ਬਟਾਲਾ ’ਚ 15 ਫੁੱਟ ਉੱਚਾ ਕੂੜੇ ਦਾ ਢੇਰ ਹਟਾਉਣ ਦੀ ਕਾਰਵਾਈ ਸ਼ੁਰੂ : ਅਮਨ ਸ਼ਿੰਗਾਰੀ ਬਟਾਲਾ ਵਿੱਚ 15 ਫੁੱਟ ਉੱਚਾ ਕੂੜੇ ਦਾ ਢੇਰ ਹਟਾਉਣ ਦੀ ਕਾਰਵਾਈ ਸ਼ੁਰੂ : ਅਮਨ ਸ਼ਿੰਗਾਰੀ
Publish Date: Fri, 13 Nov 2026 05:29 PM (IST)
Updated Date: Sat, 14 Nov 2026 04:03 AM (IST)
ਫੋਟੋ: 13ਬੀਟੀਐਲ11 ਜੇਸੀਬੀ ਰਾਹੀਂ ਕੂੜੇ ਦਾ ਢੇਰ ਹਟਾਏ ਜਾਣ ਦ੍ਰਿਸ਼ ਫੋਟੋ: 13ਬੀਟੀਐਲ12 ਜਾਣਕਾਰੀ ਦਿੰਦੇ ਅਮਨ ਸ਼ਿੰਗਾਰੀ। ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ : ਸ਼ਹਿਰ ’ਚ ਇਕ ਅਜਿਹੀ ਗਲੀ ਵੀ ਮੌਜੂਦ ਸੀ, ਜਿੱਥੇ ਲੰਮੇ ਸਮੇਂ ਤੋਂ ਕੂੜੇ ਅਤੇ ਮਲਬੇ ਦੇ ਲੱਗੇ ਢੇਰ ਕਾਰਨ ਲੋਕਾਂ ਦਾ ਲੰਘਣਾ ਵੀ ਮੁਸ਼ਕਲ ਹੋ ਗਿਆ ਸੀ। ਹਾਲਾਤ ਇੰਨੇ ਗੰਭੀਰ ਹੋ ਚੁੱਕੇ ਸਨ ਕਿ ਗਲੀ ’ਚ ਕੂੜੇ ਅਤੇ ਮਲਬੇ ਦਾ ਢੇਰ ਲਗਭਗ 15 ਫੁੱਟ ਤੱਕ ਉੱਚਾ ਹੋ ਗਿਆ ਸੀ ਅਤੇ ਇਸ ਕਾਰਨ ਪੂਰੀ ਗਲੀ ਹੀ ਬੰਦ ਹੋ ਕੇ ਰਹਿ ਗਈ ਸੀ। ਇਲਾਕਾ ਵਾਸੀਆਂ ਵੱਲੋਂ ਲੰਮੇ ਸਮੇਂ ਤੋਂ ਇਸ ਸਮੱਸਿਆ ਦੇ ਹੱਲ ਲਈ ਵੱਖ-ਵੱਖ ਪੱਧਰਾਂ ’ਤੇ ਮੰਗ ਉਠਾਈ ਜਾ ਰਹੀ ਸੀ, ਪਰ ਲੋਕਾਂ ਨੂੰ ਕੋਈ ਠੋਸ ਰਾਹਤ ਨਹੀਂ ਮਿਲ ਰਹੀ ਸੀ। ਆਖ਼ਰਕਾਰ ਜਦੋਂ ਇਹ ਗੰਭੀਰ ਮਾਮਲਾ ਸਮਾਜ ਸੇਵੀ ਅਮਨ ਸ਼ਿੰਗਾਰੀ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ਲੋਕਾਂ ਦੀ ਇਸ ਮੁਸ਼ਕਲ ਨੂੰ ਗੰਭੀਰਤਾ ਨਾਲ ਲੈਂਦਿਆਂ ਨਗਰ ਨਿਗਮ ਦੇ ਸਹਿਯੋਗ ਨਾਲ ਇਹ ਮਾਮਲਾ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਧਿਆਨ ਵਿੱਚ ਲਿਆਂਦਾ, ਜਿਸ ’ਤੇ ਵਿਧਾਇਕ ਕਲਸੀ ਨੇ ਤੁਰੰਤ ਕਾਰਵਾਈ ਕਰਦਿਆਂ ਨਿਗਮ ਦੇ ਸਬੰਧਤ ਅਧਿਕਾਰੀਆਂ ਦੀ ਡਿਊਟੀ ਲਗਾਉਂਦਿਆਂ ਗਲੀ ਵਿੱਚ ਲੱਗੇ ਕੂੜੇ ਅਤੇ ਮਲਬੇ ਨੂੰ ਚੁੱਕਣ ਦੇ ਨਿਰਦੇਸ਼ ਦਿੱਤੇ ਅਤੇ ਅੱਜ ਮੌਕੇ ’ਤੇ ਸਫ਼ਾਈ ਅਤੇ ਮਲਬਾ ਚੁੱਕਣ ਦਾ ਕੰਮ ਸ਼ੁਰੂ ਕਰ ਦਿੱਤਾ, ਜਿਸ ’ਤੇ ਲੋਕਾਂ ਨੇ ਅਮਨ ਸ਼ਿੰਗਾਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਇਹ ਬਹੁਤ ਵੱਡੀ ਰਾਹਤ ਵਾਲੀ ਗੱਲ ਹੈ ਅਤੇ ਜਲਦ ਹੀ ਗਲੀ ਵਿੱਚੋਂ ਸਾਰਾ ਮਲਬਾ ਹਟਾ ਕੇ ਰਸਤਾ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ। ਇਸ ਮੌਕੇ ਸਮਾਜ ਸੇਵੀ ਸ਼ਿੰਗਾਰੀ ਨੇ ਇਸ ਕੰਮ ਲਈ ਵਿਧਾਇਕ ਕਲਸੀ ਦਾ ਧੰਨਵਾਦ ਕੀਤਾ।