- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੜ੍ਹਾਈ ਤੇ ਖੇਡਾਂ ਪੱਖੋਂ ਜ਼ਿਲ੍ਹਾ ਪੱਧਰ ਤੇ ਮੋਹਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾ ਰਹੇ ਪ੍ਰਾਇਮਰੀ

- ਦੋ ਅਧਿਆਪਕਾਂਵਾਂ 112 ਵਿਦਿਆਰਥੀਆਂ ਦਾ ਬਣਾ ਰਹੀਆਂ ਨੇ ਉੱਜਵਲ ਭਵਿੱਖ
ਜੀਆਰਪੀ- ਬੱਚਿਆਂ ਨੂੰ ਪੜ੍ਹਾਉਂਦੀ ਹੋਈ ਅਧਿਆਪਕ ਮਨਪ੍ਰੀਤ ਕੌਰ।
ਜੀਆਰਪੀ- ਸਕੂਲ ਵਿੱਚ ਖੇਡਦੇ ਹੋਏ ਵਿਦਿਆਰਥੀ।
ਜੀਆਰਪੀ- ਬੀਪੀਈਓ ਸੁਦੇਸ਼ ਖੰਨਾ।
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ : ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਅਧੀਨ ਆਉਂਦੇ ਬਲਾਕ ਕਲਾਨੌਰ ਤੇ ਡੇਰਾ ਬਾਬਾ ਨਾਨਕ ਦੇ ਕਈ ਪਿੰਡਾਂ ਦੇ ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੀਆਂ ਪੋਸਟਾਂ ਖਾਲੀ ਪਈਆਂ ਹਨ। ਉੱਥੇ ਸਿੱਖਿਆ ਬਲਾਕ ਡੇਰਾ ਬਾਬਾ ਨਾਨਕ (2) ਅਧੀਨ ਆਉਂਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਅਰਲੀਭੰਨ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਣ ਤੋਂ ਇਲਾਵਾ ਪੜ੍ਹਾਈ ਤੇ ਖੇਡਾਂ ਪੱਖੋਂ ਜ਼ਿਲ੍ਹੇ ’ਚੋਂ ਮੋਹਰੀ ਹੈ, ਪਰ ਇਸ ਸਕੂਲ ’ਚ ਅਧਿਆਪਕਾਂ ਦੀਆਂ ਪੋਸਟਾਂ ਖਾਲੀ ਹੋਣ ਕਾਰਨ ਦੋ ਅਧਿਆਪਕਾਵਾਂ ਵਲੋਂ ਸਵਾ ਸੌ ਦੇ ਕਰੀਬ ਪ੍ਰੀ-ਨਰਸਰੀ ਤੋਂ ਇਲਾਵਾ ਪੰਜਵੀਂ ਤੱਕ ਦੇ ਵਿਦਿਆਰਥੀਆਂ ਦਾ ਉੱਜਵਲ ਭਵਿੱਖ ਬਣਾਉਣ ਲਈ ਜੱਦੋ-ਜਹਿਦ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਇਸ ਸਰਕਾਰੀ ਪ੍ਰਾਇਮਰੀ ਸਕੂਲ ਅਰਲੀਭੰਨ ’ਚ 1 ਮੁੱਖ ਅਧਿਆਪਕ ਤੇ 2 ਈਟੀਟੀ ਅਧਿਆਪਕਾਂ, ਇਕ-ਪ੍ਰੀ ਨਰਸਰੀ ਨੂੰ ਪੜ੍ਹਾਉਣ ਲਈ 2 ਅਧਿਆਪਕਾਂ ਦੀਆਂ ਪੋਸਟਾਂ, ਇਕ ਮਾਲੀ, ਇਕ ਸੇਵਾਦਾਰ ਦੀਆਂ ਪੋਸਟਾਂ ਸਨ, ਪਰੰਤੂ ਮੁੱਖ ਅਧਿਆਪਕ ਦੀ ਬਦਲੀ ਹੋਣ ਕਾਰਨ ਇਹ ਪੋਸਟ ਖਾਲੀ ਹੈ, ਜਦਕਿ ਇਕ ਅਧਿਆਪਕ ਦੀ ਡਿਊਟੀ ਐੱਸਆਈਆਰ ’ਚ ਬੀਐੱਲਓ ਲੱਗਣ ਮਗਰੋਂ ਇਸ ਸਕੂਲ ਵਿੱਚ ਸਕੂਲ ਦੀ ਅਧਿਆਪਿਕਾ ਮਨਪ੍ਰੀਤ ਕੌਰ ਸਕੂਲ ਇੰਚਾਰਜ ਤੋਂ ਇਲਾਵਾ ਆਰਜ਼ੀ ਤੌਰ ’ਤੇ ਡਿਊਟੀ ’ਤੇ ਤਾਇਨਾਤ ਅਧਿਆਪਕ ਵੱਲੋਂ ਨਰਸਰੀ, ਪ੍ਰੀ ਨਰਸਰੀ ਕਲਾਸਾਂ ਦੇ 42 ਵਿਦਿਆਰਥੀਆਂ ਤੋਂ ਇਲਾਵਾ ਪੰਜਵੀਂ ਤੱਕ ਵੱਖ-ਵੱਖ ਕਲਾਸਾਂ ਦੇ 112 ਦੇ ਕਰੀਬ ਵਿਦਿਆਰਥੀਆ ਨੂੰ ਦੋ ਮਹਿਲਾਂ ਅਧਿਆਪਿਕਾਵਾਂ ਵਲੋਂ ਪੜ੍ਹਾਇਆ ਜਾ ਰਿਹਾ ਹੈ। ਇਸ ਸਕੂਲ ’ਚ ਤਾਇਨਾਤ ਅਧਿਆਪਕਾ ਮਨਪ੍ਰੀਤ ਕੌਰ, ਜਿਸ ਵੱਲੋਂ ਪਿਛਲੇ 18 ਸਾਲ ਤੋਂ ਇਸ ਸਕੂਲ 'ਚ ਇੰਗਲਿਸ਼ ਮੀਡੀਅਮ ਸ਼ੁਰੂ ਕੀਤਾ ਸੀ, ਜਿਸ ਕਾਰਨ ਸਕੂਲ ਵਿਦਿਆਰਥੀ ਦੀ ਨਵੋਦਿਆ ਵਿਦਿਆਲਾ ’ਚ ਚੋਣ ਹੋਣ ਤੋਂ ਇਲਾਵਾ ਸਕੂਲ ਦੇ ਅਨੇਕਾਂ ਵਿਦਿਆਰਥੀਆਂ ਵੱਲੋਂ ਇਸ ਸਕੂਲ ਤੋਂ ਪ੍ਰਾਇਮਰੀ ਪੱਧਰ ਦੀ ਸਿੱਖਿਆ ਲੈ ਕੇ ਉੱਚ ਪੱਧਰੀ ਸਿੱਖਿਆ ਪ੍ਰਾਪਤ ਕਰ ਕੇ ਵੱਖ-ਵੱਖ ਖੇਤਰਾਂ ’ਚ ਮੱਲਾਂ ਮਾਰ ਰਹੇ ਹਨ। ਸਕੂਲ ’ਚ ਅਧਿਆਪਕਾਂ ਦੀ ਘਾਟ ਦੇ ਬਾਵਜੂਦ ਵਿਦਿਆਰਥੀਆਂ ਦਾ ਭਵਿੱਖ ਉੱਜਵਲ ਬਣਾ ਰਹੀ ਅਧਿਆਪਿਕਾ ਮਨਪ੍ਰੀਤ ਕੌਰ ਨੇ ਦੱਸਿਆ ਸਕੂਲ ’ਚ ਤਾਇਨਾਤ ਅਧਿਆਪਕਾਂ ਵੱਲੋਂ ਹਰ ਮਹੀਨੇ ਆਪਣੀ ਤਨਖਾਹ 'ਚੋਂ ਦਸਵੰਧ ਕੱਢ ਕੇ ਸਕੂਲ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਕੂਲ ’ਚ ਸਰਕਾਰ ਵੱਲੋਂ ਭੇਜੀਆਂ ਗ੍ਰਾਂਟ ਨਾਲ ਸਕੂਲ ਦੇ ਕਲਾਸ ਰੂਮਾਂ ’ਚ ਗ੍ਰੇਨਾਈਟ ਪੱਥਰ, ਬੱਚਿਆਂ ਦੇ ਬੈਠਣ ਲਈ ਗੱਦੇ ਤੇ ਵਧੀਆ ਕਿਸਮ ਦੇ ਆਰਾਮਦਾਇਕ ਡੈਸਕ, ਕਲਾਸ ਰੂਮਾਂ ਨੂੰ ਠੰਢਾ ਕਰਨ ਲਈ ਏਸੀ ਕੂਲਰ, ਬੱਚਿਆਂ ਲਈ ਫਰਿੱਜ਼, ਪੀਣ ਲਈ ਸ਼ੁੱਧ ਪਾਣੀ, ਸਕੂਲ ’ਚ ਬਣਾਈ ਗਈ ਲਾਇਬ੍ਰੇਰੀ 'ਚ ਪੜ੍ਹਨ ਲਈ ਭਰਪੂਰ ਸਮੱਗਰੀ ਤੇ ਛੋਟੇ ਬੱਚਿਆ ਦੇ ਮਨੋਰੰਜਨ ਲਈ ਐੱਲਈਡੀ ਸਕੂਲ ’ਚ ਵਧੀਆ ਆਲੀਸ਼ਾਨ ਰਸੋਈ, ਸਮਾਰਟ ਕਲਾਸਾਂ, ਪ੍ਰੋਜੈਕਟਰ ਵਿਧੀ ਅਨੁਸਾਰ ਪੜ੍ਹਾਈ ਕਰਨ ਮੌਕੇ ਹੈੱਡਫੋਨ, ਸਕੂਲ ਦੇ ਚੌਗਿਰਦੇ ’ਚ ਦਰਜਨਾਂ ਕਿਸਮਾਂ ਦੇ ਖੁਸ਼ਬੂਦਾਰ ਫੁੱਲ, ਬੂਟੇ ਤੇ ਬੱਚਿਆ ਦੇ ਬੈਠਣ ਲਈ ਗਾਰਡਨ ਘਾਹ ਆਦਿ ਸਕੂਲ ਸੁੰਦਰਤਾ ਨੂੰ ਚਾਰ ਚੰਨ ਲਗਾ ਰਹੇ ਹਨ।
ਇੰਚਾਰਜ ਮਨਪ੍ਰੀਤ ਦਾ ਕਹਿਣਾ ਹੈ ਕਿ ਪੰਜਵੀਂ ਕਲਾਸ ਤੱਕ ਪੜ੍ਹੇ ਵਿਦਿਆਰਥੀ ਅੱਜ ਮੈਡੀਕਲ ਵਿਸ਼ੇ ’ਚ ਪੜ੍ਹਾਈ ਕਰਨ 'ਤੇ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਅਰਲੀਭੰਨ ਨੂੰ ਬਲਾਕ ’ਚ ਨੰਬਰ ਇਕ 'ਤੇ ਮੰਨਿਆ ਜਾਂਦਾ ਹੈ ਅਤੇ ਇਸ ਸਬੰਧੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਉਨ੍ਹਾਂ ਦਾ ਜ਼ਿਲ੍ਹਾ ਪੱਧਰ 'ਤੇ ਸਨਮਾਨ ਵੀ ਕੀਤਾ ਗਿਆ ਹੈ। ਇਸ ਮੌਕੇ ਪਿੰਡ ਵਾਸੀਆਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਸਿਖਿਆ ਮੰਤਰੀ ਤੋਂ ਮੰਗ ਹੈ ਕਿ ਸਕੂਲ ਵਿੱਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਨੂੰ ਤਰੁੰਤ ਭਰਿਆ ਜਾਵੇ।
ਬਲਾਕ ਦੇ ਪਹਿਲੇ ਨੰਬਰ ਦੇ ਸਕੂਲ ’ਚ ਅਧਿਆਪਕਾਂ ਦੀਆਂ ਪੋਸਟਾਂ ਭਰਨ ਲਈ ਵਿਭਾਗ ਨੂੰ ਕਰਵਾਇਆ ਜਾਣੂ : ਬੀਪੀਈਓ
ਡੇਰਾ ਬਾਬਾ ਨਾਨਕ ਸਿੱਖਿਆ ਬਲਾਕ ਪ੍ਰਾਇਮਰੀ ਦੇ ਬੀਪੀਈਓ ਸੁਦੇਸ਼ ਖੰਨਾ ਨੇ ਗੱਲਬਾਤ ਦੌਰਾਨ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਅਰਲੀਭੰਨ ਡੇਰਾ ਬਾਬਾ ਨਾਨਕ ਸਿੱਖਿਆ ਬਲਾਕ (2) ਦਾ ਪਹਿਲਾਂ ਨੰਬਰ ਦਾ ਪੜ੍ਹਾਈ ਤੇ ਖੇਡਾਂ ਪੱਖੋਂ ਅੱਵਲ ਸਕੂਲ ਹੈ। ਉਨ੍ਹਾਂ ਕਿਹਾ ਕਿ ਹੈੱਡ ਟੀਚਰ, ਈਟੀਟੀ ਟੀਚਰ ਤੇ ਪ੍ਰੀ-ਨਰਸਰੀ ਦੇ ਅਧਿਆਪਕਾਂ ਦੀਆਂ ਖਾਲੀ ਪੋਸਟਾਂ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ ਤੇ ਆਉਣ ਵਾਲੇ ਦਿਨਾਂ ’ਚ ਅਧਿਆਪਕਾਂ ਦੀਆਂ ਤਰੱਕੀਆਂ ਹੋਣ ਤੇ ਸਕੂਲ ਦੇ ਮੁੱਖ ਅਧਿਆਪਕ ਤੇ ਹੋਰ ਪੋਸਟਾਂ ਪਹਿਲ ਦੇ ਅਧਾਰ ’ਤੇ ਭਰੀਆਂ ਜਾਣਗੀਆਂ।