਟਰ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਜਿਕਰਯੋਗ ਹੈ ਕੇ ਦੂਜੇ ਸਮੈਸਟਰ ਵਿਚੋਂ ਸਿਮਰਨਦੀਪ ਕੌਰ ਨੇ 8.04, ਗੁਰਲੀਨ ਕੌਰ ਨੇ 8.00 ਨਾਲ ਜਦਕਿ ਅਰਸ਼ਦੀਪ ਕੌਰ ਅਤੇ ਸਹਿਜਪ੍ਰੀਤ ਕੌਰ ਨੇ ਸਾਂਝੇ ਤੌਰ 'ਤੇ 7.79 ਐੱਸਜੀਪੀਏ ਨਾਲ ਕਾਲਜ ਵਿੱਚੋਂ ਕ੍ਰਮਵਾਰ ਪਹਿਲਾ ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਚੌਥੇ ਸਮੈਸਟਰ ਵਿੱਚੋਂ ਪਲਕਪ੍ਰੀਤ ਕੌਰ ਨੇ 7.71, ਨਵਨੀਤ ਕੌਰ ਨੇ 7.46 ਤੇ ਗੁਰਵਿੰਦਰ ਕੌਰ ਨੇ 7.31 ਐੱਸਜੀਪੀਏ ਹਾਸਲ ਕਰਕੇ ਕਾਲਜ ਵਿਚੋਂ ਕ੍ਰਮਵਾਰ ਪਹਿਲਾ ,ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ। ਕਾਲਜ ਪ੍ਰਿੰਸੀਪਲ ਡਾ.ਮ੍ਰਿਣਾਲ ਗੁਪਤਾ ਨੇ ਮਿਹਨਤੀ ਵਿਦਿਆਰਥਣਾਂ ਨੂੰ ਜਿਥੇ ਵਧਾਈ ਦਿੱਤੀ, ਉਥੇ ਉਨਾਂ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਵੀ ਕੀਤਾ। ਉਨ੍ਹਾਂ ਸਮੂਹ ਆਰਟਸ ਵਿਭਾਗ ਦੇ ਸਟਾਫ ਨੂੰ ਵੀ ਮੁਬਾਰਕ ਦਿੱਤੀ।