ਅਧਿਆਪਕ ਪੁਰਸਕਾਰ ਨਾਲ ਪ੍ਰਿੰਸੀਪਲ ਤੇ ਪੰਜ ਟੀਚਰ ਸਨਮਾਨਿਤ
ਅਧਿਆਪਕ ਪੁਰਸਕਾਰ ਨਾਲ ਪ੍ਰਿੰਸੀਪਲ ਅਤੇ ਪੰਜ ਟੀਚਰ ਸਨਮਾਨਿਤ
Publish Date: Thu, 08 Oct 2026 03:02 PM (IST)
Updated Date: Thu, 08 Oct 2026 03:05 PM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ: ਡਾ. ਐੱਮਆਰਐੱਸ ਭੱਲਾ ਡੀਏਵੀ ਸਕੂਲ ਕਿਲਾ ਮੰਡੀ ਬਟਾਲਾ ਲਈ ਇਹ ਬਹੁਤ ਹੀ ਮਾਣ ਅਤੇ ਖੁਸ਼ੀ ਦਾ ਮੌਕਾ ਹੈ ਕਿ ਸਕੂਲ ਦੀ ਪ੍ਰਿੰਸੀਪਲ ਰਿਚਾ ਮਹਾਜਨ ਸਮੇਤ ਪੰਜ ਸਮਰਪਿਤ ਅਧਿਆਪਕਾਂ ਨੂੰ ਪਰਿਵਾਰ ਪ੍ਰਬੋਧਨ ਪੰਜਾਬ ਵੱਲੋਂ ‘ਗੁਰੂ ਵੰਦਨਾ’ ਸਮਾਰੋਹ ਦੌਰਾਨ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਮਨਦੀਪ ਕਾਲੀਆ, ਸੁਨੀਤਾ, ਨਿਤਿਕਾ, ਮੋਨਿਕਾ ਤੇ ਸੁਮੀਤ ਨੂੰ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ, ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ, ਮਿਹਨਤ, ਲਗਨ ਅਤੇ ਸਿੱਖਿਆ ਪ੍ਰਤੀ ਵਚਨਬੱਧਤਾ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਨੀਂਹ ਮਜ਼ਬੂਤ ਕਰਨ ਅਤੇ ਉਨ੍ਹਾਂ ਵਿੱਚ ਚੰਗੇ ਸੰਸਕਾਰ, ਗਿਆਨ ਅਤੇ ਜੀਵਨ ਮੁੱਲ ਪੈਦਾ ਕਰਨ ਲਈ ਕੀਤੇ ਜਾ ਰਹੇ ਨਿਰੰਤਰ ਯਤਨਾਂ ਦਾ ਪ੍ਰਤੀਕ ਹੈ। ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ.) ਰਾਜੇਸ਼ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਸਹਾਇਕ ਜ਼ਿਲ੍ਹਾ ਸਿੱਖਿਆ ਅਫ਼ਸਰ ਅਨਿਲ ਸ਼ਰਮਾ ਅਤੇ ਡੀਐੱਸਸੀ ਫਰਮ ਦੇ ਮਾਲਕ ਅਰੁਣ ਅਗਰਵਾਲ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ, ਜਿੰਨਾਂ ਵਲੋਂ ਸਨਮਾਨਿਤ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ। ਪ੍ਰਿੰਸੀਪਲ ਰਿਚਾ ਮਹਾਜਨ ਨੇ ਪਰਿਵਾਰ ਪ੍ਰਬੋਧਨ ਪੰਜਾਬ ਦਾ ਧੰਨਵਾਦ ਕੀਤਾ।