- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਸਨਮਾਨ ਸਮਾਰੋਹ 22 ਨਵੰਬਰ ਨੂੰ

ਸਰਬਜੀਤ ਚਾਹਲ, ਪੰਜਾਬੀ ਜਾਗਰਣ
ਗੁਰਦਾਸਪੁਰ : ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਦੀ ਵਿਸ਼ੇਸ ਇਕੱਤਰਤਾ ਸ਼ਹੀਦ ਬਲਜੀਤ ਸਿੰਘ ਯਾਦਗਾਰੀ ਹਾਲ ਗੁਰਦਾਸਪੁਰ ਵਿਖੇ ਜ਼ਿਲ੍ਹਾ ਸਾਹਿਤ ਕੇਂਦਰ ਦੇ ਪ੍ਰਧਾਨ ਡਾ. ਲੇਖ ਰਾਜ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ 33ਵਾਂ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਸ਼ਾਨਾਮੱਤਾ ਸਨਮਾਨ-ਸਮਾਗਮ, ਜਿਸ ਵਿੱਚ ਪੰਜਾਬ ਭਰ ਤੋਂ ਸਾਹਿਤਕਾਰ, ਵਿਦਵਾਨ ਅਤੇ ਵੱਖ-ਵੱਖ ਸਮਾਜਕ ਵਿਸ਼ਿਆਂ ਦੇ ਮਾਹਰ ਪਹੁੰਚਦੇ ਹਨ ਅਤੇ ਨਿਰਧਾਰਤ ਵਿਸ਼ੇ ਉੱਤੇ ਗੰਭੀਰ ਭਾਸ਼ਨ ਅਤੇ ਵਿਚਾਰਾਂ ਕੀਤੀਆਂ ਜਾਂਦੀਆਂ ਹਨ, ਨੂੰ ਸ਼ਾਨੋ-ਸ਼ੌਕਤ ਨਾਲ ਨੇਪਰੇ ਚਾੜ੍ਹਨ ਹਿਤ ਵਿਸਥਾਰਪੂਰਵਕ ਵਿਚਾਰ ਚਰਚਾ ਕੀਤੀ ਗਈ ਅਤੇ ਹਰ ਸਾਲ ਦੀ ਤਰਜ਼ ’ਤੇ ਮੈਂਬਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਆਗੂਆਂ ਨੇ ਦੱਸਿਆ ਕਿ ਇਸ ਵਾਰੀ ਵਿਚਾਰ ਚਰਚਾ ਦਾ ਵਿਸ਼ਾ ਰਹੇਗਾ ‘ਨਸ਼ੇ, ਸਮਾਜ, ਸਰਕਾਰ ਅਤੇ ਸਾਹਿਤ’ ਇਸ ਵਾਰ ਦਾ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਸਨਮਾਨ ਕਹਾਣੀਕਾਰ ਡਾ. ਸੁਖਪਾਲ ਸਿੰਘ ਥਿੰਦ ਅਤੇ ਉਤਸ਼ਾਹ-ਵਰਧਕ ਸਨਮਾਨ ਅੰਮ੍ਰਿਤਪਾਲ ਕੌਰ ਕਲੇਰ ਨੂੰ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਸਾਹਿਤਕਾਰਾਂ ਅਤੇ ਹੋਰ ਸਮਾਜਕ ਵਿਸ਼ਲੇਸ਼ਕਾਂ ਤੋਂ ਇਲਾਵਾ ਹੋਰ ਵੀ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਇਸ ਸਮਾਗਮ ਵਿੱਚ ਰਾਮ ਸਿੰਘ ਦੱਤ ਯਾਦਗਾਰ ਭਵਨ (ਪਿੱਛੇ ਪੁਰਾਣਾ ਬੱਸ ਸਟੈਂਡ) ਗੁਰਦਾਸਪੁਰ ਵਿਖੇ 22 ਦਸੰਬਰ ਦਿਨ ਐਤਵਾਰ ਨੂੰ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਸਹਿਯੋਗ ਕਰਨ ਹਿਤ ਨਿਮਰਤਾ ਸਹਿਤ ਖੁੱਲ੍ਹਾ ਸੱਦਾ ਦਿੱਤਾ। ਇਸ ਇਕੱਤਰਤਾ ਵਿੱਚ ਡਾ. ਲੇਖ ਰਾਜ, ਮੱਖਣ ਕੁਹਾੜ, ਮੰਗਤ ਚੰਚਲ, ਸੀਤਲ ਸਿੰਘ ਗੁਨੋਪੁਰੀ, ਗੁਰਮੀਤ ਬਾਜਵਾ, ਬੂਟਾ ਰਾਮ ਆਜ਼ਾਦ, ਸੋਹਣ ਸਿੰਘ ਆਦਿ ਹਾਜ਼ਰ ਹੋਏ।