- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਿੰਸੀਪਲ ਅਮਿਤ ਸਿੰਘ ਨੋਗਾ ਮੀਟਿੰਗ ਦੌਰਾਨ ਮਾਪਿਆਂ ਨੂੰ ਬੱਚਿਆਂ ਦੀ ਕਾਰਗੁਜ਼ਾਰੀ ਬਾਰੇ ਦੱਸਦੇ ਹੋਏ।

ਪੰਜਾਬੀ ਜਾਗਰਣ ਟੀਮ, ਕਾਦੀਆਂ : ਐੱਸਐੱਸ ਬਾਜਵਾ ਮੈਮੋਰੀਅਲ ਪਬਲਿਕ ਸਕੂਲ ਕਾਦੀਆਂ ਵਿੱਚ ਪਹਿਲੇ ਸੈਸ਼ਨ ਦੀ ਮਾਪੇ-ਅਧਿਆਪਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਬੱਚਿਆਂ ਦੇ ਪਹਿਲੇ ਸੈਸ਼ਨ ਦੇ ਪੇਪਰ ਮਾਪਿਆਂ ਨੂੰ ਦਿਖਾਉਂਦਿਆਂ ਉਨ੍ਹਾਂ ਦੇ ਪ੍ਰਦਰਸ਼ਨ ਬਾਰੇ ਚਰਚਾ ਕੀਤੀ। ਮੀਟਿੰਗ ਦੌਰਾਨ ਵਿਗਿਆਨ ਅਤੇ ਅੰਗਰੇਜ਼ੀ ਵਿਸ਼ਿਆਂ ਨਾਲ ਸਬੰਧਤ ਵੱਖ-ਵੱਖ ਮਾਡਲ ਪ੍ਰਦਰਸ਼ਿਤ ਕੀਤੇ ਗਏ। 12ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਹੀਮੋਡਾਇਲਿਸਿਸ ਅਤੇ ਹਾਈਡ੍ਰੌਲਿਕ ਆਰਮ ਦੇ ਮਾਡਲ ਪੇਸ਼ ਕੀਤੇ ਗਏ। ਇਸੇ ਤਰ੍ਹਾਂ 11ਵੀਂ ਜਮਾਤ ਦੇ ਵਿਦਿਆਰਥੀਆਂ ਨੇ ਚੰਦਰਯਾਨ-3 ਅਤੇ ਟ੍ਰਿਗਨੋਮੈਟ੍ਰਿਕ ਰੇਸ਼ਿਓਜ਼/ਹੈਂਡ ਰੂਲ ਦੇ ਮਾਡਲ ਪੇਸ਼ ਕੀਤੇ। 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਰਿਫਲੈਕਸ਼ਨ ਆਫ਼ ਲਾਈਟ ਅਤੇ ਪਾਰਟਸ ਆਫ਼ ਸਪੀਚ, 9ਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਰਕੂਲੇਸ਼ਨ ਆਫ਼ ਹਾਰਟ ਅਤੇ ਪਾਰਟਸ ਆਫ਼ ਸਰਕਲ, 8ਵੀਂ ਜਮਾਤ ਦੇ ਵਿਦਿਆਰਥੀਆਂ ਨੇ ਹੀਮੋਡਾਇਲਿਸਿਸ ਵਰਕਿੰਗ ਮਾਡਲ, ਜਦਕਿ 7ਵੀਂ ਜਮਾਤ ਦੇ ਵਿਦਿਆਰਥੀਆਂ ਨੇ ਡੇ ਐਂਡ ਨਾਈਟ, ਟਿਲ ਐਂਡ ਡਾਈ ਅਤੇ ਐਕਸ਼ਨ ਵਰਬ ਨਾਲ ਸਬੰਧਤ ਆਕਰਸ਼ਕ ਮਾਡਲ ਤਿਆਰ ਕੀਤੇ। ਵਿਦਿਆਰਥੀਆਂ ਨੇ ਆਪਣੇ-ਆਪਣੇ ਮਾਡਲਾਂ ਬਾਰੇ ਆਪਣੇ ਸ਼ਬਦਾਂ ਵਿੱਚ ਜਾਣਕਾਰੀ ਵੀ ਦਿੱਤੀ। ਇਨ੍ਹਾਂ ਮਾਡਲਾਂ ਰਾਹੀਂ ਵਿਦਿਆਰਥੀਆਂ ਨੇ ਵਿਸ਼ਿਆਂ ਨੂੰ ਬਹੁਤ ਹੀ ਰੋਚਕ ਅਤੇ ਪ੍ਰਯੋਗਾਤਮਕ ਢੰਗ ਨਾਲ ਸਮਝਾਇਆ, ਜਿਸ ਦੀ ਮਾਪਿਆਂ ਵੱਲੋਂ ਖੂਬ ਸ਼ਲਾਘਾ ਕੀਤੀ ਗਈ। ਸਕੂਲ ਡਾਇਰੈਕਟਰ ਐੱਮਐੱਲ ਸ਼ਰਮਾ, ਪ੍ਰਿੰਸੀਪਲ ਅਮਿਤ ਸਿੰਘ ਨੋਗਾ ਅਤੇ ਵਾਈਸ ਪ੍ਰਿੰਸੀਪਲ ਕਪਿਲ ਸ਼ਰਮਾ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਰਚਨਾਤਮਕਤਾ ਦੀ ਸਰਾਹਨਾ ਕੀਤੀ। ਸਕੂਲ ਪ੍ਰਧਾਨ ਡਾ. ਰਾਜੇਸ਼ ਸ਼ਰਮਾ ਅਤੇ ਕੋਆਰਡੀਨੇਟਰ ਡਾ. ਸ਼ਾਲਿਨੀ ਸ਼ਰਮਾ ਨੇ ਕਿਹਾ ਕਿ ਇਸ ਦੌਰਾਨ ਹਰੇਕ ਬੱਚੇ ਦੀ ਅਕਾਦਮਿਕ ਪ੍ਰਗਤੀ, ਸਿੱਖਣ ਦੀ ਗਤੀ, ਰੁਚੀਆਂ ਅਤੇ ਕਮਜ਼ੋਰੀਆਂ ਬਾਰੇ ਮਾਪਿਆਂ ਨਾਲ ਖੁੱਲ੍ਹ ਕੇ ਚਰਚਾ ਕੀਤੀ ਜਾਂਦੀ ਹੈ, ਤਾਂ ਜੋ ਸਮੇਂ ਸਿਰ ਲੋੜੀਂਦੇ ਸੁਧਾਰਾਤਮਕ ਕਦਮ ਚੁੱਕੇ ਜਾ ਸਕਣ। ਪੀਟੀਐੱਮ ਦੌਰਾਨ ਬੱਚਿਆਂ ਦੀ ਹਾਜ਼ਰੀ, ਨਿਯਮਿਤਤਾ, ਹੋਮਵਰਕ, ਕਲਾਸ ਵਿੱਚ ਭਾਗੀਦਾਰੀ ਅਤੇ ਪ੍ਰੀਖਿਆ ਨਤੀਜਿਆਂ ਬਾਰੇ ਵੀ ਮਾਪਿਆਂ ਨੂੰ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਬੱਚਿਆਂ ਦੀ ਸਿਹਤ ਅਤੇ ਪੋਸ਼ਣ ਸਬੰਧੀ ਵੀ ਵਿਸ਼ੇਸ਼ ਤੌਰ ’ਤੇ ਚਰਚਾ ਕੀਤੀ ਗਈ।