ਕੰਨਾਂ ਚੋਂ ਸੋਨੇ ਦੀਆਂ ਵਾਲੀਆਂ ਝਪਟਣ ਵਾਲੇ ਦੋ ਮੁਲਜ਼ਮ ਗ੍ਰਿਫਤਾਰ
ਪੁਲਿਸ ਨੇ ਮਹਿਲਾ ਦੇ ਕੰਨਾਂ ਚੋਂ ਸੋਨੇ ਦੀਆਂ ਵਾਲੀਆਂ ਝਪਟਣ ਵਾਲੇ ਦੋ ਮੁਲਜ਼ਮ ਕੀਤੇ ਗ੍ਰਿਫਤਾਰ
Publish Date: Sat, 12 Sep 2026 05:12 PM (IST)
Updated Date: Sat, 12 Sep 2026 05:14 PM (IST)
ਕਮਲਜੀਤ ਸਿੰਘ ਫੁੱਲ, ਪੰਜਾਬੀ ਜਾਗਰਣ ਤਾਰਾਗੜ੍ਹ : ਤਾਰਾਗੜ੍ਹ ਪੁਲਿਸ ਨੇ ਇੱਕ ਮਹਿਲਾ ਦੇ ਕੰਨਾਂ ਵਿੱਚ ਸੋਨੇ ਦੀਆਂ ਵਾਲੀਆਂ ਝਪਟਣ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਡੀਐਸਪੀ ਦਿਹਾਤੀ ਸੁਖਜਿੰਦਰ ਸਿੰਘ ਨੇ ਦੱਸਿਆ ਕੀ ਸੰਯੋਗਤਾ ਦੇਵੀ ਪਤਨੀ ਸੁਰਿੰਦਰ ਸਿੰਘ ਵਾਸੀ ਝੇਲਾ ਆਮਦਾ ਛਕੜਗੜ੍ਹ ਨੇ ਤਾਰਾਗੜ੍ਹ ਥਾਣੇ ਵਿੱਚ ਦਿੱਤੀ ਆਪਣੀ ਸ਼ਿਕਾਇਤ ਤੇ ਦੱਸਿਆ ਕੀ ਬੀਤੇ ਦਿਨ ਉਹ ਆਪਣੀ ਸੱਸ ਕਮਲੇਸ਼ ਦੇਵੀ ਨਾਲ ਆਪਣੀ ਸਕੂਟੀ ਤੇ ਸਵਾਰ ਹੋ ਕੇ ਆਪਣੇ ਪਿੰਡ ਚੇਲਾ ਆਮਦਾ ਛਕੜਗੜ੍ਹ ਤੋਂ ਨਵੋਦਿਆ ਵਿਦਿਆਲੇ ਨਾਜੋ ਚੱਕ ਆਪਣੇ ਲੜਕੇ ਨੂੰ ਮਿਲਣ ਜਾ ਰਹੇ ਸੀ। ਜਦੋਂ ਉਹ ਬਦਰੀ ਬ੍ਰਦਰਸ ਕਰਿਆਨਾ ਸਟੋਰ ਸ਼ੈਲੋਵਾਲ ਤੋਂ 100 ਮੀਟਰ ਪਿੱਛੇ ਪਹੁੰਚੇ ਤਾਂ ਦੋ ਨੌਜਵਾਨ ਸਪਲੈਂਡਰ ਮੋਟਰਸਾਈਕਲ ਦੇ ਸਵਾਰ ਹੋ ਕੇ ਉਹਨਾਂ ਦੇ ਨਜ਼ਦੀਕ ਪਹੁੰਚੇ ਤਾਂ ਉਹਨਾਂ ਨੇ ਝਪੱਟਾ ਮਾਰ ਕੇ ਉਨ੍ਹਾਂ ਦੀ ਸੱਸ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਕੇ ਪਰਮਾਨੰਦ ਸਾਈਡ ਵੱਲ ਭੱਜ ਗਏl ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਦੌਰਾਨ ਉਨਾਂ ਦੀ ਸੱਸ ਸਕੂਟੀ ਤੋਂ ਥੱਲੇ ਡਿੱਗ ਗਈ ਅਤੇ ਉਨ੍ਹਾਂ ਦੇ ਸੱਟਾਂ ਲੱਗ ਗਈਆਂ। ਪੁਲਿਸ ਨੇ ਸ਼ਿਕਾਇਤਕਰਤਾ ਵੱਲੋਂ ਦਿੱਤੇ ਬਿਆਨ ਦੇ ਆਧਾਰ ਤੇ ਉਕਤ ਦੋਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਹਿਚਾਣ ਭੁਪਿੰਦਰ ਸਿੰਘਵਾਸੀ ਪਿੰਡ ਉਦੀਪੁਰ ਅਤੇ ਨੀਰਜ ਵਾਸੀ ਅਵਾਂਖਾ ਥਾਣਾ ਦੀਨਾ ਨਗਰ ਵਜੋਂ ਹੋਈl