ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਸਨਮਾਨ ਸਮਾਰੋਹ 22 ਨੂੰ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਸਨਮਾਨ ਸਮਾਰੋਹ 22 ਨਵੰਬਰ ਨੂੰ
Publish Date: Wed, 04 Nov 2026 04:05 PM (IST)
Updated Date: Wed, 04 Nov 2026 04:08 PM (IST)
ਸਰਬਜੀਤ ਚਾਹਲ, ਪੰਜਾਬੀ ਜਾਗਰਣ ਗੁਰਦਾਸਪੁਰ: ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਦੀ ਵਿਸ਼ੇਸ ਇਕੱਤਰਤਾ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਜ਼ਿਲ੍ਹਾ ਸਾਹਿਤ ਕੇਂਦਰ ਦੇ ਪ੍ਰਧਾਨ ਡਾ. ਲੇਖ ਰਾਜ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਵਿਸ਼ੇਸ ਤੌਰ ’ਤੇ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਸਲਾਨਾ ਸਨਮਾਨ-ਸਮਾਰੋਹ ਕਰਨ ਸਬੰਧੀ ਵਿਸਥਾਰ ਸਹਿਤ ਵਿਚਾਰ-ਚਰਚਾ ਤੋਂ ਬਾਅਦ ਇਸ ਵਾਰ ਦਾ ਇਹ ਸ਼ਾਨਾਮੱਤਾ ਸਮਾਗਮ 22 ਨਵੰਬਰ ਦਿਨ ਐਤਵਾਰ ਨੂੰ ਪ੍ਰਿੰਸੀਪਲ ਸੁਜਾਨ ਸਿੰਘ ਤੇ ਡਾ.ਨਿਰਮਲ ਸਿੰਘ ਆਜ਼ਾਦ ਦੇ ਪਰਿਵਾਰਾਂ ਦੇ ਸਹਿਯੋਗ ਨਾਲ ਸਥਾਨਕ ਰਾਮ ਸਿੰਘ ਦੱਤ ਯਾਦਗਾਰੀ ਹਾਲ ਗੁਰਦਾਸਪੁਰ ਵਿਖੇ ਕਰਵਾਏ ਜਾਣ ਦਾ ਫੈਸਲਾ ਲਿਆ ਗਿਆ। ਇਸ ਦੇ ਨਾਲ ਹੀ ਇਸ ਵਾਰੀ ਦਾ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਪੁਰਸਕਾਰ ਕਹਾਣੀਕਾਰ ਸੁਖਪਾਲ ਸਿੰਘ ਥਿੰਦ ਨੂੰ ਦੇਣ ਦਾ ਫੈਸਲਾ ਲਿਆ ਗਿਆ ਤੇ ਉਤਸ਼ਾਹ-ਵਰਧਕ ਸਨਮਾਨ ਉੱਭਰਦੀ ਕਹਾਣੀਕਾਰਾ ਅਮ੍ਰਿਤਪਾਲ ਕੌਰ ਕਲੇਰ ਨੂੰ ਦੇਣ ਦਾ ਫੈਸਲਾ ਲਿਆ ਗਿਆ ਤੇ ਡਾ. ਨਿਰਮਲ ਸਿੰਘ ਆਜ਼ਾਦ ਯਾਦਗਾਰੀ ਪੁਰਸਕਾਰ ਰਣਜੀਤ ਸਿੰਘ ਘੁੰਮਣ ਨੂੰ ਦਿੱਤਾ ਜਾਣ ਦਾ ਫੈਸਲਾ ਹੋਇਆ। ਵਿਚਾਰ-ਚਰਚਾ ਦਾ ਵਿਸ਼ਾ ਰਹੇਗਾ ਨਸ਼ੇ, ਸਮਾਜ, ਸਰਕਾਰ ਤੇ ਸਾਹਿਤਕਾਰ। ਇਸ ਵਾਰ ਦੇ ਮੁੱਖ ਬੁਲਾਰੇ ਹੋਣਗੇ ਪ੍ਰੋਫੈਸਰ ਜੈ ਪਾਲ ਸਿੰਘ ਹੋਣਗੇ। ਇਸ ਇਕੱਤਰਤਾ ਵਿੱਚ ਡਾ.ਲੇਖ ਰਾਜ, ਮੱਖਣ ਕੁਹਾੜ, ਮੰਗਤ ਚੰਚਲ, ਸੀਤਲ ਸਿੰਘ ਗੁਨੋਪੁਰੀ, ਗੁਰਮੀਤ ਬਾਜਵਾ, ਬੂਟਾ ਰਾਮ ਆਜ਼ਾਦ, ਸੋਹਣ ਸਿੰਘ, ਡਾ. ਸੁਖਵਿੰਦਰ ਸਿੰਘ, ਗੋਪਾਲ ਸ਼ਰਮਾ ਫਿਰੋਜ਼ਪੁਰੀ, ਕੁਲਜੀਤ ਸਿੰਘ ਰੰਧਾਵਾ, ਹਰਪਾਲ ਸਿੰਘ ਬੈਂਸ, ਕੁਲਦੀਪ ਸਿੰਘ ਘਾਂਗਲਾ, ਵਿਜੇ ਅਗਨੀਹੋਤਰੀ ਤੇ ਵਿਜੇ ਤਾਲਿਬ ਆਦਿ ਹਾਜ਼ਰ ਹੋਏ।